27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਹੁੰਮਸ ਭਰੀ ਗਰਮੀ ਨੇ ਪਾਵਰਕਾਮ ਦਾ ਕਰੋੜਾਂ ਰੁਪਏ ਦਾ ਬਿਜਲੀ ਦਾ ਖਰੀਦ ਬਿੱਲ ਵਧਾਇਆ ਘੱਟ ਮੀਂਹਾਂ ਕਾਰਨ ਬਿਜਲੀ ਦੀ ਮੰਗ ’ਚ ਨਹੀਂ ਆਈ ਕਮੀ, 15 ਹਜ਼ਾਰ ਮੈਗਾਵਾਟ ਤੋਂ ਉੱਪਰ ਬਣੀ ਹੋਈ ਹੈ ਮੰਗ ਸ਼ਿਵ ਸ਼ਰਮਾ

ਜਲੰਧਰ, 27 ਅਗਸਤ-ਪੰਜਾਬ ਵਿਚ ਇਸ ਵਾਰ ਹੁੰਮਸ ਭਰੀ ਗਰਮੀ ਨੇ ਜਿਥੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ, ਉਥੇ ਹੀ ਬਿਜਲੀ ਦੀ ਵਧੀ ਹੋਈ ਮੰਗ ਨੇ ਪਾਵਰਕਾਮ ਦੀ ਚਿੰਤਾ ਵੀ ਵਧਾ ਦਿੱਤੀ ਹੈ। ਘੱਟ ਮੀਂਹਾਂ ਕਾਰਨ ਸੂਬੇ ਵਿਚ ਗਰਮੀ ਦਾ ਅਸਰ ਲੰਬੇ ਸਮੇਂ ਤੱਕ ਬਣਿਆ ਹੋਇਆ ਹੈ, ਜਿਸ ਦੇ ਚਲਦਿਆਂ ਬਿਜਲੀ ਦੀ ਖਪਤ ਵਿਚ ਉਮੀਦ ਮੁਤਾਬਕ ਕਮੀ ਨਹੀਂ ਆ ਰਹੀ।

Ad Position 21
No active advertisement
ਅਜੀਤ ਡੈਸਕ 28-08-2026
ਜਲੰਧਰ, 27 ਅਗਸਤ-ਪੰਜਾਬ ਵਿਚ ਇਸ ਵਾਰ ਹੁੰਮਸ ਭਰੀ ਗਰਮੀ ਨੇ ਜਿਥੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ, ਉਥੇ ਹੀ ਬਿਜਲੀ ਦੀ ਵਧੀ ਹੋਈ ਮੰਗ ਨੇ ਪਾਵਰਕਾਮ ਦੀ ਚਿੰਤਾ ਵੀ ਵਧਾ ਦਿੱਤੀ ਹੈ। ਘੱਟ ਮੀਂਹਾਂ ਕਾਰਨ ਸੂਬੇ ਵਿਚ ਗਰਮੀ ਦਾ ਅਸਰ ਲੰਬੇ ਸਮੇਂ ਤੱਕ ਬਣਿਆ ਹੋਇਆ ਹੈ, ਜਿਸ ਦੇ ਚਲਦਿਆਂ ਬਿਜਲੀ ਦੀ ਖਪਤ ਵਿਚ ਉਮੀਦ ਮੁਤਾਬਕ ਕਮੀ ਨਹੀਂ ਆ ਰਹੀ। ਮੀਂਹਾਂ ਦਾ ਦੌਰ ਸ਼ੁਰੂ ਹੋਣ ਦੇ ਬਾਵਜੂਦ ਬਿਜਲੀ ਦੀ ਮੰਗ ਉੱਚ ਪੱਧਰ ’ਤੇ ਬਣੀ ਹੋਈ ਹੈ ਅਤੇ ਕਈ ਦਿਨਾਂ ਵਿਚ ਇਹ 15 ਹਜ਼ਾਰ ਮੈਗਾਵਾਟ ਤੋਂ ਵੀ ਉੱਪਰ ਰਹੀ ਹੈ। ਪੰਜਾਬ ਵਿਚ ਬਿਜਲੀ ਦੀ ਮੰਗ ਆਮ ਤੌਰ ’ਤੇ 14,000 ਤੋਂ 17,000 ਮੈਗਾਵਾਟ ਦੇ ਆਸ-ਪਾਸ ਰਹੀ ਹੈ। ਗਰਮੀਆਂ ਅਤੇ ਝੋਨੇ ਦੀ ਬਿਜਾਈ ਦੇ ਸਿਖਰਲੇ ਸੀਜ਼ਨ ਦੌਰਾਨ ਮੰਗ 17,147 ਮੈਗਾਵਾਟ ਨੂੰ ਛੂਹ ਗਈ ਸੀ, ਜੋ ਸੂਬੇ ਵਿਚ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰਾਂ ਵਿਚੋਂ ਇਕ ਹੈ। ਹਾਲਾਂਕਿ, ਮੀਂਹਾਂ ਤੋਂ ਬਾਅਦ ਕੁਝ ਗਿਰਾਵਟ ਦਰਜ ਕੀਤੀ ਗਈ ਹੈ ਪਰ ਹੁੰਮਸ ਅਤੇ ਤਾਪਮਾਨ ਵਿਚ ਵਾਧੇ ਕਾਰਨ ਮੰਗ ਵਿਚ ਮੁੜ ਤੇਜ਼ੀ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ। ਖੇੇਤੀਬਾੜੀ ਖੇਤਰ ਦੇ ਨਾਲ-ਨਾਲ ਘਰੇਲੂ ਅਤੇ ਵਪਾਰਕ ਖਪਤਕਾਰਾਂ ਦੀ ਵਧੀ ਹੋਈ ਬਿਜਲੀ ਖਪਤ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਆਪਣੇ ਥਰਮਲ ਪਲਾਂਟਾਂ ਤੋਂ ਉਤਪਾਦਨ ਕਰਨ ਦੇ ਨਾਲ-ਨਾਲ ਬਾਹਰੋਂ ਵੀ ਵੱਡੀ ਮਾਤਰਾ ਵਿਚ ਬਿਜਲੀ ਖਰੀਦਣੀ ਪੈ ਰਹੀ ਹੈ। ਖੇਤੀਬਾੜੀ ਖੇਤਰ ਵਿਚ ਹੁਣ ਬਿਜਲੀ ਖਪਤ ਵਿਚ ਕਮੀ ਆਈ ਹੈ ਪਰ ਘਰੇਲੂ ਬਿਜਲੀ ਮੰਗ ਨਾਲ ਪਾਵਰਕਾਮ ਦੇ ਬਿਜਲੀ ਖਰੀਦ ਖਰਚੇ ’ਤੇ ਵਾਧੂ ਬੋਝ ਪੈ ਰਿਹਾ ਹੈ। ਆਮ ਤੌਰ ’ਤੇ ਬਰਸਾਤਾਂ ਸ਼ੁਰੂ ਹੋਣ ਤੋਂ ਬਾਅਦ ਤਾਪਮਾਨ ਘਟਣ ਨਾਲ ਏਅਰ ਕੰਡੀਸ਼ਨਰ, ਕੂਲਰ ਅਤੇ ਪੱਖਿਆਂ ਦੀ ਵਰਤੋਂ ਘਟਦੀ ਹੈ। ਇਸ ਦੇ ਨਾਲ ਹੀ ਚੰਗੇ ਮੀਂਹ ਪੈਣ ਨਾਲ ਖੇਤੀਬਾੜੀ ਲਈ ਟਿਊਬਵੈੱਲਾਂ ਦੀ ਲੋੜ ਵੀ ਕੁਝ ਹੱਦ ਤੱਕ ਘਟ ਜਾਂਦੀ ਹੈ ਪਰ ਇਸ ਵਾਰ ਘੱਟ ਮੀਂਹਾਂ ਅਤੇ ਲਗਾਤਾਰ ਹੁੰਮਸ ਕਾਰਨ ਬਿਜਲੀ ਦੀ ਮੰਗ ਉਮੀਦ ਅਨੁਸਾਰ ਨਹੀਂ ਘਟੀ। ਪਾਵਰਕਾਮ ਵਲੋਂ ਹਰ ਸਾਲ ਆਪਣੀ ਲੋੜ ਪੂਰੀ ਕਰਨ ਲਈ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਖਰੀਦੀ ਜਾਂਦੀ ਹੈ। ਜਦੋਂ ਸੂਬੇ ਵਿਚ ਮੀਂਹ ਚੰਗੇ ਪੈਂਦੇ ਹਨ ਤਾਂ ਬਿਜਲੀ ਦੀ ਮੰਗ ਘਟਣ ਕਾਰਨ ਬਾਹਰੋਂ ਬਿਜਲੀ ਖਰੀਦਣ ਦੀ ਲੋੜ ਵੀ ਘੱਟ ਜਾਂਦੀ ਹੈ। ਇਸ ਨਾਲ ਖਰਚੇ ਵਿਚ ਰਾਹਤ ਮਿਲਦੀ ਹੈ। ਇਸ ਵਾਰ ਘੱਟ ਮੀਂਹਾਂ ਅਤੇ ਲੰਬੇ ਸਮੇਂ ਤੱਕ ਬਣੀ ਗਰਮੀ ਕਾਰਨ ਇਹ ਰਾਹਤ ਘੱਟ ਮਿਲੀ ਹੈ।ਕੇਂਦਰੀ ਬਿਜਲੀ ਮੰਤ ਰਾਲੇ ਦੇ ਅੰਦਾਜ਼ੇ ਮੁਤਾਬਕ ਸਾਲ 2026-27 ਦੌਰਾਨ ਪੰਜਾਬ ਦੀ ਕੁੱਲ ਊਰਜਾ ਲੋੜ ਲਗਭਗ 86,228 ਮਿਲੀਅਨ ਯੂਨਿਟ (ਐਮ. ਯੂ.) ਰਹਿਣ ਦਾ ਅਨੁਮਾਨ ਹੈ। ਇਸ ਸਾਲ ਸੂਬੇ ਦੀ ਸਿਖਰਲੀ ਬਿਜਲੀ ਮੰਗ 17,873 ਮੈਗਾਵਾਟ ਤੱਕ ਪਹੁੰਚਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਆਉਣ ਵਾਲੇ ਸਾਲਾਂ ਵਿਚ ਪੰਜਾਬ ਵਿੱਚ ਬਿਜਲੀ ਦੀ ਮੰਗ ਹੋਰ ਵਧਣ ਦੀ ਸੰਭਾਵਨਾ ਹੈ। ਸੂਬੇ ਵਿਚ ਸਰਕਾਰੀ ਤੇ ਗੈਰ-ਸਰਕਾਰੀ ਥਰਮਲ ਪਲਾਂਟ ਤੋਂ ਕਰੀਬ 6600 ਮੈਗਾਵਾਟ, ਜਦਕਿ ਬਾਹਰੋਂ 9000 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਦੀ ਪ੍ਰਬੰਧ ਕਰਨੀ ਪੈਂਦੀ ਹੈ। ਆਪਣੇ ਸੂਬੇ ਵਿਚ ਬਿਜਲੀ ਉਤਪਾਦਨ ਸਮਰੱਥਾ ਵਧਣ ਨਾਲ ਪਾਵਰਕਾਮ ਨੂੰ ਬਾਹਰੋਂ ਮਹਿੰਗੀ ਬਿਜਲੀ ਖਰੀਦਣ ’ਤੇ ਨਿਰਭਰਤਾ ਘਟਾਉਣ ਵਿਚ ਮਦਦ ਮਿਲ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਏ. ਐਸ. ਏ. ਪੀ. ਵਲੋਂ ਕੈਂਪਸ ’ਚ ਕਥਿਤ ਧਮਕੀ ਭਰੀਆਂ ਕਾਲਾਂ ਨੂੰ ਲੈ ਕੇ ਚਿੰਤਾ ਪ੍ਰਗਟ ਅਗਲੀ ਖ਼ਬਰ ਰੱਖੜੀ ਸਤਿਕਾਰ ਅਤੇ ਆਪਸੀ ਜ਼ਿੰਮੇਵਾਰੀ ਦੀਆਂ ਭਾਵਨਾਵਾਂ ਦਾ ਪ੍ਰਤੀਕ-ਰਾਸ਼ਟਰਪਤੀ ਮੁਰਮੂ
Ad Position 24