25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮੰਤਰੀਆਂ ਦੇ ਸਮੂਹ ਵਲੋਂ ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਮਿਲਿੰਗ ਨੀਤੀ ਵਿਚ ਸੋਧਾਂ ਤੇ ਭੰਡਾਰਨ ਸੰਕਟ ਦੇ ਮੁੱਦੇ ਵਿਚਾਰੇ ਹਰਜਿੰਦਰ ਸਿੰਘ ਲਾਲ

ਖੰਨਾ, 25 ਅਗਸਤ-ਸਾਲ 2026-27 ਦੌਰਾਨ ਝੋਨੇ ਦੀ ਨਿਰਵਿਘਨ ਖਰੀਦ, ਚੁਕਾਈ ਅਤੇ ਛੜ੍ਹਾਈ (ਮਿਲਿੰਗ) ਦੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਅੱਜ ਪੰਜਾਬ ਦੇ ਮੰਤਰੀਆਂ ਦੇ ਇਕ ਸਮੂਹ ਦੀ ਮੀਟਿੰਗ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਹੋਈ। ਮੰਤਰੀਆਂ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਸ਼ਾਮਿਲ ਸਨ।

Ad Position 21
No active advertisement
ਅਜੀਤ ਡੈਸਕ 26-08-2026
ਖੰਨਾ, 25 ਅਗਸਤ-ਸਾਲ 2026-27 ਦੌਰਾਨ ਝੋਨੇ ਦੀ ਨਿਰਵਿਘਨ ਖਰੀਦ, ਚੁਕਾਈ ਅਤੇ ਛੜ੍ਹਾਈ (ਮਿਲਿੰਗ) ਦੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਅੱਜ ਪੰਜਾਬ ਦੇ ਮੰਤਰੀਆਂ ਦੇ ਇਕ ਸਮੂਹ ਦੀ ਮੀਟਿੰਗ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਹੋਈ। ਮੰਤਰੀਆਂ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਸ਼ਾਮਿਲ ਸਨ। ਮੀਟਿੰਗ ਵਿਚ ਖੁਰਾਕ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਫੂਡ ਵਰਿੰਦਰ ਸ਼ਰਮਾ, ਜਨਰਲ ਮੈਨੇਜਰ, ਐੱਫ. ਸੀ. ਆਈ. ਨਿਤਿਕਾ ਅਤੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਹੋਏ।ਮੀਟਿੰਗ ਵਿਚ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਹੁਦੇਦਾਰ ਵੀ ਸ਼ਾਮਿਲ ਹੋਏ। ਮੀਟਿੰਗ ਵਿਚ ਕਸਟਮ ਮਿਲਿੰਗ ਨੀਤੀ 2026-27 ਦੇ ਖਰੜੇ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਸਤਾਵਿਤ ਸੋਧਾਂ ਸੰਬੰਧੀ ਮਿੱਲਰਾਂ ਦੇ ਇਤਰਾਜ਼ ਅਤੇ ਸੁਝਾਅ ਲਏ ਗਏ ਤਾਂ ਕਿ ਫ਼ਸਲ ਦੀ ਸੁਚਾਰੂ ਖਰੀਦ ਤੇ ਲਿਫਟਿੰਗ ਯਕੀਨੀ ਬਣ ਸਕੇ।ਮੀਟਿੰਗ ਦੀ ਪ੍ਰਧਾਨਗੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਲ ਕਰੀਬ 32.80 ਲੱਖ ਹੈਕਟੇਅਰ ਵਿਚ ਝੋਨੇ ਦੀ ਕਾਸ਼ਤ ਹੋਈ ਹੈ, ਜਿਸ ਵਿਚ 25.90 ਲੱਖ ਹੈਕਟੇਅਰ ਵਿਚ ਪਰਮਲ ਅਤੇ 7 ਲੱਖ ਹੈਕਟੇਅਰ ਵਿਚ ਬਾਸਮਤੀ ਝੋਨੇ ਬੀਜਿਆ ਗਿਆ ਹੈ। ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਕਿਹਾ ਕਿ ਸਟੋਰੇਜ ਦੀ ਭਾਰੀ ਘਾਟ ਹੈ। ਲੁਧਿਆਣਾ, ਮਾਨਸਾ ਅਤੇ ਫ਼ਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਵਿਚ ਹੁਣ ਤੱਕ ਲਗਭਗ 80 ਫ਼ੀਸਦੀ ਅਤੇ ਮੋਗਾ ਵਿਚ 74 ਫ਼ੀਸਦੀ ਮਿਲਿੰਗ ਹੀ ਹੋਈ ਹੈ। ਜਦੋਂ ਝੋਨਾ ਲੰਬੇ ਸਮੇਂ ਤੱਕ ਖੁੱਲ੍ਹੇ ਵਿਚ ਪਿਆ ਰਹਿੰਦਾ ਹੈ ਤਾਂ ਉਸ ਵਿਚ ਰੰਗ ਬਦਲਣ ਅਤੇ ਟੁੱਟੇ ਚੌਲਾਂ ਦੀ ਫ਼ੀਸਦੀ ਵਧਦੀ ਹੈ ਅਤੇ ਬੋਰੀਆਂ ਦੇ ਖਰਾਬ ਹੋਣ ਦਾ ਨੁਕਸਾਨ ਵੀ ਮਿੱਲਰਾਂ ਨੂੰ ਹੀ ਝੱਲਣਾ ਪੈਂਦਾ ਹੈ।ਬਿੰਟਾ ਨੇ ਕਿਹਾ ਕਿ ਪੰਜਾਬ ਵਿੱਚ ਨਵੇਂ ਗੁਦਾਮਾਂ ਦੇ ਨਿਰਮਾਣ ਲਈ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਜਾਵੇ। ਪੰਜਾਬ ਵਿਚ ਨਵੇਂ ਗੁਦਾਮ ਬਣਾਉਣ ਵਿਚ ਵੱਧ ਲਾਗਤ ਆਉਣ ਕਾਰਨ ਕਿਰਾਇਆ ਵੀ ਵੱਧ ਹੋਣਾ ਚਾਹੀਦਾ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ 2026-27 ਲਈ ਪੰਜਾਬ ਦੇ ਸਾਰੇ ਰਾਈਸ ਮਿੱਲਰਾਂ ਨੂੰ ਪਿਛਲੇ ਸੀਜ਼ਨ ਦੀ ਮਿਲਿੰਗ ਪੂਰੀ ਹੋਣ ਦੀ ਸ਼ਰਤ ਤੋਂ ਬਿਨਾਂ ਲਿਮਟ ਮਿਲਿੰਗ ਅਲਾਟਮੈਂਟ ਕੀਤੀ ਜਾਵੇ।ਮੀਟਿੰਗ ਦੌਰਾਨ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਝੋਨਾ ਸਰਪਲੱਸ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿਚ ਝੋਨੇ ਦੀ ਅਲਾਟਮੈਂਟ ਵਿਚ ਪਹਿਲ ਦੀ ਮੰਗ ਕੀਤੀ।ਐਸੋਸੀਏਸ਼ਨ ਦੇ ਨੇਤਾ ਇੰਦਰਜੀਤ ਜੌਲੀ ਨੇ ਕਿਹਾ ਕਿ ਮੰਡੀਆਂ ਵਿਚ ਸਰਕਾਰੀ ਨਿਯਮਾਂ ਅਨੁਸਾਰ ਵੱਧ ਤੋਂ ਵੱਧ 17 ਫ਼ੀਸਦੀ ਨਮੀ ਵਾਲੇ ਝੋਨੇ ਦੀ ਖਰੀਦ ਕੀਤੀ ਜਾਵੇ। ਨਮੀ ਅਤੇ ਗੁਣਵੱਤਾ ਦੀ ਸਖ਼ਤ ਨਿਗਰਾਨੀ ਲਈ ਫ਼ਲਾਇੰਗ ਸਕੁਆਇਡ ਬਣਾਏ ਜਾਣ। ਮੀਟਿੰਗ ਵਿਚ ਇੰਦਰਜੀਤ ਗਰਗ ਨਿਹਾਲ ਸਿੰਘ ਵਾਲਾ, ਹਰੀ ਓਮ ਮਿੱਤਲ, ਕਮਲ ਗਰਗ ਫ਼ਿਰੋਜ਼ਪੁਰ, ਆਸ਼ੀਸ਼ ਗਰਗ, ਅਰਸ਼ਦੀਪ ਬਰਾੜ, ਪ੍ਰਿੰਸ ਬਰਨਾਲਾ, ਸੰਜੂ ਜਗਰਾਉਂ, ਅਸ਼ੋਕ ਜਿੰਦਲ, ਰਾਜਿੰਦਰ ਕੁਮਾਰ ਨਿਹਾਲ ਸਿੰਘ ਵਾਲਾ, ਪ੍ਰਿੰਸ ਬਰਨਾਲਾ, ਸੋਹਣ ਲਾਲ ਬਰਨਾਲਾ, ਸ਼ੇਰ ਸਿੰਘ ਰਾਮਪੁਰਾ ਫੂਲ, ਸਾਧੂ ਰਾਮ ਨਿਹਾਲ ਸਿੰਘ ਵਾਲਾ, ਭੂਸ਼ਣ ਜਗਰਾਉਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਈਸ਼ਰ ਸਿੰਘ ਦੀ 51ਵੀਂ ਤੇ ਸੰਤ ਬਲਜਿੰਦਰ ਸਿੰਘ ਦੀ ਪਹਿਲੀ ਬਰਸੀ ਸਮਾਗਮਾਂ ਦੇ ਦੂਜੇ ਦਿਨ ਪੰਥਕ ਤੇ ਸਿਆਸੀ ਆਗੂਆਂ ਨੇ ਭ... ਅਗਲੀ ਖ਼ਬਰ ਬੈਰਾਜ ਔਸਤੀ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ ਆਪਣੀਆਂ ਮੰਗਾਂ ਨੂੰ ਲੈ ਕੇ 100 ਫੁੱਟ ਉੱਚੇ ਟਾਵਰ ’ਤੇ ਚੜ੍ਹੇ
Ad Position 24