31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ ਤੇ ਧਰਨਾ ਲਗਾਉਣ ਲਈ ਕਿਸਾਨ ਚੰਡੀਗੜ੍ਹ ਪੁੱਜੇ

ਚੰਡੀਗੜ੍ਹ , 31 ਅਗਸਤ ( ਸੁਖਵਿੰਦਰ ਸਿੰਘ ਸ਼ਾਨ )- ਪੰਜਾਬ ਤੇ ਕਿਸਾਨਾਂ ਦੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸੰਬੰਧੀ ਸੰਯੁਕਤ ਕਿਸਾਨ ਮੋਰਚਾ ( ਪੰਜਾਬ ) ਦੇ ਸੱਦੇ ’ ਤੇ ਚੰਡੀਗੜ੍ਹ ਵਿਚ ਦਿੱਤੇ ਜਾ ਰਹੇ ਧਰਨੇ ਲਈ ਅੱਜ ਵੱਡੀ ਗਿਣਤੀ ਵਿਚ ਕਿਸਾਨ ਆਪੋ - ਆਪਣੀਆਂ ਟਰੈਕਟਰ ਟਰਾਲੀਆਂ ਰਾਹੀਂ ਪਹੁੰਚਣੇ ਸ਼ੁਰੂ ਹੋ ਗਏ ਹਨ । ਐਸ .

Ad Position 21
No active advertisement
ਅਜੀਤ ਡੈਸਕ 01-09-2026
ਚੰਡੀਗੜ੍ਹ , 31 ਅਗਸਤ ( ਸੁਖਵਿੰਦਰ ਸਿੰਘ ਸ਼ਾਨ )- ਪੰਜਾਬ ਤੇ ਕਿਸਾਨਾਂ ਦੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸੰਬੰਧੀ ਸੰਯੁਕਤ ਕਿਸਾਨ ਮੋਰਚਾ ( ਪੰਜਾਬ ) ਦੇ ਸੱਦੇ ’ ਤੇ ਚੰਡੀਗੜ੍ਹ ਵਿਚ ਦਿੱਤੇ ਜਾ ਰਹੇ ਧਰਨੇ ਲਈ ਅੱਜ ਵੱਡੀ ਗਿਣਤੀ ਵਿਚ ਕਿਸਾਨ ਆਪੋ - ਆਪਣੀਆਂ ਟਰੈਕਟਰ ਟਰਾਲੀਆਂ ਰਾਹੀਂ ਪਹੁੰਚਣੇ ਸ਼ੁਰੂ ਹੋ ਗਏ ਹਨ । ਐਸ . ਕੇ . ਐਮ . ਪੰਜਾਬ ਦੀਆਂ ਕਰੀਬ 32 ਕਿਸਾਨ ਜਥੇਬੰਦੀਆਂ ਵਲੋਂ ਇਹ ਧਰਨਾ ਸੈਕਟਰ 48 ਨੇੜੇ ਮੋਹਾਲੀ ਦੇ ਫੇਜ਼ -11 ਵਲੋਂ ਚੰਡੀਗੜ੍ਹ ਵੱਲ ਆਉਂਦੀ ਮੁੱਖ ਸੜਕ ’ ਤੇ ਲਗਾਇਆ ਜਾ ਰਿਹਾ ਹੈ । ਅੱਜ ਸ਼ਾਮ ਵੇਲੇ ਪੰਜਾਬ ਦੇ ਵੱਖ - ਵੱਖ ਜ਼ਿਲ੍ਹਿਆਂ ਤੋਂ ਕਿਸਾਨ ਟਰੈਕਟਰ , ਟਰਾਲੀਆਂ , ਪਾਣੀ ਦੇ ਟੈਂਕਰ ਅਤੇ ਰਾਸ਼ਨ ਦਾ ਸਮਾਨ ਲੈ ਕੇ ਚੰਡੀਗੜ੍ਹ ਪੁੱਜ ਗਏ ਹਨ । ਭਲਕੇ 1 ਸਤੰਬਰ ਨੂੰ ਚੰਡੀਗੜ੍ਹ ਦੀ ਹਦੂਦ ਅੰਦਰ ਕਿਸਾਨਾਂ ਵਲੋਂ ਵੱਡੀ ਸਟੇਜ ਲਾ ਕੇ 7 ਦਿਨਾਂ ਦਾ ਧਰਨਾ ਸ਼ੁਰੂ ਕੀਤਾ ਜਾਵੇਗਾ । ਕਿਸਾਨਾਂ ਦੀ ਆਮਦ ਹੋਣ ’ ਤੇ ਚੰਡੀਗੜ੍ਹ ਪੁਲੀਸ ਦੀ ਡੀ . ਐਸ . ਪੀ ਗੁਰਜੀਤ ਕੌਰ ਅਤੇ ਪੰਜਾਬ ਪੁਲਿਸ ਦੇ ਡੀ . ਐਸ . ਪੀ ਹਰਸਿਮਰਨ ਸਿੰਘ ਬੱਲ ਧਰਨਾ ਸਥਾਨ ’ ਤੇ ਪਹੁੰਚੇ ਅਤੇ ਉਨ੍ਹਾਂ ਕਿਸਾਨ ਯੂਨੀਅਨ ਡਕੌਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਸਿੰਘ ਵਾਲਾ , ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਪਟਿਆਲਾ ਅਤੇ ਪ੍ਰੇਮ ਸਿੰਘ ਭੰਗੂ ਨਾਲ ਧਰਨੇ ਸੰਬੰਧੀ ਵਿਚਾਰ ਚਰਚਾ ਕੀਤੀ । ਬੂਟਾ ਸਿੰਘ ਬੁਰਜਗਿੱਲ ਅਤੇ ਰਵਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਕਿਸਾਨ ਲੰਮੇਂ ਤੋਂ ਆਪਣੀਆਂ ਮੰਗਾਂ ਵੱਖ - ਵੱਖ ਮੰਚਾਂ ਅਤੇ ਤਰੀਕਿਆਂ ਨਾਲ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਰੱਖਦੇ ਆ ਰਹੇ ਹਨ , ਪਰ ਦੋਵੇਂ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਵੱਲ ਕੋਈ ਕਦਮ ਨਹੀਂ ਪੁੱਟ ਰਹੀਆਂ । ਇਸ ਲਈ ਹੁਣ ਕਿਸਾਨ ਜਥੇਬੰਦੀਆਂ ਨੇ ਮਜ਼ਬੂਰ ਹੋ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਧਰਨਾ ਸ਼ੁਰੂ ਕੀਤਾ ਹੈ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਆਗੂ ਪਰਮਦੀਪ ਸਿੰਘ ਬੈਦਵਾਣ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਆਗੂ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ 150 ਦੇ ਕਰੀਬ ਟਰਾਲੀਆਂ ਲੈ ਕੇ ਕਿਸਾਨ ਵੱਡੀ ਗਿਣਤੀ ਵਿਚ ਪੁੱਜ ਚੁੱਕੇ ਹਨ ਅਤੇ ਰਾਤ ਨੂੰ ਵੱਡੀ ਗਿਣਤੀ ਵਿਚ ਕਿਸਾਨ ਟਰਾਲੀਆਂ ਲੈ ਕੇ ਪਹੁੰਚ ਜਾਣਗੇ । ਉਨ੍ਹਾਂ ਦੱਸਿਆ ਕਿਸਾਨਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਜ਼ਿਲ੍ਹਾਂ ਐਸ . ਏ . ਐਸ ਨਗਰ ( ਮੋਹਾਲੀ ) ਦੀਆਂ ਜਥੇਬੰਦੀਆਂ ਵੱਲੋਂ ਲੰਗਰ , ਦਵਾਈਆਂ , ਟੈਂਟ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਸੈਂਟਰਲ ਗਰਾਊਂਡ ਵਾਟਰ ਬੋਰਡ ਦਾ ਡਾਟਾ ਇਸ ਗੱਲ ਦਾ ਸਬੂਤ ਹੈ ਪੰਜਾਬ ਦੇ ਦਹਾਕਿਆਂ ਪੁਰਾਣੇ ਭੂ-ਜਲ ਸੰਕਟ ਨੂੰ ਉਲਟਾਉਣਾ ਸ਼ੁਰ... ਅਗਲੀ ਖ਼ਬਰ ਫ਼ਤਹਿਗੜ੍ਹ ਚੂੜੀਆਂ ’ ਚ ਚੱਲੀਆਂ ਗੋਲੀਆਂ
Ad Position 24