25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਉਲੰਪੀਅਨ ਪੈਦਾ ਕਰਨ ਵਾਲੀ ਪੀ.ਏ.ਯੂ ’ਚ ਕੋਚਾਂ ਦਾ ਮਿਹਨਤਾਨਾ ਚਰਚਾ ’ਚ

400 ਤੋਂ 700 ਰੁਪਏ ਪ੍ਰਤੀ ਦਿਨ ’ਤੇ ਕੋਚ ਰੱਖਣ ਦਾ ਫ਼ੈਸਲਾ ਖੇਡ-ਸੱਭਿਆਚਾਰ ਲਈ ਚਿੰਤਾ ਦਾ ਵਿਸ਼ਾ ਜਲੰਧਰ, 25 ਅਗਸਤ (ਡਾ. ਜਤਿੰਦਰ ਸਾਬੀ)-ਪੰਜਾਬ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਓਲੰਪੀਅਨ ਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕਰਨ ਵਾਲੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.

Ad Position 21
No active advertisement
ਅਜੀਤ ਡੈਸਕ 26-08-2026
400 ਤੋਂ 700 ਰੁਪਏ ਪ੍ਰਤੀ ਦਿਨ ’ਤੇ ਕੋਚ ਰੱਖਣ ਦਾ ਫ਼ੈਸਲਾ ਖੇਡ-ਸੱਭਿਆਚਾਰ ਲਈ ਚਿੰਤਾ ਦਾ ਵਿਸ਼ਾ
ਜਲੰਧਰ, 25 ਅਗਸਤ (ਡਾ. ਜਤਿੰਦਰ ਸਾਬੀ)-ਪੰਜਾਬ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਓਲੰਪੀਅਨ ਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕਰਨ ਵਾਲੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵੱਲੋਂ ਕੋਚਾਂ ਦੀਆਂ ਸੇਵਾਵਾਂ ਦਿਹਾੜੀ ਦੇ ਆਧਾਰ ’ਤੇ ਲੈਣ ਲਈ ਜਾਰੀ ਕੀਤੇ ਨੋਟਿਸ ਨੇ ਖੇਡ ਜਗਤ ਵਿਚ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਡਾਇਰੈਕਟੋਰੇਟ ਆਫ਼ ਸਟੂਡੈਂਟਸ ਵੈਲਫੇਅਰ ਵੱਲੋਂ ਜਾਰੀ ਨੋਟਿਸ ਅਨੁਸਾਰ ਬੈਡਮਿੰਟਨ, ਹੈਂਡਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਫੁੱਟਬਾਲ, ਕ੍ਰਿਕਟ, ਬਾਸਕਟਬਾਲ, ਸਾਈਕਲਿੰਗ, ਸ਼ੂਟਿੰਗ ਤੇ ਵਾਲੀਬਾਲ ਲਈ ਕੋਚ ਦਿਹਾੜੀ ਦੇ ਆਧਾਰ ’ਤੇ ਲਏ ਜਾਣੇ ਹਨ । ਐਨ. ਆਈ. ਐਸ ਡਿਪਲੋਮਾ ਹੋਲਡਰ ਲਈ 700 ਰੁਪਏ, ਸੀਨੀਅਰ ਨੈਸ਼ਨਲ/ਆਲ ਇੰਡੀਆ ਇੰਟਰ-ਯੂਨੀਵਰਸਿਟੀ ਪੱਧਰ ਦੇ ਖਿਡਾਰੀ ਲਈ 500 ਰੁਪਏ ਤੇ ਸਰਟੀਫਿਕੇਟ ਕੋਰਸ/ਸੀਨੀਅਰ ਸਟੇਟ ਪੱਧਰ ਲਈ 400 ਰੁਪਏ ਪ੍ਰਤੀ ਦਿਨ ਮਿਹਨਤਾਨਾ ਨਿਰਧਾਰਤ ਕੀਤਾ ਗਿਆ ਹੈ। ਸਵਾਲ ਕੋਚ ਦੇ ਮਿਹਨਤਾਨੇ ਦਾ ਨਹੀਂ, ਉਸ ਦੀ ਪੇਸ਼ੇਵਰ ਕਦਰ ਦਾ ਹੈ। ਕੋਚ ਹੀ ਖਿਡਾਰੀ ਦੀ ਤਕਨੀਕ, ਫਿਟਨੈੱਸ ਤੇ ਅਨੁਸ਼ਾਸਨ ਨੂੰ ਨਿਖਾਰ ਕੇ ਉਸਨੂੰ ਵੱਡੇ ਮੰਚ ਲਈ ਤਿਆਰ ਕਰਦਾ ਹੈ। ਪੀ.ਏ.ਯੂ. ਦੀ ਸ਼ਾਨਦਾਰ ਹਾਕੀ ਵਿਰਾਸਤ ਦੇ ਬਾਵਜੂਦ ਕੋਚਿੰਗ ਨੂੰ ਮਹੀਨੇ ਵਿੱਚ 20 ਦਿਨ ਅਤੇ ਕੁੱਲ 90 ਦਿਨਾਂ ਤੱਕ ਸੀਮਤ ਕਰਨਾ ਸਵਾਲ ਖੜ੍ਹੇ ਕਰਦਾ ਹੈ। ਚੈਂਪੀਅਨ ਖਿਡਾਰੀ ਕੁਝ ਮਹੀਨਿਆਂ ਦੀ ਨਹੀਂ, ਸਾਲਾਂ ਦੀ ਨਿਰੰਤਰ ਕੋਚਿੰਗ ਨਾਲ ਤਿਆਰ ਹੁੰਦੇ ਹਨ। ਜੇ ਪੰਜਾਬ ਨੂੰ ਮੁੜ ਓਲੰਪੀਅਨ ਪੈਦਾ ਕਰਨੇ ਹਨ ਤਾਂ ਕੋਚ ਨੂੰ ਦਿਹਾੜੀ ਨਹੀਂ, ਸਥਿਰਤਾ, ਸਨਮਾਨ ਤੇ ਪੇਸ਼ੇਵਰ ਮੌਕੇ ਦੇਣੇ ਪੈਣਗੇ। ਖੇਡਾਂ ਵਿੱਚ ਨਿਵੇਸ਼ ਸਿਰਫ਼ ਮੈਦਾਨ ਤੇ ਸਾਮਾਨ ’ਤੇ ਨਹੀਂ, ਕੋਚ ’ਤੇ ਵੀ ਹੋਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ 265/8 ਸਕੋਰ ਨਾਲ ਸ੍ਰੀਲੰਕਾ ’ਤੇ ਫਾਲੋਆਨ ਦਾ ਖ਼ਤਰਾ ਬਰਕਰਾਰ ਅਗਲੀ ਖ਼ਬਰ ਖਰੜ ਦੇ ਫਲੈਟ ’ਚ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ
Ad Position 24