ਕੈਨੇਡਾ ’ਚ ਗੋਲੀ ਮਾਰ ਕੇ ਪੰਜਾਬੀ ਨੌਜਵਾਨ ਦੀ ਹੱਤਿਆ
ਕੈਲਗਰੀ,1 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ’ਚ ਪੰਜਾਬੀਆ ਦੀ ਸੰਘਣੀ ਵਸੋਂ ਵਾਲੇ ਇਲਾਕੇ ਕੈਲਗਰੀ ਨਾਰਥ ਈਸਟ ਦੇ ਕੋਰਨਸਟੋਨ ਵਿਚ ਪੰਜਾਬ ਦੇ ਪਠਾਨਕੋਟ ਨਾਲ ਸੰਬੰਧਿਤ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ, ਜਿਸ ਦੀ ਪਛਾਣ ਹਰਜਸ ਸਿੰਘ (24) ਵਜੋਂ ਹੋਈ ਹੈ। ਕੈਲਗਰੀ ਪੁਲਿਸ ਮੁਤਾਬਕ ਰਾਤ ਕਰੀਬ 12:55 ਵਜੇ 1100 ਬਲਾਕ ਕੋਰਨਸਟੋਨ ਬੁਲੇਵਾਰਡ ਨਾਰਥ ਈਸਟ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ।
ਮ
ਮ੍ਰਿਤਕ ਹਰਜਸ ਸਿੰਘ ਦੀ ਪੁਰਾਣੀ ਤਸਵੀਰ ।
02-09-2026
ਕੈਲਗਰੀ,1 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ’ਚ ਪੰਜਾਬੀਆ ਦੀ ਸੰਘਣੀ ਵਸੋਂ ਵਾਲੇ ਇਲਾਕੇ ਕੈਲਗਰੀ ਨਾਰਥ ਈਸਟ ਦੇ ਕੋਰਨਸਟੋਨ ਵਿਚ ਪੰਜਾਬ ਦੇ ਪਠਾਨਕੋਟ ਨਾਲ ਸੰਬੰਧਿਤ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ, ਜਿਸ ਦੀ ਪਛਾਣ ਹਰਜਸ ਸਿੰਘ (24) ਵਜੋਂ ਹੋਈ ਹੈ। ਕੈਲਗਰੀ ਪੁਲਿਸ ਮੁਤਾਬਕ ਰਾਤ ਕਰੀਬ 12:55 ਵਜੇ 1100 ਬਲਾਕ ਕੋਰਨਸਟੋਨ ਬੁਲੇਵਾਰਡ ਨਾਰਥ ਈਸਟ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਮੌਕੇ ’ਤੇ ਪਹੁੰਚੀ ਤਾਂ ਇਕ ਨੌਜਵਾਨ ਮ੍ਰਿਤਕ ਹਾਲਤ ਵਿਚ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਹਰਜਸ ਕਰੀਬ ਤਿੰਨ ਮਹੀਨੇ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਆਇਆ ਸੀ।ਪੁਲਿਸ ਨੇ ਮੁਢਲੀ ਜਾਂਚ ਦੌਰਾਨ ਇਸ ਗੋਲੀਬਾਰੀ ਨੂੰ ਮਿੱਥ ਕੇ ਕੀਤੀ ਹੱਤਿਆ ਦੀ ਘਟਨਾ ਮੰਨਿਆ ਹੈ। ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ ਪਠਾਨਕੋਟ ’ਚ ਸੋਗ ਦੀ ਲਹਿਰ ਪਠਾਨਕੋਟ, (ਸੁਮਿਤ)-ਪਠਾਨਕੋਟ ਦੇ ਸੁੰਦਰ ਨਗਰ ਮੁਹੱਲਾ ਵਾਸੀ ਨੌਜਵਾਨ ਹਰਜਸ ਸਿੰਘ ਦੀ ਕੈਨੇਡਾ ’ਚ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ’ਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਜਾਣਕਾਰੀ ਮੁਤਾਬਿਕ ਹਰਜਸ ਸਿੰਘ ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਅਤੇ ਉਥੇ ਇਕ ਸਟੋਰ ’ਚ ਕੰਮ ਕਰਦਾ ਸੀ ।