11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਆਲਮੀ ਤਪਸ਼ ਕਾਰਨ ਪਰਵਾਸੀ ਪੰਛੀਆਂ ਦੀ ਆਮਦ ਘਟੀ-ਡਾ. ਚੱਠਾ ਝੀਲ ਕੰਢਿਓਂ ਸਾਰੇ ਨਾਜਾਇਜ਼ ਕਬਜ਼ੇ ਹਟਾਏ ਜਾਣ-ਭੱਟੀ

ਨੰਗਲ (ਰੋਪੜ), 11 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਰਵਾਸੀ ਪੰਛੀਆਂ ਦੀ ਆਮਦ ਨੇ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੱਤੇ ਹਨ। ਰੂਸ,ਯੂਕਰੇਨ, ਚੀਨ, ਮੰਗੋਲੀਆ, ਕਜਾਕਿਸਤਾਨ, ਅਫ਼ਗਾਨਿਸਤਾਨ ਆਦਿ ਮੁਲਕਾਂ ਤੋਂ ਆਏ ਮਹਿਮਾਨ ਪੰਛੀ ਮਾਰਚ ਤੱਕ ਨੰਗਲ ਰਹਿੰਦੇ ਹਨ।

Ad Position 21
No active advertisement
ਅਜੀਤ ਡੈਸਕ 12-11-2026
ਨੰਗਲ (ਰੋਪੜ), 11 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਰਵਾਸੀ ਪੰਛੀਆਂ ਦੀ ਆਮਦ ਨੇ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੱਤੇ ਹਨ। ਰੂਸ,ਯੂਕਰੇਨ, ਚੀਨ, ਮੰਗੋਲੀਆ, ਕਜਾਕਿਸਤਾਨ, ਅਫ਼ਗਾਨਿਸਤਾਨ ਆਦਿ ਮੁਲਕਾਂ ਤੋਂ ਆਏ ਮਹਿਮਾਨ ਪੰਛੀ ਮਾਰਚ ਤੱਕ ਨੰਗਲ ਰਹਿੰਦੇ ਹਨ। ਲੰਘੇ ਤਿੰਨ ਦਹਾਕਿਆਂ ਤੋਂ ਚੌਗਿਰਦੇ ਲਈ ਕੰਮ ਕਰ ਰਹੇ ਪ੍ਰਭਾਤ ਭੱਟੀ ਨੇ ਦੱਸਿਆ ਕਿ ਕੋਮਨ ਕੂਟ, ਰੂਡੀ ਸ਼ੈਲਡੱਕ, ਬਾਰ ਹੈਡਿਡ ਗੀਜ਼, ਕਲੱਸਟਰਡ ਪੋਚਰਡ, ਨਾਰਦਰਨ ਪਿਨਟੇਲ ਆਦਿ ਪੰਛੀ ਨੰਗਲ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਰਾਮਸਰ (ਈਰਾਨ ) ਸੰਧੀ ਅਧੀਨ ਨੰਗਲ ਡੈਮ ਜਲਗਾਹ ਨੂੰ ਅੰਤਰਾਰਸ਼ਟਰੀ ਦਰਜਾ ਪ੍ਰਾਪਤ ਹੈ। ਨੰਗਲ ’ਚ ਹਰ ਵਰ੍ਹੇ ਤਕਰੀਬਨ ਪੰਜ ਹਜ਼ਾਰ ਪੰਛੀ ਆਉਂਦੇ ਹਨ ਜਦੋਂ ਕੀ ਪੋਂਗ ਡੈਮ ( ਤਲਵਾੜਾ) ’ਚ ਲੰਘੇ ਵਰ੍ਹੇ ਸਵਾ ਲੱਖ ਮਹਿਮਾਨ ਪੰਛੀ ਆਏ । ਹਰੀਕੇ ਪੱਤਣ ’ਚ ਹਰ ਵਰ੍ਹੇ ਡੇਢ ਤੋਂ ਦੋ ਲੱਖ ਪੰਛੀ ਆਉਂਦੇ ਹਨ। ਰੂਪਨਗਰ ਹੈੱਡਵਰਕਸ , ਸੁਖਨਾ ਝੀਲ ਚੰਡੀਗੜ੍ਹ , ਥਾਨੇਸਰ ਹਰਿਆਣਾ , ਭਰਤਪੁਰ ਰਾਜਸਥਾਨ , ਚਿਲਕਾ ਝੀਲ ( ਉੜੀਸਾ) , ਡੱਲ ਲੇਕ ਸ੍ਰੀਨਗਰ ਆਦਿ ਪਰਵਾਸੀ ਪੰਛੀਆਂ ਦੀ ਠਾਹਰ ਹਨ। ਪ੍ਰਭਾਤ ਭੱਟੀ ਦੀ ਮੰਗ ਹੈ ਕਿ ਨੰਗਲ ਝੀਲ ਕੰਢਿਓਂ ਸਾਰੇ ਨਾਜਾਇਜ਼ ਕਬਜ਼ੇ ਹਟਾਏ ਜਾਣ, ਰੁੱਖਾਂ ਦੀ ਨਾਜਾਇਜ਼ ਕਟਾਨ ਅਤੇ ਸ਼ਿਕਾਰ ਰੋਕਿਆ ਜਾਵੇ। ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾ. ਗੁਲਜੀਤ ਸਿੰਘ ਚੱਠਾ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਕਾਰਨ ਪਰਵਾਸੀ ਪੰਛੀਆਂ ਦੀ ਆਮਦ ਘੱਟ ਰਹੀ ਹੈ। ਡਾ. ਚੱਠਾ ਨੇ ਦੱਸਿਆ ਕਿ ਪਰਵਾਸੀ ਪੰਛੀ ਅੰਗਰੇਜ਼ੀ ਅੱਖਰ ‘ਵੀ’ ਦਾ ਰੂਪ ਧਾਰ ਕੇ ਉੱਡਦੇ ਹਨ ਕਿਉਂਕਿ ਉਹ ਊਰਜਾ ਦੀ ਖਪਤ ਬਾਰੇ ਬਹੁਤ ਸੁਚੇਤ ਰਹਿੰਦੇ ਹਨ, ਪੰਛੀ ਇਕੋ ਢੰਗ ਨਾਲ ਪੰਖ ਹਿਲਾਉਂਦੇ ਹਨ ਅਤੇ ਆਪਣੇ ਤੋਂ ਮੂਹਰਲੇ ਵਲੋਂ ਕੀਤੀ ਹਵਾ ਦੀ ਹਿਲਜੁਲ ਦਾ ਲਾਭ ਉਠਾਉਂਦੇ ਹਨ। ਜ਼ਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਚੇਅਰਮੈਨ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਗੌਤਮ ਨੇ ਦੱਸਿਆ ਕਿ ਪੰਜਾਬ ਸਰਕਾਰ ਝੀਲ ਦੇ ਚੌਗਿਰਦਾ ਮਿੱਤਰ ਵਿਕਾਸ ਲਈ ਵਚਨਬੱਧ ਹੈ । ਸਾਡੀ ਕੋਸ਼ਿਸ਼ ਹੈ ਕਿ ਨੰਗਲ ’ਚ ਜੰਗਲੀ ਜੀਵ ਸੁਰੱਖਿਆ ਵਿਭਾਗ ਦਾ ਸਟਾਫ ਵਧਾਇਆ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਵਲੋਂ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਦਾ ਆਗਾਜ਼ ਪਰਗਟ ਸਿੰਘ, ਬਾਜਵਾ ਅਤੇ ਰਾਣਾ ਕੇ.ਪੀ ਸਿੰਘ ਨੇ ਪ੍ਰਚਾਰ... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ‘ਗੁਰਤਾਗੱਦੀ ਦਿਵਸ’ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਅਲੌਕਿਕ ਜਾਹੋ-ਜਲਾਲ ਅਤੇ...
Ad Position 24