05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵਲੋਂ ਮੁੱਖ ਮੰਤਰੀ ਨਿਵਾਸ ਨਜ਼ਦੀਕ ਰੋਸ ਧਰਨਾ

ਸੰਗਰੂਰ, 5 ਅਗਸਤ (ਅਮਨਦੀਪ ਸਿੰਘ ਬਿੱਟਾ)-ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵਲੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉਤੇ ਸੰਗਰੂਰ-ਪਟਿਆਲਾ ਫਲਾਈਓਵਰ ਹੇਠਾਂ ਰੋਸ ਪ੍ਰਦਸ਼ਨ ਕੀਤਾ ਗਿਆ। ਪਹਿਲਾਂ ਆਂਗਣਵਾੜੀ ਮੁਲਾਜਮਾਂ ਵਲੋਂ ਮੁੱਖ ਮੰਤਰੀ ਨਿਵਾਸ ਤੱਕ ਮਾਰਚ ਕਰਨ ਅਤੇ ਉਥੇ ਪ੍ਰਦਸ਼ਨ ਦਾ ਪ੍ਰੋਗਰਾਮ ਉੱਲਕੀਕਿਆਂ ਗਿਆ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ ਨਾਲ 11 ਦੀ ਮੀਟਿੰਗ ਤੈਅ ਕਰਵਾਉਂਦਿਆਂ ਧਰਨਾ ਸਮਾਪਤ ਕਰਵਾ ਦਿੱਤਾ।

Ad Position 21
No active advertisement
ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ’ਤੇ ਆਂਗਣਵਾੜੀ ਵਰਕਰਾਂ ਪ੍ਰ਼ਦਰਸ਼ਨ ਕਰਦੀਆਂ ਹੋਈਆਂ। ਤਸਵੀਰ : ਮੁਕੇਸ਼ ਕੁਮਾਰ 06-08-2026
ਸੰਗਰੂਰ, 5 ਅਗਸਤ (ਅਮਨਦੀਪ ਸਿੰਘ ਬਿੱਟਾ)-ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵਲੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉਤੇ ਸੰਗਰੂਰ-ਪਟਿਆਲਾ ਫਲਾਈਓਵਰ ਹੇਠਾਂ ਰੋਸ ਪ੍ਰਦਸ਼ਨ ਕੀਤਾ ਗਿਆ। ਪਹਿਲਾਂ ਆਂਗਣਵਾੜੀ ਮੁਲਾਜਮਾਂ ਵਲੋਂ ਮੁੱਖ ਮੰਤਰੀ ਨਿਵਾਸ ਤੱਕ ਮਾਰਚ ਕਰਨ ਅਤੇ ਉਥੇ ਪ੍ਰਦਸ਼ਨ ਦਾ ਪ੍ਰੋਗਰਾਮ ਉੱਲਕੀਕਿਆਂ ਗਿਆ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ ਨਾਲ 11 ਦੀ ਮੀਟਿੰਗ ਤੈਅ ਕਰਵਾਉਂਦਿਆਂ ਧਰਨਾ ਸਮਾਪਤ ਕਰਵਾ ਦਿੱਤਾ। ਮੁੱਖ ਮੰਤਰੀ ਪੰਜਾਬ ਨੂੰ ਦਿੱਤੇ ਮੰਗ ਪੱਤਰ ਰਾਹੀ ਬੀਬੀ ਹਰਗੋਬਿੰਦ ਕੌਰ ਨੇ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾਂ ਦੇ ਸਕੂਲਾਂ ਵਿਚ ਦਾਖਲ ਕੀਤੇ ਬੱਚੇ ਵਾਪਸ ਆਂਗਣਵਾੜੀ ਕੇਂਦਰਾਂ ਵਿਚ ਭੇਜੇ ਜਾਣ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕੇਵਲ ਪੰਜ ਸਾਲ ਤੋਂ ਉੱਪਰ ਦੇ ਬੱਚੇ ਹੀ ਦਾਖਲ ਕੀਤੇ ਜਾਣ। ਨਵੀਂ ਸਿੱਖਿਆ ਨੀਤੀ ਮੁਤਾਬਕ ਆਂਗਣਵਾੜੀ ਵਰਕਰ ਨੂੰ ਨਰਸਰੀ ਟੀਚਰ ਟ੍ਰੇਨਿੰਗ ਕਰਵਾ ਕੇ ਪ੍ਰੀ ਸਕੂਲ ਅਧਿਆਪਕ ਦਾ ਦਰਜਾ ਦਿੱਤਾ ਜਾਵੇ। ਆਂਗਣਵਾੜੀ ਹੈਲਪਰ ਨੂੰ ਚੌਥੇ ਦਰਜੇ ਦਾ ਮੁਲਾਜਮ ਐਲਾਨਿਆ ਜਾਵੇ। ਆਮ ਆਦਮੀ ਪਾਰਟੀ ਵਲੋਂ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ ਆਂਗਣਵਾੜੀ ਮੁਲਾਜਮ, ਹੈਲਪ ਰ ਦਾ ਭੱਤਾ ਦੁਗਣ ਕੀਤਾ ਜਾਵੇ। ਐਨ.ਜੀ.ਓ. ਕੋਲ ਚੱਲ ਰਹੇ ਤਿੰਨ ਬਲਾਕ ਬਠਿੰਡਾ, ਸਿੱਧਵਾ ਬੇਟ ਅਤੇ ਤਰਸਿੱਕਾ ਨੂੰ ਵਿਭਾਗ ਵਿੱਚ ਜਾਰੀ ਕਰਨ ਦਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਨੂੰ ਤੁਰੰਤ ਲਾਗੂ ਕੀਤਾ ਜਾਵੇ। ਆਂਗਣਵਾੜੀ ਕੇਂਦਰਾਂ ਵਿਚ ਆਉਂਦਾ ਰਾਸ਼ਣ ਐਨ.ਜੀ.ਓ. ਜਾਂ ਪ੍ਰਾਈਵੇਟ ਕੰਪਨੀਆਂ ਦੀ ਜਗ੍ਹਾ ਸਰਕਾਰੀ ਅਦਾਰਿਆ ਰਾਹੀ ਦਿੱਤਾ ਜਾਵੇ। ਇਸ ਮੌਕੇ ਦਲਜਿੰਦਰ ਕੌਰ ਉਦੇਨੰਗਲ, ਗੁਰਮੀਤ ਕੌਰ ਬਠਿੰਡਾ, ਸਤਵੰਤ ਕੌਰ ਜਨਰਲ ਸਕੱਤਰ, ਬਲਵੀਰ ਕੌਰ ਮਾਨਸਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਨ ਸੰਬੰਧੀ ਸਥਿਤੀ ਸਪਸ਼ਟ ਕਰੇ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਪਾਕਿਸਤਾਨ ਤੋਂ ਆਈ 16 ਕਿੱਲੋ ਹੈਰੋਇਨ ਸਮੇਤ 4 ਤਸਕਰ ਗ੍ਰਿਫ਼ਤਾਰ
Ad Position 24
No active advertisement