25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਖਰੜ ਦੇ ਫਲੈਟ ’ਚ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ

ਖਰੜ, 25 ਅਗਸਤ (ਜੰਡਪੁਰੀ)-ਲੁਧਿਆਣਾ ਦੇ ਰਹਿਣ ਵਾਲੇ ਇਕ 28 ਸਾਲਾ ਨੌਜਵਾਨ ਦੀ ਖਰੜ ਦੇ ਇਕ ਫਲੈਟ ਵਿਖੇ ਉਸ ਦੇ ਹੀ ਦੋਸਤ ਦੀ ਪਿਸਟਲ ‘ਚੋਂ ਚੱਲੀ ਗੋਲੀ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਕਮਲ ਕੁਮਾਰ ਗਲੀ ਨੰ.

Ad Position 21
No active advertisement
ਅਜੀਤ ਡੈਸਕ 26-08-2026
ਖਰੜ, 25 ਅਗਸਤ (ਜੰਡਪੁਰੀ)-ਲੁਧਿਆਣਾ ਦੇ ਰਹਿਣ ਵਾਲੇ ਇਕ 28 ਸਾਲਾ ਨੌਜਵਾਨ ਦੀ ਖਰੜ ਦੇ ਇਕ ਫਲੈਟ ਵਿਖੇ ਉਸ ਦੇ ਹੀ ਦੋਸਤ ਦੀ ਪਿਸਟਲ ‘ਚੋਂ ਚੱਲੀ ਗੋਲੀ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਕਮਲ ਕੁਮਾਰ ਗਲੀ ਨੰ. 5 ਨਿਊ ਗੁਰੂ ਅੰਗਦ ਦੇਵ ਕਾਲੋਨੀ ਜਨਤਾ ਨਗਰ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਦੋਸਤ ਹਰਪਾਲ ਸਿੰਘ ਉਰਫ਼ ਗੋਪੀ ਵਾਸੀ ਅਨੰਦਪੁਰ ਸੂਆ ਨੇੜੇ ਖ਼ਾਲਸਾ ਕਾਲੋਨੀ ਨੇੜੇ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਧਾਰਾ 105 ਬੀ. ਐਨ. ਐਸ. ਐਸ. ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪੰਕਜ ਕੁਮਾਰ ਨੇ ਦੱਸਿਆ ਉਹ ਲੁਧਿਆਣਾ ਵਿਖੇ ਬੀ. ਐਮ. ਐਸ. ਮੋਟਰਜ਼ ਨਾਂਅ ਦੀ ਟੂ ਵ੍ਹੀਲਰ ਏਜੰਸੀ ਚਲਾਉਂਦਾ ਹੈ ਅਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ ਵੀ ਉਸ ਦੇ ਨਾਲ ਹੀ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦਾ ਭਰਾ ਗੁਰਪ੍ਰੀਤ ਸਿੰਘ ਆਪਣੇ ਦੋਸਤਾਂ ਹਰਪਾਲ ਸਿੰਘ ਉਰਫ਼ ਗੋਪੀ, ਹਰਸ਼ਵੀਰ ਵਿਰਦੀ ਤੇ ਗੁਰਜਿੰਦਰ ਸਿੰਘ ਭੰਮਰਾ ਸਮੇਤ ਲੁਧਿਆਣਾ ਤੋਂ ਖਰੜ ਵਿਖੇ ਘੁੰਮਣ ਲਈ ਆਇਆ ਸੀ ਅਤੇ ਅੱਜ ਸਵੇਰੇ ਹਰਸ਼ਵੀਰ ਵਿਰਦੀ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਗੋਲੀ ਲੱਗੀ ਹੈ ਅਤੇ ਜ਼ਖ਼ਮੀ ਹਾਲਤ ‘ਚ ਉਹ ਉਸ ਨੂੰ ਇਲਾਜ ਲਈ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ ਹਨ।ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਉਰਫ਼ ਗੋਪੀ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਉਲੰਪੀਅਨ ਪੈਦਾ ਕਰਨ ਵਾਲੀ ਪੀ.ਏ.ਯੂ ’ਚ ਕੋਚਾਂ ਦਾ ਮਿਹਨਤਾਨਾ ਚਰਚਾ ’ਚ ਅਗਲੀ ਖ਼ਬਰ ਸੰਤ ਈਸ਼ਰ ਸਿੰਘ ਦੀ 51ਵੀਂ ਤੇ ਸੰਤ ਬਲਜਿੰਦਰ ਸਿੰਘ ਦੀ ਪਹਿਲੀ ਬਰਸੀ ਸਮਾਗਮਾਂ ਦੇ ਦੂਜੇ ਦਿਨ ਪੰਥਕ ਤੇ ਸਿਆਸੀ ਆਗੂਆਂ ਨੇ ਭ...
Ad Position 24