‘ ਸਿੱਖ ਮਨੁੱਖੀ ਵਿਕਾਸ ਸੰਸਥਾ’ (ਯੂ.ਐੱਸ.ਏ.) ਵਲੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ 105 ਵਿਦਿਆਰਥੀਆਂ ਨੂੰ 35 ਲੱਖ ਦੇ ਵਜ਼ੀਫ਼ੇ
ਹੁਸ਼ਿਆਰਪੁਰ/ ਆਦਮਪੁਰ, 5 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਸਿੰਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ‘ਸਿੱਖ ਮਨੁੱਖੀ ਵਿਕਾਸ ਸੰਸਥਾ’ (ਯੂ. ਐੱਸ.
‘
‘ਸਿੱਖ ਮਨੁੱਖੀ ਵਿਕਾਸ ਸੰਸਥਾ’ ਦੇ ਕਾਰਜਕਾਰੀ ਡਾਇਰੈਕਟਰ (ਭਾਰਤ) ਗੁਰਬੀਰ ਸਿੰਘ ਬਰਾੜ ਦਾ ਸਨਮਾਨ ਕਰਦੇ ਹੋਏ ਕੁਲਪਤੀ ਸੰਤ ਮਨਮੋਹਨ ਸਿੰਘ, ਉਪ ਕੁਲਪਤੀ ਪ੍ਰੋ. ਪਲਵਿੰਦਰ ਸਿੰਘ ਤੇ ਹੋਰ।
06-08-2026
ਹੁਸ਼ਿਆਰਪੁਰ/ ਆਦਮਪੁਰ, 5 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਸਿੰਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ‘ਸਿੱਖ ਮਨੁੱਖੀ ਵਿਕਾਸ ਸੰਸਥਾ’ (ਯੂ.ਐੱਸ.ਏ.) ਵਲੋਂ ਦਿੱਤੇ ਗਏ ਸਹਿਯੋਗ ਨਾਲ ਵਜ਼ੀਫ਼ਾ ਰਾਸ਼ੀ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ‘ਸਿੱਖ ਮਨੁੱਖੀ ਵਿਕਾਸ ਸੰਸਥਾ’ (ਯੂ.ਐੱਸ.ਏ.) ਦੇ ਕਾਰਜਕਾਰੀ ਡਾਇਰੈਕਟਰ (ਭਾਰਤ) ਗੁਰਬੀਰ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਯੂਨੀਵਰਸਿਟੀ ਦੇ 105 ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਲਗਭਗ 35 ਲੱਖ ਰੁਪਏ ਦੀ ਵਜ਼ੀਫ਼ਾ ਰਾਸ਼ੀ ਪ੍ਰਦਾਨ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਕੁਲਪਤੀ ਸੰਤ ਬਾਬਾ ਮਨਮੋਹਨ ਸਿੰਘ ਅਤੇ ਹੋਰ ਵੀ ਅਕਾਦਮਿਕ ਸ਼ਖ਼ਸੀਅਤਾਂ ਹਾਜ਼ਰ ਸਨ ਉਪ ਕੁਲਪਤੀ ਪ੍ਰੋ. ਪਲਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਉਹ ਧਨ ਹੈ, ਜੋ ਵਿਅਕਤੀ ਦਾ ਜੀਵਨ ਸਵਾਰਦੀ ਹੈ, ਜਿਸ ਨਾਲ ਆਉਣ ਵਾਲੀਆਂ ਪੀੜੀਆਂ ਲਈ ਵੀ ਤਰੱਕੀ ਦਾ ਰਾਹ ਖੁੱਲਦਾ ਹੈ। ਉਨ੍ਹਾਂ ਗੁਰਬੀਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਵਜ਼ੀਫ਼ਾ ਪ੍ਰਦਾਨ ਕਰਨ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਸਮਰੱਥ ਵਰਗ ਨੂੰ ਵੀ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਲੋੜ ਵਿਸ਼ਵ ਪੱਧਰੀ ਸਿੱਖਿਆ ਹੈ ਅਤੇ ਇਸ ਮਿਸ਼ਨ ਨੂੰ ਸਾਕਾਰ ਕਰਨ ਲਈ ਸਮੂਹ ਸਮਾਜ ਦੇ ਸਾਂਝੇ ਯਤਨ ਅਤਿ ਜ਼ਰੂਰੀ ਹਨ।