ਦਲ ਖ਼ਾਲਸਾ ਨੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਵੰਦੇ ਮਾਤਰਮ ਤੇ ਬੀ.ਐਨ.ਐਸ.ਐਸ. ਨੂੰ ਸਾੜ ਕੇ ਜਤਾਇਆ ਵਿਰੋਧ
ਹੁਸ਼ਿਆਰਪੁਰ, 14 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਰਤ ਦੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ 15 ਅਗਸਤ ਨੂੰ ਪੰਥ ਅਤੇ ਪੰਜਾਬ ਲਈ ਕਾਲਾ ਦਿਨ ਐਲਾਨਦੇ ਹੋਏ ਸ਼ਹਿਰ ਦੀਆਂ ਸੜਕਾਂ ‘ਤੇ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ। ਇਹ ਮਾਰਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਤੋਂ ਸ਼ੁਰੂ ਹੋਇਆ, ਜੋ ਵੱਖ-ਵੱਖ ਬਾਜ਼ਾਰਾਂ ‘ਚੋਂ ਹੁੰਦਾ ਹੋਇਆ ਸਥਾਨਕ ਅੰਬੇਡਕਰ ਚੌਕ ‘ਚ ਸਮਾਪਤ ਹੋਇਆ।
ਹ
ਹੁਸ਼ਿਆਰਪੁਰ ਵਿਖੇ ਰੋਸ ਮਾਰਚ ਦੀ ਅਗਵਾਈ ਕਰਦੇ ਪਰਮਜੀਤ ਸਿੰਘ ਮੰਡ ਤੇ ਹੋਰ। ਤਸਵੀਰ : ਹਮਸ਼ਾਇਨ ਸਟੂਡੀਓ
15-08-2026
ਹੁਸ਼ਿਆਰਪੁਰ, 14 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਰਤ ਦੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ 15 ਅਗਸਤ ਨੂੰ ਪੰਥ ਅਤੇ ਪੰਜਾਬ ਲਈ ਕਾਲਾ ਦਿਨ ਐਲਾਨਦੇ ਹੋਏ ਸ਼ਹਿਰ ਦੀਆਂ ਸੜਕਾਂ ‘ਤੇ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ। ਇਹ ਮਾਰਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਤੋਂ ਸ਼ੁਰੂ ਹੋਇਆ, ਜੋ ਵੱਖ-ਵੱਖ ਬਾਜ਼ਾਰਾਂ ‘ਚੋਂ ਹੁੰਦਾ ਹੋਇਆ ਸਥਾਨਕ ਅੰਬੇਡਕਰ ਚੌਕ ‘ਚ ਸਮਾਪਤ ਹੋਇਆ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਵਲੋਂ ਤਿੱਖਾ ਰੁਖ ਅਪਣਾਉਂਦਿਆਂ ‘ਵੰਦੇ ਮਾਤਰਮ’ ਵਾਲੀ ਫਲੈਕਸ ਅਤੇ ਭਾਰਤੀ ਕਾਨੂੰਨ ਦੀ ਕਿਤਾਬ (ਬੀ.ਐਨ.ਐਸ.ਐਸ. ) ਦੀ ਕਾਪੀ ਨੂੰ ਅੱਗ ਲਗਾ ਕੇ ਸਾੜਿਆ ਗਿਆ। ਇਸ ਮੌਕੇ ਉਨ੍ਹਾਂ ਸਖ਼ਤ ਸ਼ਬਦਾਂ ‘ਚ ਕਿਹਾ ਕਿ ਭਾਰਤ ਵਲੋਂ ਕਾਨੂੰਨ ਦੇ ਡਰ ਹੇਠ ਥੋਪਿਆ ਜਾ ਰਿਹਾ ਭਾਰਤੀ ਰਾਸ਼ਟਰਵਾਦ ਪਰਵਾਨ ਨਹੀਂ ਹੈ। ਉਨ੍ਹਾਂ ਹਾਲ ਹੀ ‘ਚ ‘ਵੰਦੇ ਮਾਤਰਮ’ ਨੂੰ ਗਾਉਣ ਲਈ ਬਣਾਏ ਜਾ ਰਹੇ ਕਾਨੂੰਨ, ਬੰਦੀ ਸਿੱਖਾਂ ਦੀ ਰਿਹਾਈ ਨਾ ਕਰਨ ਅਤੇ ਹਰਿਆਣਾ ‘ਚ ਪੁਲਿਸ ਵਲੋਂ ਸਿੱਖਾਂ ‘ਤੇ ਕੀਤੇ ਗਏ ਲਾਠੀਚਾਰਜ ਅਤੇ ਸੁੱਟੇ ਗਏ ਅੱਥਰੂ ਗੈਸ ਦੇ ਗੋਲਿਆਂ ਦਾ ਹਵਾਲਾ ਦਿੰਦੇ ਹੋਏ ਇਹ ਪ੍ਰਦਰਸ਼ਨ ਕੀਤਾ। ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ, ਜਿਨ੍ਹਾਂ ‘ਤੇ ‘ਵੰਦੇ ਮਾਤਰਮ ਰੱਦ’, ਪੰਜਾਬ ਅੰਦਰ ਸਰਕਾਰੀ ਸ਼ਹਿ ਪ੍ਰਾਪਤ ਪ੍ਰਵਾਸ ‘ਜਨਸੰਖਿਆ ਬੰਬ’ ਅਤੇ ਭਾਰਤ ਅੰਦਰ ਪੁਲਿਸ/ਫੋਰਸਾਂ ਨੂੰ ਤਸ਼ੱਦਦ ਕਰਨ ਦੀ ਖੁੱਲ੍ਹ’ ਵਰਗੇ ਨਾਅਰੇ ਲਿਖੇ ਹੋਏ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਤੋਂ ਕੁਲਦੀਪ ਸਿੰਘ ਮਸੀਤੀ, ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਤੋਂ ਹਰਨੇਮ ਸਿੰਘ ਫ਼ੌਜੀ, ਪਰਮਜੀਤ ਸਿੰਘ ਟਾਂਡਾ, ਜਸਵੀਰ ਸਿੰਘ ਖੰਡੂਰ, ਰਣਵੀਰ ਸਿੰਘ ਗੀਗਨਵਾਲ, ਗੁਰਨਾਮ ਸਿੰਘ ਮੂਨਕ, ਬਲਜਿੰਦਰ ਸਿੰਘ, ਸੁਰਜੀਤ ਸਿੰਘ ਖ਼ਾਲਿਸਤਾਨੀ, ਸਾਰਜ ਸਿੰਘ, ਦਿਲਬਾਗ ਸਿੰਘ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ ਕਾਲਕੱਟ, ਗੁਰਵਿੰਦਰ ਸਿੰਘ ਬਠਿੰਡਾ, ਗੁਰਵਿੰਦਰ ਸਿੰਘ ਬਾਜਵਾ, ਹਰਵਿੰਦਰ ਸਿੰਘ ਹਰਮੋਏ, ਲਖਵੀਰ ਸਿੰਘ ਪੱਟੀ ਆਦਿ ਵੀ ਹਾਜ਼ਰ ਸਨ।