06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੀ.ਬੀ.ਆਈ. ਵਲੋਂ ਜਲੰਧਰ ਛਾਉਣੀ ਬ੍ਰਿਜ ਵਰਕਸ਼ਾਪ ’ਚ ਛਾਪਾ 66 ਹਜ਼ਾਰ ਰਿਸ਼ਵਤ ਮੰਗਣ ਦੇ ਦੋਸ਼ ’ਚ ਸੀਨੀਅਰ ਸੈਕਸ਼ਨ ਇੰਜੀਨੀਅਰ ਕਾਬੂ

ਜਲੰਧਰ ਛਾਉਣੀ, 5 ਅਗਸਤ (ਪਵਨ ਖਰਬੰਦਾ)-ਜਲੰਧਰ ਛਾਉਣੀ ਰੇਲਵੇ ਸਟੇਸ਼ਨ ਨੇੜੇ ਸਥਿਤ ਬ੍ਰਿਜ ਵਰਕਸ਼ਾਪ ਵਿਖੇ ਸੀ. ਬੀ.

Ad Position 21
No active advertisement
ਅਜੀਤ ਡੈਸਕ 06-08-2026
ਜਲੰਧਰ ਛਾਉਣੀ, 5 ਅਗਸਤ (ਪਵਨ ਖਰਬੰਦਾ)-ਜਲੰਧਰ ਛਾਉਣੀ ਰੇਲਵੇ ਸਟੇਸ਼ਨ ਨੇੜੇ ਸਥਿਤ ਬ੍ਰਿਜ ਵਰਕਸ਼ਾਪ ਵਿਖੇ ਸੀ.ਬੀ.ਆਈ. ਨੇ ਛਾਪਾਮਾਰੀ ਕਰਦੇ ਹੋਏ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਇਕ ਠੇਕੇਦਾਰ ਤੋਂ 66 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਕਾਬੂ ਕੀਤਾ ਹੈ, ਜਿਸ ਤੋਂ ਚੰਡੀਗੜ੍ਹ ਵਿਖੇ ਸੀ.ਬੀ.ਆਈ. ਦੇ ਦਫਤਰ ਵਿਖੇ ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਉਪਰੰਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਹੇਮੰਤ ਬਾਂਸਲ ਪੁੱਤਰ ਦੀਵਾਨ ਚੰਦ ਵਾਸੀ ਗਰੀਨ ਸਿਟੀ ਕਾਲੋਨੀ ਬਠਿੰਡਾ ਨੇ ਸੀ.ਬੀ.ਆਈ. ਚੰਡੀਗੜ੍ਹ ਦੇ ਡੀ.ਆਈ.ਜੀ. ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਕੰਪਨੀ ਵਲੋਂ ਜਲੰਧਰ ਛਾਉਣੀ ’ਚ ਸਥਿਤ ਵਰਕਸ਼ਾਪ ਦੀਆਂ ਸ਼ੈਡਾਂ ਠੀਕ ਕਰਨ ਅਤੇ ਉਕਤ ਵਰਕਸ਼ਾਪ ’ਚ ਹੋਰ ਕੰਮ ਕਰਨ ਸੰਬੰਧੀ ਟੈਂਡਰ ਲਿਆ ਸੀ, ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਸਾਰਾ ਕੰਮ ਕਰ ਦਿੱਤਾ ਸੀ, ਪ੍ਰੰਤੂ ਉਕਤ ਵਰਕਸ਼ਾਪ ’ਚ ਬਤੌਰ ਸੀਨੀਅਰ ਸੈਕਸ਼ਨ ਇੰਜੀਨੀਅਰ ਤਾਇਨਾਤ ਮਿਲਿੰਦ ਕੁਮਾਰ ਨੇ ਉਸ ਨੂੰ ਧਮਕਾਉਂਦੇ ਹੋਏ ਕੰਮ ’ਚ ਨੁਕਸ ਕੱਢਣ ਅਤੇ ਜ਼ੁਰਮਾਨੇ, ਕਟੌਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਵਲੋਂ ਸੀਨੀਅਰ ਸੈਕਸ਼ਨ ਇੰਜੀਨੀਅਰ ਮਿਲਿੰਦ ਕੁਮਾਰ ਨੂੰ 66 ਹਜ਼ਾਰ ਰੁਪਏ ਰਿਸ਼ਵਤ ਦਿੱਤੀ ਗਈ, ਜਿਸ ਸੰਬੰਧੀ ਉਸ ਪਾਸ ਸਬੂਤ ਵੀ ਹਨ ਅਤੇ ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਸੀ.ਬੀ.ਆਈ. ਨੇ ਜਾਂਚ ਕਰਦੇ ਹੋਏ ਇੰਜੀਨੀਅਰ ਮਿਲਿੰਦ ਕੁਮਾਰ ਨੂੰ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਨੇੜੇ ਸਥਿਤ ਬ੍ਰਿਜ ਵਰਕਸ਼ਾਪ ਤੋਂ ਕਾਬੂ ਕਰ ਲਿਆ।
Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਦੇ ਰਾਜਧਾਨੀ ਖੇਤਰ ’ ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਵਿਚ 17 ਲੋਕਾਂ ਦੀ ਮੌਤ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼
Ad Position 24
No active advertisement