18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

7 ਅਖੰਡ ਪਾਠਾਂ ਦੀ ਲੜੀ ਦੇ ਆਗਾਜ਼ ਨਾਲ ਸ਼ੁਰੂ ਹੋਇਆ ਤਿੰਨ ਰੋਜ਼ਾ ਮੇਲਾ ਸ਼ਹੀਦਾਂ ਨੂਰਪੁਰ ਬੇਦੀ

ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)-ਪੁਲਿਸ ਥਾਣਾ ਨੂਰਪੁਰ ਬੇਦੀ ਦੀ ਹਦੂਦ ਅੰਦਰ ਲੱਗਣ ਵਾਲੇ ਤਿੰਨ ਰੋਜ਼ਾ ਇਤਿਹਾਸਕ ਬਾਬਾ ਜ਼ਿੰਦਾ ਸ਼ਹੀਦ ਮੇਲੇ ਦਾ ਆਗਾਜ਼ ਅੱਜ ਅਖੰਡ ਪਾਠ ਦੇ ਆਰੰਭ ਨਾਲ ਹੋ ਗਿਆ ਹੈ। ਇਸ ਮੌਕੇ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਵਿਖੇ 7 ਅਖੰਡ ਪਾਠ ਆਰੰਭ ਕਰਵਾਏ ਗਏ।

Ad Position 21
No active advertisement
ਥਾਣਾ ਮੁਖੀ ਇੰਸਪੈਕਟਰ ਗੁਰਮੁੱਖ ਸਿੰਘ 19-08-2026
ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)-ਪੁਲਿਸ ਥਾਣਾ ਨੂਰਪੁਰ ਬੇਦੀ ਦੀ ਹਦੂਦ ਅੰਦਰ ਲੱਗਣ ਵਾਲੇ ਤਿੰਨ ਰੋਜ਼ਾ ਇਤਿਹਾਸਕ ਬਾਬਾ ਜ਼ਿੰਦਾ ਸ਼ਹੀਦ ਮੇਲੇ ਦਾ ਆਗਾਜ਼ ਅੱਜ ਅਖੰਡ ਪਾਠ ਦੇ ਆਰੰਭ ਨਾਲ ਹੋ ਗਿਆ ਹੈ। ਇਸ ਮੌਕੇ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਵਿਖੇ 7 ਅਖੰਡ ਪਾਠ ਆਰੰਭ ਕਰਵਾਏ ਗਏ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਵਿਚ ਕਰਵਾਏ ਜਾਂਦੇ ਇਸ ਧਾਰਮਿਕ ਮੇਲੇ ਦਾ ਸਿਖਰ ਵੀਰਵਾਰ 20 ਅਗਸਤ ਨੂੰ ਹੋਵੇਗਾ। ਮੇਲੇ ਦੇ ਆਗਾਜ਼ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ, ਜਦਕਿ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਐਸ.ਪੀ ਗੁਰਦੀਪ ਸਿੰਘ ਗੋਸਲ ਨੇ ਹਾਜ਼ਰੀ ਭਰੀ। ਵਿਧਾਇਕ ਚੱਢਾ ਨੇ ਸਮੂਹ ਸੰਗਤਾਂ ਨੂੰ ਮੇਲੇ ਦੇ ਆਗਾਜ਼ ਦੀ ਵਧਾਈ ਦਿੱਤੀ। ਥਾਣਾ ਮੁਖੀ ਨੂਰਪੁਰ ਬੇਦੀ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਅਖੰਡ ਪਾਠ ਦੇ ਭੋਗ 20 ਅਗਸਤ ਨੂੰ ਪੈਣਗੇ, ਉਪਰੰਤ ਰਾਗੀ ਤੇ ਢਾਡੀ ਜਥੇ ਸੰਗਤਾਂ ਵਿਚ ਹਾਜ਼ਰੀ ਲਗਾਉਣਗੇ। ਜਦਕਿ ਸੱਭਿਆਚਾਰਕ ਮੇਲੇ ਦੌਰਾਨ ਇਸ ਵਾਰ ਪ੍ਰਸਿੱਧ ਪੰਜਾਬੀ ਗਾਇਕ ਆਰ. ਨੇਤ ਤੋਂ ਇਲਾਵਾ ਪੰਮਾ ਡੂਮੇਵਾਲ, ਹਰਮਿੰਦਰ ਨੂਰਪੁਰੀ, ਸੁਨੀਲ ਡੋਗਰਾ ਅਤੇ ਹੋਰ ਮਕਬੂਲ ਕਲਾਕਾਰ ਸੰਗਤਾਂ ਨੂੰ ਨਿਹਾਲ ਕਰਨਗੇ । ਦੇਰ ਰਾਤ ਤੱਕ ਮਲੇਰਕੋਟਲਾ ਵਾਲੇ ਕਵਾਲਾਂ ਦੀਆਂ ਕਵਾਲੀਆਂ ਦਾ ਦੌਰ ਚੱਲੇਗਾ। ਉਨ੍ਹਾਂ ਕਿਹਾ ਕਿ ਮੇਲੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਵੀ ਅਖੰਡ ਪਾਠ ਰਖਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਡੀ.ਜੀ.ਪੀ. ਗੌਰਵ ਯਾਦਵ, ਨਾਲ ਵਿਸ਼ੇਸ਼ ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ ਤੇ ਹੋਰ ਅਧਿਕਾ... ਅਗਲੀ ਖ਼ਬਰ ‘ ਆਪ੍ਰੇਸ਼ਨ ਸੰਧੂਰ’ ’ਤੇ ਬਣੀ ਦਸਤਾਵੇਜ਼ੀ ਨਾਲ ਪਾਕਿਸਤਾਨੀ ਫ਼ੌਜ ’ਚ ਘਬਰਾਹਟ ਫ਼ਿਲਮ ਨੂੰ ਕਾਲਪਨਿਕ ਦੱਸਦਿਆਂ ਇਕ ਵਾਰ ਫਿਰ ਭ...
Ad Position 24