27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੰਜਾਬੀਆਂ ਦੀ ਸਿਹਤ ਹੋ ਰਹੀ ਹੈ ਮੋਟਾਪੇ, ਬਲੱਡ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਰ ਕੇਂਦਰੀ ਸਿਹਤ ਮੰਤਰਾਲੇ ਦੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ’ਚ ਖ਼ੁਲਾਸਾ

ਚੰਡੀਗੜ੍ਹ, 25 ਅਗਸਤ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਵਾਸੀਆਂ ਦੀ ਤੰਦਰੁਸਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਹੁਣ ਪੰਜਾਬੀਆਂ ਦੇ ਸਰੀਰ ਮੋਟੇ ਹੋਣ ਲੱਗੇ ਹਨ ਅਤੇ ਇਨ੍ਹਾਂ ਦੇ ਸਰੀਰਾਂ ਵਿਚ ਬਲੱਡ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ (ਖ਼ੂਨ ਦਾ ਉੱਚ ਦਬਾਅ) ਵੱਧਦਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 27-08-2026
ਚੰਡੀਗੜ੍ਹ, 25 ਅਗਸਤ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਵਾਸੀਆਂ ਦੀ ਤੰਦਰੁਸਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਹੁਣ ਪੰਜਾਬੀਆਂ ਦੇ ਸਰੀਰ ਮੋਟੇ ਹੋਣ ਲੱਗੇ ਹਨ ਅਤੇ ਇਨ੍ਹਾਂ ਦੇ ਸਰੀਰਾਂ ਵਿਚ ਬਲੱਡ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ (ਖ਼ੂਨ ਦਾ ਉੱਚ ਦਬਾਅ) ਵੱਧਦਾ ਜਾ ਰਿਹਾ ਹੈ। ਇਸ ਕਾਰਨ ਪੰਜਾਬੀਆਂ ਵਿਚ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ। ਇਹ ਦਾਅਵਾ ਕੀਤਾ ਗਿਆ ਹੈ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ 6 (ਨੈਸ਼ਨਲ ਫੈਮਲੀ ਹੈਲਥ ਸਰਵੇ 6) ਵਿਚ ਕੀਤਾ ਗਿਆ ਹੈ, ਜਿਸ ਦੀ ਕਾਰਜ ਸੂਚਨਾ (ਸਰਵੇ ਰਿਪੋਰਟ) 23 ਅਗਸਤ 2026 ਨੂੰ ਜਾਰੀ ਕੀਤੀ ਗਈ ਹੈ।ਭਾਰਤ ਸਰਕਾਰ ਵਲੋਂ ਦੇਸ਼ ਭਰ ਵਿਚ ਸਾਲ 2023-24 ਕਰਵਾਏ ਗਏ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ 6 ਵਿਚ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿਚੋਂ ਕਰੀਬ 19,616 ਘਰਾਂ ਨੂੰ ਸ਼ਾਮਿਲ ਕਰਕੇ 20,135 ਔਰਤਾਂ ਅਤੇ 3,160 ਮਰਦਾਂ ਤੋਂ ਵੱਖ-ਵੱਖ ਵਿਸ਼ਿਆਂ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਗਈ ਸੀ।ਜਾਣਕਾਰੀ ਦੇ ਆਧਾਰ ’ਤੇ ਹੀ ਪੰਜਾਬੀਆਂ ਦੇ ਸਿਹਤ ਅਤੇ ਤੰਦਰੁਸਤੀ ਸੰਬੰਧੀ ਅੰਕੜੇ ਜਾਰੀ ਕੀਤੇ ਗਏ ਹਨ। ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ 15 ਤੋਂ 49 ਸਾਲ ਦੀ ਉਮਰ ਵਰਗ ਵਿਚ 44.7 ਫ਼ੀਸਦੀ ਔਰਤਾਂ ਮੋਟਾਪਣ ਅਤੇ 37.5 ਫ਼ੀਸਦੀ ਮਰਦ ਜ਼ਿਆਦਾ ਭਾਰ ਜਾਂ ਮੋਟਾਪਣ ਦੇ ਸ਼ਿਕਾਰ ਹੋ ਰਹੇ ਹਨ, ਜਦੋਂਕਿ ਪਿਛਲੇ ਸਰਵੇਖਣ ’ਚ ਮੋਟੇ ਹੋਣ ਦਾ ਇਹ ਅੰਕੜਾ ਔਰਤਾਂ ’ਚ 40.8 ਫ਼ੀਸਦੀ ਅਤੇ ਮਰਦਾਂ ਦਾ 32.3 ਫ਼ੀਸਦੀ ਸੀ। ਔਰਤਾਂ ਦੇ ਮੋਟੇ ਹੋਣ ਦੀ ਰਫ਼ਤਾਰ ਵਿਚ ਪਟਿਆਲਾ ਜ਼ਿਲ੍ਹੇ ਸਭ ਤੋਂ ਅੱਗੇ ਸੀ। ਪਟਿਆਲਾ ਵਿਚ ਔਰਤਾਂ ਦੇ ਮੋਟੇ ਹੋਣ ਦੀ ਦਰ 50.2 ਫ਼ੀਸਦੀ ਦਰਜ ਕੀਤੀ ਗਈ। ਇਸ ਤੋਂ ਬਾਅਦ ਹੁਸ਼ਿਆਰਪੁਰ 50 ਫ਼ੀਸਦੀ, ਫਤਿਹਗੜ੍ਹ ਸਾਹਿਬ 49.5 ਫ਼ੀਸਦੀ, ਨਵਾਂਸ਼ਹਿਰ 47.8 ਫ਼ੀਸਦੀ, ਰੋਪੜ 47 ਫ਼ੀਸਦੀ ਅਤੇ ਲੁਧਿਆਣਾ 47.7 ਫ਼ੀਸਦੀ ਨਾਲ ਕ੍ਰਮ ਵਿਚ ਆਉਂਦੇ ਸਨ।ਪੰਜਾਬੀਆਂ ਦੇ ਬਲੱਡ ਸ਼ੂਗਰ ਸੰਬੰਧੀ ਜਾਰੀ ਅੰਕੜਿਆਂ ਅਨੁਸਾਰ ਸੂਬੇ ਵਿਚ 15 ਸਾਲ ਤੋਂ ਵੱਧ ਉਮਰ ਦੀਆਂ 21.3 ਫ਼ੀਸਦੀ ਔਰਤਾਂ ਅਤੇ 22.3 ਫ਼ੀਸਦੀ ਮਰਦਾਂ ਵਿਚ ਬਲੱਡ ਸ਼ੂਗਰ ਦਾ ਪੱਧਰ 140 ਮਿਲੀਗ੍ਰਾਮ/ਡੀਐਲ ਤੋਂ ਵੱਧ ਹੈ ਅਤੇ ਉਹ ਸ਼ੂਗਰ ਦਾ ਪੱਧਰ ਠੀਕ ਰੱਖਣ ਲਈ ਕੋਈ ਨਾ ਕੋਈ ਦਵਾਈ ਰੋਜ਼ਾਨਾ ਖਾ ਰਹੇ ਹਨ, ਜਦੋਂਕਿ ਪਿਛਲੇ ਸਰਵੇਖਣ ਅਨੁਸਾਰ ਬਲੱਡ ਸ਼ੂਗਰ ਪੀੜਤਾਂ ਦੀ ਦਰ ਔਰਤਾਂ ਵਿਚ 14.7 ਅਤੇ ਮਰਦਾਂ ਵਿਚ 14.1 ਸੀ। ਜ਼ਿਲ੍ਹਾ ਪੱਧਰ ’ਤੇ ਅੰਮ੍ਰਿਤਸਰ ਵਿਚ ਇਹ ਅੰਕੜਾ ਔਰਤਾਂ ਲਈ 27.5 ਫ਼ੀਸਦੀ ਅਤੇ ਮਰਦਾਂ ਲਈ 27.8 ਫ਼ੀਸਦੀ ਸੀ। ਕਪੂਰਥਲਾ ਵਿਚ 26 ਫ਼ੀਸਦੀ ਔਰਤਾਂ ਅਤੇ 26.6 ਫ਼ੀਸਦੀ ਮਰਦ ਇਸ ਸ਼੍ਰੇਣੀ ਵਿਚ ਆਉਂਦੇ ਹਨ । ਹਾਈ ਬਲੱਡ ਪ੍ਰੈਸ਼ਰ (ਖ਼ੂਨ ਦਾ ਉੱਚ ਦਬਾਅ) ਦੇ ਮਾਮਲੇ ਵਿਚ ਅੰਕੜੇ ਸੁਧਾਰਮਈ ਤਸਵੀਰ ਪੇਸ਼ ਕਰ ਰਹੇ ਹਨ। ਭਾਵੇਂਕਿ, ਹਾਈ ਬਲੱਡ ਪ੍ਰੈਸ਼ਰ ਦੇ ਮਾਮਲਿਆਂ ਵਿਚ ਸੂਬੇ ਦੀਆਂ 24.5 ਫ਼ੀਸਦੀ ਔਰਤਾਂ ਅਤੇ 26.3 ਫ਼ੀਸਦੀ ਮਰਦ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ। ਪਿਛਲੇ ਵਾਰੀ ਇਹ ਦਰ ਔਰਤਾਂ ਵਿਚ 31.2 ਅਤੇ ਮਰਦਾਂ ਵਿਚ 37.7 ਸੀ। ਇਸ ਵਾਰ ਜ਼ਿਲ੍ਹਾ ਪੱਧਰੀ ਪੀੜਤਾਂ ਦੇ ਅੰਕੜੇ ਪਟਿਆਲਾ ਵਿਚ ਸਭ ਤੋਂ ਵੱਧ ਚਿੰਤਾਜਨਕ ਹਨ, ਜਿਥੇ 32.8 ਫ਼ੀਸਦੀ ਔਰਤਾਂ ਅਤੇ 36.4 ਫ਼ੀਸਦੀ ਮਰਦ ਹਾਈ ਬਲੱਡ ਪ੍ਰੈਸ਼ਰ ਸ਼੍ਰੇਣੀ ਵਿਚ ਆਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਡਿਫਾਲਟਰਾਂ ਤੋਂ ਕਰੋੜਾਂ ਦੀ ਵਸੂਲੀ ਲਈ ਪਾਵਰਕਾਮ ਕੱਸਣ ਲੱਗਾ ਸ਼ਿਕੰਜਾ ਵਸੂਲੀ ਲਈ ਹਰ ਡਵੀਜ਼ਨ ਨੂੰ ਵਸੂਲੀ ਦਾ ਦਿੱਤਾ ਟੀਚ... ਅਗਲੀ ਖ਼ਬਰ ਰੱਖੜੀ 'ਤੇ ਸੁੰਦਰਤਾ ਦੇ ਕੁਝ ਨੁਸਖੇ
Ad Position 24