05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭਗਤ ਪੂਰਨ ਸਿੰਘ ਨੂੰ ਸਮਰਪਿਤ ਡਿਜ਼ੀਟਲ ਮਿਊਜ਼ਿਅਮ ਦਾ ਨੀਂਹ ਪੱਥਰ ਰੱਖਿਆ ਭਗਤ ਪੂਰਨ ਸਿੰਘ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਜ਼ਰੂਰੀ-ਡਾ. ਇੰਦਰਜੀਤ ਕੌਰ

ਮਾਨਾਂਵਾਲਾ, 4 ਅਗਸਤ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਵਲੋਂ ਭਗਤ ਪੂਰਨ ਸਿੰਘ ਦੀ 34ਵੀਂ ਬਰਸੀ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਪਿੰਗਲਾਵਾੜਾ ਦੀ ਸ਼ਾਖਾ ਮਾਨਾਂਵਾਲਾ ਵਿਖੇ ਭਗਤ ਪੂਰਨ ਸਿੰਘ ਦੀ ਯਾਦ ਨੂੰ ਸਮਰਪਿਤ ਬਣਾਏ ਜਾਣ ਵਾਲੇ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਅਰਦਾਸ ਕੀਤੀ, ਜਿਸ ਤੋਂ ਬਾਅਦ ਪੰਜ ਮਾਹਿਮਾਨਾਂ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਸਮਾਜ ਸੇਵੀ ਅਵਤਾਰ ਸਿੰਘ ਘੁੱਲਾ, ਡਾ.

Ad Position 21
No active advertisement
ਅਜੀਤ ਡੈਸਕ 05-08-2026
ਮਾਨਾਂਵਾਲਾ, 4 ਅਗਸਤ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਵਲੋਂ ਭਗਤ ਪੂਰਨ ਸਿੰਘ ਦੀ 34ਵੀਂ ਬਰਸੀ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਪਿੰਗਲਾਵਾੜਾ ਦੀ ਸ਼ਾਖਾ ਮਾਨਾਂਵਾਲਾ ਵਿਖੇ ਭਗਤ ਪੂਰਨ ਸਿੰਘ ਦੀ ਯਾਦ ਨੂੰ ਸਮਰਪਿਤ ਬਣਾਏ ਜਾਣ ਵਾਲੇ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਅਰਦਾਸ ਕੀਤੀ, ਜਿਸ ਤੋਂ ਬਾਅਦ ਪੰਜ ਮਾਹਿਮਾਨਾਂ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਸਮਾਜ ਸੇਵੀ ਅਵਤਾਰ ਸਿੰਘ ਘੁੱਲਾ, ਡਾ. ਮਹਿਲ ਸਿੰਘ ਕੁਲਪਤੀ, ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ, ਗੁਰਿੰਦਰ ਸਿੰਘ ਪ੍ਰਿੰਟਵੈੱਲ ਵਾਲਿਆਂ ਨੇ ਪਹਿਲੀਆਂ ਪੰਜ ਇਟਾਂ ਰੱਖ ਕੇ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ।ਉਪਰੰਤ ਗੱਲਬਾਤ ਕਰਦਿਆਂ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਮਿਊਜ਼ੀਅਮ ਦਾ ਨਕਸ਼ਾ ਪਿੰਗਲਵਾੜਾ ਸੰਸਥਾ ‘ਚ ਬੇਟੀ ਪੂਜਾ ਅਤੇ ਉਨ੍ਹਾਂ ਦੇ ਪਤੀ ਜੋਧ ਸਿੰਘ ਮਾਨ ਨੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਭਗਤ ਪੂਰਨ ਸਿੰਘ ਵਰਗੀਆਂ ਸ਼ਖ਼ਸੀਅਤਾਂ ਵਿਰਲੀਆਂ ਹੀ ਪੈਦਾ ਹੁੰਦੀਆਂ ਹਨ ਤੇ ਉਨ੍ਹਾਂ ਕਿਹਾ ਕਿ ਸਮੂਹ ਸੰਗਤ ਤੇ ਵਿਦਿਆਰਥੀਆਂ ਨੂੰ ਭਗਤ ਪੂਰਨ ਸਿੰਘ ਦੇ ਉੱਚੇ-ਸੁੱਚੇ ਜੀਵਨ ਅਤੇ ਉਹਨਾਂ ਦੁਆਰਾ ਕੀਤੀ ਗਈ ਸੇਵਾ ਇਸ ਮਿਊਜ਼ੀਅਮ ਰਾਹੀਂ ਦਿਖਾਈ ਜਾਵੇਗੀ। ਇਸ ਮੌਕੇ ਡਾ. ਕੁੰਵਰ ਵਿਜੇ ਮਪ੍ਰਤਾਪ ਸਿੰਘ ਨੇ ਆਖਿਆ ਕਿ ਪਿੰਗਲਵਾੜਾ ਸੰਸਥਾ ਵਲੋਂ ਭਗਤ ਪੂਰਨ ਸਿੰਘ ਦੀ ਯਾਦ ਨੂੰ ਸਮਰਪਿਤ ਬਣਾਇਆ ਜਾ ਰਿਹਾ ਮਿਊਜ਼ਅਮ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਮਾਜ ਤੇ ਨੌਜਵਾਨ ਪੀੜੀ ਨੂੰ ਮਨੁੱਖਤਾ ਦੀ ਸੇਵਾ ਪ੍ਰਤੀ ਜਾਗਰੂਕ ਕਰਨ ਲਈ ਵਧੀਆ ਰੋਲ ਅਦਾ ਕਰੇਗਾ। ਇਸ ਸਮੇਂ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਗੁਰਾਇਆ, ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਬੀਬੀ ਪ੍ਰੀਤਇੰਦਰ ਕੌਰ, ਡਾ. ਨਿਰਮਲ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਯੋਗੇਸ਼ ਸੂਰੀ, ਤਿਲਕ ਰਾਜ, ਰਜਿੰਦਰ ਸਿੰਘ, ਜੈ ਸਿੰਘ, ਪਵਨ ਸ਼ਰਮਾ, ਹਰਪਾਲ ਸਿੰਘ ਸੰਧੂ, ਗੁਲਸ਼ਨ ਰੰਜਨ, ਪ੍ਰੋ. ਕੁਲਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਬਾਣੀ ਪ੍ਰਸਾਰਣ ਸੰਬੰਧੀ ਲਗਾਏ ਦੋਸ਼ ਬੇ-ਬੁਨਿਆਦ-ਮੰਨਣ ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਵਿਖੇ ਚਾਰ ਮਹਾਂਪੁਰਖਾਂ ਦੀ ਬਰਸੀ ਸੰਬੰਧੀ ਸਮਾਗਮ
Ad Position 24
No active advertisement