18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕਤਲ ਕੀਤੇ ਨੌਜਵਾਨ ਦੀ ਲਾਸ਼ ਦੇਖ ਕੇ ਪਿਤਾ ਨੇ ਵੀ ਦਮ ਤੋੜਿਆ

ਸ੍ਰੀ ਹਰਗੋਬਿੰਦਪੁਰ ( ਬਟਾਲਾ ), 17 ਅਗਸਤ ( ਕੰਵਲਜੀਤ ਸਿੰਘ ਚੀਮਾ )- ਬੀਤੇ ਦਿਨੀਂ ਹਲਕਾ ਸ੍ਰੀ ਹਰਗੋਬਿੰਦਪੁਰ ਆਧੀਨ ਆਉਂਦੇ ਪਿੰਡ ਧਾਰੀਵਾਲ ਦੇ ਕਾਰ ਮਕੈਨਿਕ ਨੌਜਵਾਨ ਤੇਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਦਾ ਕੁਝ ਵਿਅਕਤੀਆਂ ਨੇ ਘਰੋਂ ਅਗਵਾ ਕਰਕੇ ਕਤਲ ਕਰ ਦਿੱਤਾ ਸੀ । ਇਸ ਸੰਬੰਧੀ ਮ੍ਰਿਤਕ ਤੇਜਿੰਦਰ ਸਿੰਘ ਦੇ ਭਰਾ ਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਦ ਉਸ ਦਾ ਪਿਤਾ ਕਸ਼ਮੀਰ ਸਿੰਘ ਵਿਦੇਸ਼ ਤੋਂ ਸਸਕਾਰ ਲਈ ਪਿੰਡ ਪਹੁੰਚਿਆਂ ਤਾਂ ਆਪਣੇ ਪੁੱਤਰ ਦੀ ਲਾਸ਼ ਵੇਖ ਕੇ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ।

Ad Position 21
No active advertisement
ਅਜੀਤ ਡੈਸਕ 18-08-2026
ਸ੍ਰੀ ਹਰਗੋਬਿੰਦਪੁਰ ( ਬਟਾਲਾ ), 17 ਅਗਸਤ ( ਕੰਵਲਜੀਤ ਸਿੰਘ ਚੀਮਾ )- ਬੀਤੇ ਦਿਨੀਂ ਹਲਕਾ ਸ੍ਰੀ ਹਰਗੋਬਿੰਦਪੁਰ ਆਧੀਨ ਆਉਂਦੇ ਪਿੰਡ ਧਾਰੀਵਾਲ ਦੇ ਕਾਰ ਮਕੈਨਿਕ ਨੌਜਵਾਨ ਤੇਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਦਾ ਕੁਝ ਵਿਅਕਤੀਆਂ ਨੇ ਘਰੋਂ ਅਗਵਾ ਕਰਕੇ ਕਤਲ ਕਰ ਦਿੱਤਾ ਸੀ । ਇਸ ਸੰਬੰਧੀ ਮ੍ਰਿਤਕ ਤੇਜਿੰਦਰ ਸਿੰਘ ਦੇ ਭਰਾ ਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਦ ਉਸ ਦਾ ਪਿਤਾ ਕਸ਼ਮੀਰ ਸਿੰਘ ਵਿਦੇਸ਼ ਤੋਂ ਸਸਕਾਰ ਲਈ ਪਿੰਡ ਪਹੁੰਚਿਆਂ ਤਾਂ ਆਪਣੇ ਪੁੱਤਰ ਦੀ ਲਾਸ਼ ਵੇਖ ਕੇ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ । ਇਸ ਤੋਂ ਬਾਅਦ ਰੋਸ ਵਿਚ ਆਏ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਮ੍ਰਿਤਕ ਕਸ਼ਮੀਰ ਸਿੰਘ ਲਾਸ਼ ਰੱਖ ਕੇ ਇਤਰਾਜ ਪ੍ਰਗਟਾਇਆ ਕਿ ਕਤਲ ਹੋਏ ਨੌਜਵਾਨ ਦੇ ਸਾਰੇ ਦੋਸ਼ੀਆਂ ਸੰਬੰਧੀ ਕਾਰਵਾਈ ਕਿਉਂ ਨਹੀ ਕੀਤੀ ਗਈ । ਇਸ ਮੌਕੇ ਡੀ . ਐਸ . ਪੀ . ਮਨੋਜ ਕੁਮਾਰ , ਐਸ . ਐਸ . ਓ . ਨੇ ਵਿਸ਼ਵਾਸ ਦੁਆਇਆ ਕਿ ਜੋ ਨਾਂਅ ਤੁਸੀ ਲਿਖਵਾਏ ਹਨ ਉਹ ਪਰਚੇ ਵਿਚ ਸ਼ਾਮਿਲ ਕਰ ਦਿੱਤੇ ਹਨ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਭਰੋਸੇ ਤੋਂ ਬਾਅਦ ਪਿੰਡ ਵਾਸੀ ਮ੍ਰਿਤਕ ਕਸ਼ਮੀਰ ਸਿੰਘ ਦੀ ਲਾਸ਼ ਨੂੰ ਸਸਕਾਰ ਲਈ ਪਿੰਡ ਲੈ ਗਏ ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਮਾਨਸਾ ਦੇ ਪ੍ਰਧਾਨ ਬਪਿਆਨਾ ਤੇ ਪੀ.ਏ.ਸੀ. ਮੈਂਬਰ ਔਲਖ ਨੂੰ ਪਾਰਟੀ ’ਚੋਂ ਕੱਢਿਆ ਅਗਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਟਰਾਂਸਪੋਰਟ ਅਤੇ ਜਲ ਸਪਲਾਈ ਵਿਭਾਗ ਦੀਆਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ
Ad Position 24