29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵਲੋਂ ਖੁਦਕੁਸ਼ੀ

ਸੁਨਾਮ ਊਧਮ ਸਿੰਘ ਵਾਲਾ , 28 ਅਗਸਤ ( ਹਰਚੰਦ ਸਿੰਘ ਭੁੱਲਰ , ਸਰਬਜੀਤ ਸਿੰਘ ਧਾਲੀਵਾਲ )- ਕਰਜੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਛਾਜਲੀ ਦੇ ਇਕ ਨੌਜਵਾਨ ਕਿਸਾਨ ਵਲੋਂ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਖ਼ਬਰ ਹੈ । ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ (32) ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਛਾਜਲੀ , ਜੋ ਛੋਟਾ ਕਿਸਾਨ ਸੀ , ਜਿਸ ਕੋਲ ਸਿਰਫ ਇਕ ਏਕੜ ਜ਼ਮੀਨ ਸੀ ਅਤੇ ਆਪਣੇ ਵਿਦੇਸ਼ ਗਏ ਚਾਚੇ ਦੇ ਲੜਕੇ ਦੀ ਥੋੜ੍ਹੀ ਬਹੁਤੀ ਜ਼ਮੀਨ ਠੇਕੇ ’ ਤੇ ਲੈ ਕੇ ਪਰਿਵਾਰ ਪਾਲ ਰਿਹਾ ਸੀ ।

Ad Position 21
No active advertisement
ਹਰਵਿੰਦਰ ਸਿੰਘ ਦੀ ਪੁਰਾਣੀ ਤਸਵੀਰ। 29-08-2026
ਸੁਨਾਮ ਊਧਮ ਸਿੰਘ ਵਾਲਾ , 28 ਅਗਸਤ ( ਹਰਚੰਦ ਸਿੰਘ ਭੁੱਲਰ , ਸਰਬਜੀਤ ਸਿੰਘ ਧਾਲੀਵਾਲ )- ਕਰਜੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਛਾਜਲੀ ਦੇ ਇਕ ਨੌਜਵਾਨ ਕਿਸਾਨ ਵਲੋਂ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਖ਼ਬਰ ਹੈ । ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ (32) ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਛਾਜਲੀ , ਜੋ ਛੋਟਾ ਕਿਸਾਨ ਸੀ , ਜਿਸ ਕੋਲ ਸਿਰਫ ਇਕ ਏਕੜ ਜ਼ਮੀਨ ਸੀ ਅਤੇ ਆਪਣੇ ਵਿਦੇਸ਼ ਗਏ ਚਾਚੇ ਦੇ ਲੜਕੇ ਦੀ ਥੋੜ੍ਹੀ ਬਹੁਤੀ ਜ਼ਮੀਨ ਠੇਕੇ ’ ਤੇ ਲੈ ਕੇ ਪਰਿਵਾਰ ਪਾਲ ਰਿਹਾ ਸੀ । ਹਰਵਿੰਦਰ ਸਿੰਘ ਦੇ ਸਿਰ ’ ਤੇ ਕਰੀਬ 9-10 ਲੱਖ ਰੁਪਏ ਸਰਕਾਰੀ ਅਤੇ ਗੈਰ - ਸਰਕਾਰੀ ਕਰਜ਼ਾ ਸੀ , ਜਿਸ ਨੂੰ ਘਰ ਦੀ ਆਰਥਿਕ ਤੰਗੀ ਕਾਰਨ ਉਹ ਹੁਣ ਮੋੜਨ ਤੋਂ ਅਸਮਰੱਥ ਸੀ , ਜਿਸ ਕਾਰਨ ਮਾਨਸਿਕ ਤੌਰ ’ ਤੇ ਪ੍ਰੇਸ਼ਾਨ ਰਹਿੰਦਾ ਸੀ । ਇਸੇ ਗੱਲ ਨੂੰ ਲੈਕੇ ਉਸ ਨੇ ਆਪਣੇ ਖੇਤ ਵਿਚ ਜਾ ਕੇ ਟਿਊਬਵੈਲ ਵਾਲੇ ਕੋਠੇ ਦੀ ਗਾਡਰ ਨਾਲ ਫਾਹਾ ਲਾ ਕੇ ਖ਼ੁਦਕਸ਼ੀ ਕਰ ਲਈ । ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ ਵਿਧਵਾ ਮਾਂ ਤੋਂ ਇਲਾਵਾ ਪਤਨੀ ਸਮੇਤ 10 ਸਾਲ ਦੀ ਇਕ ਬੇਟੀ ਅਤੇ 7 ਸਾਲ ਦਾ ਪੁੱਤਰ ਛੱਡ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਮਹਾਂ ਹੜਤਾਲ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜੇ ਕਰਦੀ-ਢੀਂਡਸਾ ਅਗਲੀ ਖ਼ਬਰ ਪਾਰਟੀ ਲਾਈਨ ਤੋਂ ਵੱਖਰੇ ਬਿਆਨਾਂ ’ ਤੇ ਭਾਜਪਾ ਸਖ਼ਤ , ਸੰਗਰੂਰ ਦੇ ਤਿੰਨ ਆਗੂਆਂ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ
Ad Position 24