18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਚਾਂਦਪੁਰ ਰੁੜਕੀ ਦੇ ਬਾਬਾ ਗੁਰਦਿੱਤਾ ਦੇ ਸਾਲਾਨਾ ਜੋੜ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ ਸਾਨੂੰ ਮਹਾਂਪੁਰਸ਼ਾਂ ਦੇ ਦਰਸਾਏ ਰਸਤੇ ‘ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ -ਮਾਲਵਿੰਦਰ ਸਿੰਘ ਕੰਗ

ਪੋਜੇਵਾਲ ਸਰਾਂ (ਨਵਾਂਸ਼ਹਿਰ), 17 ਅਗਸਤ (ਨਵਾਂਗਰਾਈਂ)-ਪਿੰਡ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਦੇ ਸਾਲਾਨਾ ਜੋੜ ਮੇਲਾ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸਮਾਗਮਾਂ ਮੌਕੇ ਪਹਿਲਾਂ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 18-08-2026
ਪੋਜੇਵਾਲ ਸਰਾਂ (ਨਵਾਂਸ਼ਹਿਰ), 17 ਅਗਸਤ (ਨਵਾਂਗਰਾਈਂ)-ਪਿੰਡ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਦੇ ਸਾਲਾਨਾ ਜੋੜ ਮੇਲਾ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸਮਾਗਮਾਂ ਮੌਕੇ ਪਹਿਲਾਂ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਮਹਾਨ ਕੀਰਤਨ ਦਰਬਾਰ ਹੋਇਆ ਜਿਸ ਵਿਚ ਚਾਂਦਪੁਰ ਰੁੜਕੀ ਦੀਆਂ ਬੱਚੀਆਂ ਦੇ ਕੀਰਤਨੀ ਜਥੇ, ਭਾਈ ਸੁਖਬੀਰ ਸਿੰਘ ਮੜੀਆਂ ਵਾਲਿਆਂ, ਭਾਈ ਗੁਰਸੇਵਕ ਸਿੰਘ ਰਾਹੋਂ ਵਾਲੇ, ਭਾਈ ਕੁਲਵਿੰਦਰ ਸਿੰਘ ਕਥਾਵਾਚਕ ਸੁੱਧਾ ਮਾਜਰਾ ਵਾਲਿਆਂ, ਬੀਬੀ ਨਿਰਮਲਜੀਤ ਕੌਰ ਡੋਗਰਪੁਰ, ਢਾਡੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ, ਭਾਈ ਗੁਰਸੇਵਕ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਜਥਿਆਂ ਨੇ ਸੰਗਤਾਂ ਨੂੰ ਗੁਰੁ ਘਰ ਨਾਲ ਜੋੜਿਆ।ਜੋੜ ਮੇਲੇ ਦੌਰਾਨ ਮਾਲਵਿੰਦਰ ਸਿੰਘ ਕੰਗ ਮੈਂਬਰ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ, ਸੰਤੋਸ਼ ਕਟਾਰੀਆ ਵਿਧਾਇਕ ਬਲਾਚੌਰ, ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਜੇ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਬ੍ਰਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਭਲਾਈ ਬੋਰਡ, ਸੰਜੀਵ ਚੇਚੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਸੰਦੀਪ ਭਾਟੀਆ ਸੋਨੂੰ ਭਾਜਪਾ ਆਗੂ, ਰਾਜਵਿੰਦਰ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ, ਹਨੀ ਟੌਂਸਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅਤੇ ਸਤਨਾਮ ਜਲਾਲਪੁਰ ਸਾਬਕਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਨੇ ਹਾਜ਼ਰੀ ਲਗਾਉਂਦੇ ਹੋਏ ਸੰਗਤਾਂ ਨੂੰ ਬਾਬਾ ਗੁਰਦਿੱਤਾ ਦੇ ਜੋੜ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਹ ਚਾਂਦਪੁਰ ਰੁੜਕੀ ਪਿੰਡ ਇਤਿਹਾਸਕ, ਸੂਰਬੀਰਾਂ ਤੇ ਧਾਰਮਿਕ ਸ਼ਖ਼ਸੀਅਤਾਂ ਨਾਲ ਸਬੰਧਿਤ ਪਿੰਡ ਹੈ। ਇਸ ਪਿੰਡ ਵਿਚ ਦੇਸ਼ ਭਗਤ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵਰਗੇ ਯੋਧੇ ਪੈਦਾ ਹੋਏ ਹਨ। ਇਸ ਮੌਕੇ ਮਾਲਵਿੰਦਰ ਸਿੰਘ ਕੰਗ ਵਲੋਂ ਪਿੰਡ ਚਾਂਦਪੁਰ ਰੁੜਕੀ ਦੀ ਪੰਚਾਇਤ ਨੂੰ 5 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਇੰਜ. ਦਵਿੰਦਰ ਸਿੰਘ ਸਾਬਕਾ ਐਸ.ਈ, ਡਾ. ਗੁਰਿੰਦਰ ਸਿੰਘ ਸਿਵਲ ਸਰਜਨ, ਸਰਪੰਚ ਜਤਿੰਦਰ ਸਿੰਘ ਜਿੰਦੂ, ਰਵਿੰਦਰ ਸਿੰਘ ਪ੍ਰਧਾਨ, ਹਰਅਮਰਿੰਦਰ ਸਿੰਘ ਰਿੰਕੂ ਸਾਬਕਾ ਚੇਅਰਮੈਨ, ਬਿੰਦਰ ਕੁਮਾਰ ਸਾਬਕਾ ਸਰਪੰਚ, ਹਰਮੰਦਰ ਸਿੰਘ ਸਾਬਕਾ ਪ੍ਰਧਾਨ ਗੁਰਚੈਨ ਸਿੰਘ, ਜੋਗਿੰਦਰ ਸਿੰਘ, ਦਵਿੰਦਰ ਸਿੰਘ ਬਿੰਦੂ, ਹਰਭਜਨ ਲਾਲ, ਬਲਵੀਰ ਸਿੰਘ ਮੀਲੂ ਬਲਾਕ ਸੰਮਤੀ ਮੈਬਰ, ਗੁਰਦਿਆਲ ਸਿੰਘ, ਤਿਲਕ ਰਾਜ, ਧਰਮ ਚੰਦ ਬਿੱਟੂ, ਰਾਜ ਕੁਮਾਰ, ਡਿੰਪੀ ਕੁਮਾਰ, ਗੁਰਮੇਲ ਸਿੰਘ ਪੀ.ਪੀ ਟਰੈਫਿਕ ਇੰਚਾਰਜ ਰਾਹੋਂ ਆਦਿ ਹਾਜ਼ਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਦਲ ਦਲ ਨੂੰ ਸੰਤ ਲੌਂਗੋਵਾਲ ਦੀ ਬਰਸੀ ਮਨਾਉਣ ਦਾ ਕੋਈ ਹੱਕ ਨਹੀਂ - ਗੁਰਜੀਤ ਸਿੰਘ ਤਲਵੰਡੀ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 21 ਨੂੰ
Ad Position 24