ਦੋ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
ਵੀਜ਼ਾ ਸ਼ਰਤਾਂ ਦੀ ਕੀਤੀ ਸੀ ਉਲੰਘਣਾ
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੀ ਪੁਲਿਸ ਨੇ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ ਕੀਤਾ ਹੈ।
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੀ ਪੁਲਿਸ ਨੇ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਇਕ ਪੁਰਸ਼ ਤੇ ਇਕ ਔਰਤ ਹੈ। ਇਕ ਲੋਕ ਵੀਜ਼ੇ ਲੈ ਕੇ ਭਾਰਤ ਵਿਚ ਆਏ ਅਤੇ ਵੀਜ਼ੇ ਦੀ ਮਿਆਦ ਖ਼ਤਮ ਹੋ ਜਾਣ ਤੋਂ ਬਾਅਦ ਇਥੋਂ ਵਾਪਸ ਨਹੀਂ ਗਏ। ਕੇਂਦਰੀ ਜ਼ਿਲ੍ਹੇ ਦੇ ਵਿਸ਼ੇਸ਼ ਸਟਾਫ਼ ਨੇ ਜ਼ਿਲ੍ਹੇ ਦੇ ਹੋਟਲਾਂ ਅਤੇ ਗੈਸਟ ਹਾਊਸਾਂ ਵਿਚ ਵਿਸ਼ੇਸ਼ ਤਸਦੀਕ ਮੁਹਿੰਮ ਚਲਾਈ ਹੋਈ ਸੀ। ਜਦੋਂ ਪੁਲਿਸ ਦੀ ਟੀਮ ਨੱਬੀ ਕਰੀਮ ਦੇ ਹੋਟਲ ਵਿਚ ਆਪਣੀ ਕਾਰਵਾਈ ਕਰ ਰਹੀ ਸੀ ਤਾਂ ਉਥੇ ਇਨ੍ਹਾਂ ਲੋਕਾਂ ਦੀ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਮਾਮਲਾ ਸਾਹਮਣੇ ਆਇਆ। ਇਹ ਬੰਗਲਾਦੇਸ਼ੀ ਨਾਗਰਿਕਾਂ ਦੇ ਨਾਂਅ ਜੋਮੀਰ ਹੁਸੈਨ (25) ਨਿਵਾਸੀ ਬੰਗਲਾਦੇਸ਼ ਅਤੇ ਇਕ ਔਰਤ (39) ਨਿਵਾਸੀ ਬੰਗਲਾਦੇਸ਼ ਹਨ। ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (ਐਫ.ਆਰ.ਆਰ.ਓ.) ਦੇ ਸਾਹਮਣੇ ਪੇਸ਼ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਹਿਰਾਸਤ ਕੇਂਦਰ ਸੇਵਾਧਾਮ ਸਹਿਜ਼ਾਦਾ ਬਾਗ਼ ਸਰਾਏ ਰੋਹਿਲਾ ਦਿੱਲੀ ਵਿਖੇ ਰੱਖਿਆ ਗਿਆ ਹੈ।