18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਦਾ ਜ਼ਬਰਦਸਤ ਹਮਲਾ * ਕਿਸਾਨ ਕਰ ਰਹੇ ਮਹਿੰਗੀਆਂ ਦਵਾਈਆਂ ਦਾ ਸਪਰੇਅ * ਮੌਸਮ ਕਾਰਨ ਵਧ ਰਹੀਆਂ ਨੇ ਬਿਮਾਰੀਆਂ-ਖੇਤੀਬਾੜੀ ਮਾਹਿਰ

ਮਾਲੇਰਕੋਟਲਾ, 18 ਅਗਸਤ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਝੋਨੇ ਦੀ ਫ਼ਸਲ ‘ਤੇ ਪੱਤਾ ਲਪੇਟ ਸੁੰਡੀ ਦਾ ਜ਼ਬਰਦਸਤ ਹਮਲਾ ਵੇਖਿਆ ਜਾ ਰਿਹਾ ਹੈ । ਕਈ ਇਲਾਕਿਆਂ ਅੰਦਰ ਸੁੰਡੀ ਦਾ ਇਹ ਹਮਲਾ ਬਹੁਤ ਜ਼ਿਆਦਾ ਹੈ ਅਤੇ ਕਈ ਇਲਾਕੇ ਇਸ ਦੀ ਮਾਰ ਹੇਠ ਘੱਟ ਹਨ।

Ad Position 21
No active advertisement
ਜਾਣਕਾਰੀ ਦਿੰਦਾ ਹੋਇਆ ਕਿਸਾਨ ਪਰਨਜੀਤ ਸਿੰਘ ਰੰਗੀ। ਤਸਵੀਰ : ਸਰੌਦ 19-08-2026
ਮਾਲੇਰਕੋਟਲਾ, 18 ਅਗਸਤ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਝੋਨੇ ਦੀ ਫ਼ਸਲ ‘ਤੇ ਪੱਤਾ ਲਪੇਟ ਸੁੰਡੀ ਦਾ ਜ਼ਬਰਦਸਤ ਹਮਲਾ ਵੇਖਿਆ ਜਾ ਰਿਹਾ ਹੈ । ਕਈ ਇਲਾਕਿਆਂ ਅੰਦਰ ਸੁੰਡੀ ਦਾ ਇਹ ਹਮਲਾ ਬਹੁਤ ਜ਼ਿਆਦਾ ਹੈ ਅਤੇ ਕਈ ਇਲਾਕੇ ਇਸ ਦੀ ਮਾਰ ਹੇਠ ਘੱਟ ਹਨ। ਕਿਸਾਨ ਪਰਨਜੀਤ ਸਿੰਘ ਰੰਗੀ ਨੇ ਦੱਸਿਆ ਕਿ ਉਸ ਵਲੋਂ ਹੁਣ ਤੱਕ ਆਪਣੀ ਝੋਨੇ ਦੀ ਫਸਲ ’ਤੇ ਦੋ ਸਪਰੇਹਾਂ ਕੀਤੀਆਂ ਜਾ ਚੁੱਕੀਆਂ ਹਨ, ਪਰੰਤੂ ਫਿਰ ਵੀ ਪੱਤਾ ਲਪੇਟ ਸੁੰਡੀ ਦਾ ਕਹਿਰ ਹਟਦਾ ਵਿਖਾਈ ਨਹੀਂ ਦੇ ਰਿਹਾ । ਕਈ ਖੇਤਾਂ ਅੰਦਰ ਤਾਂ ਇਸ ਦਾ ਪ੍ਰਕੋਪ ਵੱਡੇ ਪੱਧਰ ‘ਤੇ ਵਿਖਾਈ ਦਿੰਦਾ ਹੈ, ਪ੍ਰੰਤੂ ਹੈਰਾਨੀਜਨਕ ਤੱਥ ਇਹ ਹੈ ਕਿ ਬਹੁਤ ਸਾਰੇ ਖੇਤ ਅਜਿਹੇ ਵੀ ਹਨ, ਜਿਨਾਂ ਦੇ ਨਾਲ ਲੱਗਦੇ ਖੇਤਾਂ ਅੰਦਰ ਤਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਵੇਖਿਆ ਜਾ ਸਕਦਾ ਹੈ ਪਰ ਵੱਟ ਦੀ ਵੱਟ ਖੇਤ ਬਿਲਕੁਲ ਠੀਕ-ਠਾਕ ਹਨ । ਖ਼ਾਸ ਕਰ ਉਨ੍ਹਾਂ ਖੇਤਾਂ ਅੰਦਰ ਸੁੰਡੀ ਦਾ ਹਮਲਾ ਜ਼ਿਆਦਾ ਹੈ, ਜਿਥੇ ਯੂਰੀਆ ਖਾਦ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਗਈ ਹੈ, ਕਿਉਂਕਿ ਕਈ ਕਿਸਾਨ ਪ੍ਰਤੀ ਏਕੜ 4 ਗੱਟੇ ਯੂਰੀਏ ਦੀ ਵਰਤੋਂ ਕਰਦੇ ਹਨ। ਕਿਸਾਨ ਆਗੂਆਂ ਚੇਅਰਮੈਨ ਪ੍ਰਦੱਮਨ ਸਿੰਘ ਦਲੇਲਗੜ੍ਹ, ਰਣਵੀਰ ਸਿੰਘ ਗੋਬਿੰਦਪੁਰਾ, ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਸੀਨੀਅਰ ਆਗੂ ਸੁਖਵਿੰਦਰ ਸਿੰਘ ਚੂੰਘਾ ਤੇ ਪ੍ਰਧਾਨ ਜਰਨੈਲ ਸਿੰਘ ਭੋਗੀਵਾਲ ਨੇ ਆਖਿਆ ਕਿ ਬੀਤੇ ਸਮੇਂ ਤੋਂ ਸੂਬੇ ਦੀ ਕਿਸਾਨੀ ਕਰਜ਼ੇ ਦੀ ਦਲਦਲ ਵਿਚ ਧਸਦੀ ਜਾ ਰਹੀ ਹੈ । ਕਦੇ ਕੁਦਰਤ ਦੀ ਮਾਰ ਤੇ ਕਦੇ ਸਰਕਾਰਾਂ ਦੀਆਂ ਨੀਤੀਆਂ ਨੇ ਕਿਸਾਨੀ ਨੂੰ ਸਾਹ-ਹੀਣ ਕਰਕੇ ਰੱਖ ਦਿੱਤਾ ਹੈ । ਭਾਵੇਂ ਕਿਸਾਨ ਵਰਗ ਵਲੋਂ ਝੋਨੇ ਦੇ ਖੇਤਾਂ ਅੰਦਰ ਵੱਡੇ ਪੱਧਰ ‘ਤੇ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਪਰ ਉਸ ਦਾ ਖ਼ਾਸ ਅਸਰ ਕਦੇ ਵੀ ਵਿਖਾਈ ਦਿੱਤਾ । ਖੇਤੀਬਾੜੀ ਮਾਹਰਾਂ ਦਾ ਆਖਣਾ ਹੈ ਕਿ ਮੌਸਮ ਦੀ ਖਰਾਬੀ ਕਾਰਨ ਬਹੁਤ ਸਾਰੇ ਖੇਤਾਂ ਅੰਦਰ ਪੱਤਾ ਲਪੇਟ ਸੁੰਡੀ ਦਾ ਹਮਲਾ ਜ਼ਿਆਦਾ ਹੈ, ਕਿਉਂਕਿ ਬੱਦਲਵਾਈ ਦੇ ਚਲਦਿਆਂ ਹੁੰਮਸ ਭਰੀ ਗਰਮੀ ਕਾਰਨ ਬਿਮਾਰੀਆਂ ਦਾ ਪ੍ਰਕੋਪ ਵਧ ਰਿਹਾ ਹੈ । ਕਿਸਾਨਾਂ ਨੂੰ ਵੇਖੋ-ਵੇਖੀ ਸਪਰੇਅ ਨਹੀਂ ਕਰਨੀ ਚਾਹੀਦੀ, ਸਗੋਂ ਖੇਤੀਬਾੜੀ ਵਿਭਾਗ ਤੋਂ ਸਿਫਾਰਸ਼ਸ਼ੁਦਾ ਦਵਾਈ ਦੀ ਵਰਤੋ ਹੀ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨਿਹੰਗ ਸਿੰਘ ਦੇ ਬਾਣੇ ’ਚ ਨੌਜਵਾਨ ਵਲੋਂ ਹੋਮਗਾਰਡ ਦੀ ਕੁੱਟਮਾਰ ਅਗਲੀ ਖ਼ਬਰ ਖਨੌਰੀ ਬਾਰਡਰ ’ਤੇ ਅੱਜ ਬੈਰੀਕੇਡਾਂ ਕੋਲ ਨੰਗੇ ਧੜ ਪ੍ਰਦਰਸ਼ਨ ਕਰਨਗੇ 51 ਕਿਸਾਨ 20 ਅਗਸਤ ਨੂੰ ਦੇਸ਼ ਭਰ ’ਚ ਕੇਂਦਰ ਸਰਕਾਰ...
Ad Position 24