01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜੇਬ ਵਿਚੋਂ ਨਕਦੀ ਕੱਢ ਕੇ ਫ਼ਰਾਰ ਹੋਏ ਦੋਸ਼ੀ ਪੁਲਿਸ ਨੇ ਕੀਤੇ ਕਾਬੂ

ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੇ ਕੇਂਦਰੀ ਜ਼ਿਲ੍ਹੇ ਦੇ ਅਨੰਦ ਪਰਬਤ ਥਾਣੇ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ 30 ਹਜ਼ਾਰ ਰੁਪਏ ਦੀ ਚੋਰੀ ਕੀਤੀ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੇ ਕੇਂਦਰੀ ਜ਼ਿਲ੍ਹੇ ਦੇ ਅਨੰਦ ਪਰਬਤ ਥਾਣੇ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ 30 ਹਜ਼ਾਰ ਰੁਪਏ ਦੀ ਚੋਰੀ ਕੀਤੀ ਸੀ। ਇਹ ਦੋਵੇਂ ਮੁਲਜ਼ਮ ਪਹਿਲਾਂ ਵੀ ਚੋਰੀ ਤੇ ਡਕੈਤੀ ਦੇ ਮਾਮਲਿਆਂ ਵਿਚ ਸ਼ਾਮਿਲ ਰਹੇ ਹਨ। ਇਨ੍ਹਾਂ ਕੋਲੋਂ ਪੁਲਿਸ ਨੇ 19500 ਰੁਪਏ ਬਰਾਮਦ ਕਰ ਲਏ ਹਨ। ਇਨ੍ਹਾਂ ਦੇ ਨਾਂਅ ਮਯੰਕ ਉਰਫ ਮੰਨੂ (23) ਨਿਵਾਸੀ ਬਾਪਾ ਨਗਰ ਕਰੋਲ ਬਾਗ ਦਿੱਲੀ ਅਤੇ ਬਿਨੈ-ਸੋਨਕਰ (25) ਬਾਪਾ ਨਗਰ ਕਰੋਲ ਬਾਗ ਦਿੱਲੀ ਹਨ। ਇਸ ਮਾਮਲੇ ਪ੍ਰਤੀ ਸ਼ਿਕਾਇਤ ਕਰਤਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਉਹ ਕਿਤੇ ਜਾ ਰਿਹਾ ਸੀ ਅਤੇ ਇਕ ਲੜਕਾ ਜਾਣ ਬੁੱਝ ਕੇ ਉਸ ਨਾਲ ਟਕਰਾ ਗਿਆ ਅਤੇ ਉਸ ਨਾਲ ਝਗੜਨ ਲੱਗ ਪਿਆ। ਉਸ ਨੇ ਪੈਂਟ ਦੀ ਜੇਬ ਵਿਚ ਰੱਖੇ ਹੋਏ 30 ਹਜ਼ਾਰ ਰੁਪਏ ਕੱਢ ਲਏ ਅਤੇ ਆਪਣੇ ਕੋਲ ਖੜ੍ਹੇ ਸਾਥੀ ਨੂੰ ਫੜਾ ਦਿੱਤੇ ਉਹ ਉਦੋਂ ਹੀ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਪ੍ਰਤੀ ਸੀ.ਸੀ.ਟੀ.ਵੀ. ਕੈਮਰਿਆਂ ਦਾ ਵਿਸ਼ਲੇਸ਼ਣ ਕੀਤਾ, ਤਕਨੀਕੀ ਜਾਂਚ ਦੇ ਨਾਲ ਹੀ ਖੁਫੀਆ ਜਾਣਕਾਰੀ ਇਕੱਠੀ ਅਤੇ ਇਨ੍ਹਾਂ ਮੁਲਜ਼ਮਾਂ ਤੱਕ ਪੁੱਜ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। 01 ਡੀ.ਐਲ.ਆਈ. ਅਜੀਤ 02 ਪੁਲਿਸ ਵਲੋਂ ਫੜੇ ਗਏ ਮੁਲਜ਼ਮ।
Ad Position 22
No active advertisement
ਪਿਛਲੀ ਖ਼ਬਰ ਦੋ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ ਵੀਜ਼ਾ ਸ਼ਰਤਾਂ ਦੀ ਕੀਤੀ ਸੀ ਉਲੰਘਣਾ ਅਗਲੀ ਖ਼ਬਰ ਸੀ.ਪੀ.ਆਈ. ਦੇ ਵਰਕਰ ਪ੍ਰਦਰਸ਼ਨ ਕਰਦੇ ਹੋਏ। ਸੀ . ਪੀ . ਆਈ . ਨੇ ਰਾਮਲੀਲ੍ਹਾ ਮੈਦਾਨ ਵਿਖੇ ਕੀਤੀ ਵਿਸ਼ਾਲ ਰੈਲੀ
Ad Position 24