28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਾਕਿ ਨੇ ਹੁਣ ਕੁਵੈਤ ਨਾਲ ਕੀਤੇ ਰੱਖਿਆ ਸਹਿਯੋਗ ਸਮਝੌਤੇ ’ਤੇ ਦਸਤਖ਼ਤ

ਅੰਮ੍ਰਿਤਸਰ, 28 ਅਗਸਤ (ਸੁਰਿੰਦਰ ਕੋਛੜ)-ਕੁਵੈਤ ਅਤੇ ਪਾਕਿਸਤਾਨ ਨੇ ਫ਼ੌਜੀ ਅਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਲੰਘੇ ਦਿਨ ਇਕ ਨਵੇਂ ਰੱਖਿਆ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਪੱਛਮੀ ਏਸ਼ੀਆ ‘ਚ ਚੱਲ ਰਹੇ ਤਣਾਅ ਅਤੇ ਜੰਗ ਦੇ ਮੱਦੇਨਜ਼ਰ ਖਾੜੀ ਦੇਸ਼ ਆਪਣੀਆਂ ਰੱਖਿਆ ਤਰਜੀਹਾਂ ਦੀ ਸਮੀਖਿਆ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 29-08-2026
ਅੰਮ੍ਰਿਤਸਰ, 28 ਅਗਸਤ (ਸੁਰਿੰਦਰ ਕੋਛੜ)-ਕੁਵੈਤ ਅਤੇ ਪਾਕਿਸਤਾਨ ਨੇ ਫ਼ੌਜੀ ਅਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਲੰਘੇ ਦਿਨ ਇਕ ਨਵੇਂ ਰੱਖਿਆ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਪੱਛਮੀ ਏਸ਼ੀਆ ‘ਚ ਚੱਲ ਰਹੇ ਤਣਾਅ ਅਤੇ ਜੰਗ ਦੇ ਮੱਦੇਨਜ਼ਰ ਖਾੜੀ ਦੇਸ਼ ਆਪਣੀਆਂ ਰੱਖਿਆ ਤਰਜੀਹਾਂ ਦੀ ਸਮੀਖਿਆ ਕਰ ਰਹੇ ਹਨ। ਇਹ ਸਮਝੌਤਾ ਕੁਵੈਤ ਦੇ ਰੱਖਿਆ ਮੰਤਰੀ ਸ਼ੇਖ਼ ਅਬਦੁੱਲਾ ਅਲੀ ਅਬਦੁੱਲਾ ਅਲ-ਸਲੇਮ ਅਲ-ਸਬਾਹ ਦੇ ਇਸਲਾਮਾਬਾਦ ਦੌਰੇ ਦੌਰਾਨ ਹੋਇਆ, ਜਿਥੇ ਉਨ੍ਹਾਂ ਨੇ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨਾਲ ਮੁਲਾਕਾਤ ਕੀਤੀ। ਦੋਵਾਂ ਮੰਤਰੀਆਂ ਨੇ ਆਪਸੀ ਫ਼ੌਜੀ ਸਹਿਯੋਗ ਵਧਾਉਣ ਦੇ ਨਾਲ-ਨਾਲ ਖੇਤਰੀ ਹਾਲਾਤ ਅਤੇ ਖੇਤਰ ’ਚ ਸੁਰੱਖਿਆ ਤੇ ਸਥਿਰਤਾ ਕਾਇਮ ਰੱਖਣ ਦੇ ਯਤਨਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਪਾਕਿਸਤਾਨੀ ਰੱਖਿਆ ਮੰਤਰਾਲੇ ਅਨੁਸਾਰ ਪਾਕਿ ਦੀਆਂ ਹਥਿਆਰਬੰਦ ਫ਼ੌਜਾਂ ਕੁਵੈਤੀ ਫ਼ੌਜ ਨੂੰ ਸਿਖਲਾਈ, ਸਮਰੱਥਾ ਵਧਾਉਣ, ਸਰਹੱਦੀ ਪ੍ਰਬੰਧਨ ਅਤੇ ਆਪਸੀ ਸਹਿਮਤੀ ਵਾਲੇ ਹੋਰ ਖੇਤਰਾਂ ‘ਚ ਮਦਦ ਦੇਣਗੀਆਂ। ਇਹ ਨਵਾਂ ਸਮਝੌਤਾ ਜੂਨ 2023 ‘ਚ ਹੋਏ ਰੱਖਿਆ ਸਮਝੌਤੇ ‘ਤੇ ਆਧਾਰਿਤ ਹੈ। ਇਸ ‘ਚ ਫ਼ੌਜੀ ਸਿੱਖਿਆ, ਖ਼ੁਫ਼ੀਆ ਜਾਣਕਾਰੀ ਦਾ ਆਦਾਨ-ਪ੍ਰਦਾਨ, ਲੌਜਿਸਟਿਕਸ, ਰੱਖਿਆ ਤਕਨਾਲੋਜੀ, ਵਿਗਿਆਨਕ ਖੋਜ ਅਤੇ ਮੁਹਾਰਤ ਸਾਂਝੀ ਕਰਨਾ ਸ਼ਾਮਿਲ ਹੈ। ਇਸ ਸਮਝੋਤੇ ਤੋਂ ਬਾਅਦ ਰੱਖਿਆ ਉਤਪਾਦਨ, ਇਲੈਕਟ੍ਰਾਨਿਕ ਸੰਚਾਰ ਅਤੇ ਫ਼ੌਜੀ ਅਭਿਆਸਾਂ ‘ਚ ਬਿਹਤਰ ਤਾਲਮੇਲ ਲਈ ਇਕ ਸਾਂਝੀ ਫ਼ੌਜੀ ਕਮੇਟੀ ਦੀ ਨਿਗਰਾਨੀ ਹੇਠ ਕੰਮ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਆਈ.ਕੇ.ਜੀ. ਪੀ.ਟੀ.ਯੂ. ਦੇ ਉਪ ਕੁਲਪਤੀ ਵਜੋਂ ਪ੍ਰੋ. ਡਾ. ਅਰਵਿੰਦ ਕੇ. ਬੰਸਲ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਮਹਾਂ ਹੜਤਾਲ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜੇ ਕਰਦੀ-ਢੀਂਡਸਾ
Ad Position 24