25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬੈਰਾਜ ਔਸਤੀ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ ਆਪਣੀਆਂ ਮੰਗਾਂ ਨੂੰ ਲੈ ਕੇ 100 ਫੁੱਟ ਉੱਚੇ ਟਾਵਰ ’ਤੇ ਚੜ੍ਹੇ

ਮਾਧੋਪੁਰ/ਸ਼ਾਹਪੁਰ ਕੰਢੀ, 25 ਅਗਸਤ (ਮਹਿਰਾ/ਰਣਜੀਤ ਸਿੰਘ)-ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਦੇ ਦੋ ਬਜ਼ੁਰਗ ਸ਼ਰਮ ਸਿੰਘ (85) ਅਤੇ ਕੁਲਵਿੰਦਰ ਸਿੰਘ (80) ਭਿਆਨਕ ਗਰਮੀ ਦੇ ਬਾਵਜੂਦ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਸਿੱਦੋੜੀ ਨੇੜੇ ਬਿਜਲੀ ਸਪਲਾਈ ਵਾਲੇ ਲਗਪਗ 100 ਫੁੱਟ ਉੱਚੇ ਟਾਵਰ ‘ਤੇ ਚੜ੍ਹ ਗਏ । ਇਹ ਦੋਵੇਂ ਬਜ਼ੁਰਗ ਸਵੇਰੇ 5:30 ਵਜੇ ਤੋਂ ਹੀ ਟਾਵਰ ‘ਤੇ ਬੈਠੇ ਹਨ ।

Ad Position 21
No active advertisement
ਪਿੰਡ ਸਦੋੜੀ ਵਿਖੇ ਬਿਜਲੀ ਖੰਬੇ ’ਤੇ ਚੜ੍ਹੇ ਬਜ਼ੁਰਗ । ਤਸਵੀਰ : ਮਹਿਰਾ 26-08-2026
ਮਾਧੋਪੁਰ/ਸ਼ਾਹਪੁਰ ਕੰਢੀ, 25 ਅਗਸਤ (ਮਹਿਰਾ/ਰਣਜੀਤ ਸਿੰਘ)-ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਦੇ ਦੋ ਬਜ਼ੁਰਗ ਸ਼ਰਮ ਸਿੰਘ (85) ਅਤੇ ਕੁਲਵਿੰਦਰ ਸਿੰਘ (80) ਭਿਆਨਕ ਗਰਮੀ ਦੇ ਬਾਵਜੂਦ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਸਿੱਦੋੜੀ ਨੇੜੇ ਬਿਜਲੀ ਸਪਲਾਈ ਵਾਲੇ ਲਗਪਗ 100 ਫੁੱਟ ਉੱਚੇ ਟਾਵਰ ‘ਤੇ ਚੜ੍ਹ ਗਏ । ਇਹ ਦੋਵੇਂ ਬਜ਼ੁਰਗ ਸਵੇਰੇ 5:30 ਵਜੇ ਤੋਂ ਹੀ ਟਾਵਰ ‘ਤੇ ਬੈਠੇ ਹਨ । ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਾਹਪੁਰ ਕੰਢੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪ੍ਰਦਰਸ਼ਨਕਾਰੀ ਬਜ਼ੁਰਗਾਂ ਨੂੰ ਹੇਠਾਂ ਉਤਰਨ ਦੀ ਅਪੀਲ ਕਰ ਰਹੀ ਹੈ । ਟਾਵਰ ‘ਤੇ ਚੜ੍ਹੇ ਬਜ਼ੁਰਗਾਂ ਨੇ ਦੱਸਿਆ ਕਿ ਬੈਰਾਜ ਡੈਮ ਪ੍ਰਸ਼ਾਸਨ ਉਨ੍ਹਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਰੁਜ਼ਗਾਰ ਨਹੀਂ ਦੇ ਰਿਹਾ, ਜਦਕਿ ਕਈ ਗਲਤ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਵੀ ਉਹ ਪ੍ਰਸ਼ਾਸਨ ਜਾਂ ਸਰਕਾਰ ਨਾਲ ਗੱਲ ਕਰਦੇ ਹਨ, ਤਾਂ ਉਨ੍ਹਾਂ ਨੂੰ ਸਿਰਫ਼ ਝੂਠੇ ਭਰੋਸੇ ਹੀ ਮਿਲਦੇ ਹਨ, ਜਿਸ ਕਾਰਨ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ । ਦੂਜੇ ਪਾਸੇ, ਬੈਰਾਜ ਡੈਮ ਪ੍ਰਸ਼ਾਸਨ ਦੇ ਨਿਗਰਾਨ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗਾਂ ਦਾ ਮੰਗ ਪੱਤਰ ਪਹਿਲਾਂ ਹੀ ਦਫ਼ਤਰ ਨੂੰ ਮਿਲ ਚੁੱਕਾ ਹੈ ਅਤੇ ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਮੰਤਰੀਆਂ ਦੇ ਸਮੂਹ ਵਲੋਂ ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਮਿਲਿੰਗ ਨੀਤੀ ਵਿਚ ਸੋਧਾਂ ਤੇ... ਅਗਲੀ ਖ਼ਬਰ ਸਤਲੁਜ ਦੇ ਕਥਿਤ ਪ੍ਰਦੂਸ਼ਿਤ ਪਾਣੀ ਨੂੰ ਸਰਹਿੰਦ ਨਹਿਰ ’ਚ ਛੱਡਣ ’ਤੇ ਉੱਠੇ ਸਵਾਲ
Ad Position 24