ਸੀ.ਪੀ.ਆਈ. ਦੇ ਵਰਕਰ ਪ੍ਰਦਰਸ਼ਨ ਕਰਦੇ ਹੋਏ।
ਸੀ . ਪੀ . ਆਈ . ਨੇ ਰਾਮਲੀਲ੍ਹਾ ਮੈਦਾਨ ਵਿਖੇ ਕੀਤੀ ਵਿਸ਼ਾਲ ਰੈਲੀ
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਖੇ ਭਾਰਤੀ ਕਮਿਊਨਿਸਟ ਪਾਰਟੀ (ਸੀ.
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਖੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਵਲੋਂ ‘ਬਦਲਾਓ ਜ਼ਰੂਰੀ ਹੈ’ ਨਾਅਰੇ ਨਾਲ ਇਕ ਵਿਸ਼ਾਲ ਰੈਲੀ ‘ਦਿੱਲੀ ਚੱਲੋ’ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ, ਹਰਿਆਣਾ, ਬਿਹਾਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਹੋਰ ਕਈ ਰਾਜਾਂ ਦੇ ਪਾਰਟੀ ਦੇ ਵਰਕਰ ਅਤੇ ਨੇਤਾ ਦਿੱਲੀ ਵਿਚ ਲਾਲ ਝੰਡਾ ਲੈ ਕੇ ਪੁੱਜੇ। ਇਸ ਰੈਲੀ ਦੀ ਅਗਵਾਈ ਸੀ.ਪੀ.ਆਈ. ਦੇ ਜਨਰਲ ਸਕੱਤਰ ਡੀ. ਰਾਜਾ ਨੇ ਕੀਤੀ। ਇਸ ਮੌਕੇ ਡੀ. ਰਾਜਾ (ਰਾਸ਼ਟਰੀ ਜਨਰਲ ਸਕੱਤਰ), ਐਨ.ਈ. ਰਾਜਾ (ਰਾਸ਼ਟਰੀ ਸਕੱਤਰ, ਮੰਡਲ ਮੈਂਬਰ ਅਤੇ ਮਹਿਲਾ ਨੇਤਾ) ਪੀ. ਸੰਦੋਸ਼ ਕੁਮਾਰ (ਰਾਸ਼ਟਰੀ ਸਕੱਤਰ ਮੰਡਲ ਮੈਂਬਰ), ਡਾ. ਭਾਲਚੰਦਰ ਕਾਂਗੋ (ਰਾਸ਼ਟਰੀ ਸਕੱਤਰ ਮੰਡਲ ਮੈਂਬਰ), ਡਾ. ਗਰੀਸ਼ ਸ਼ਰਮਾ (ਰਾਸ਼ਟਰੀ ਸਕੱਤਰ ਮੰਡਲ ਮੈਂਬਰ), ਕੇ. ਰਾਮ ਕ੍ਰਿਸ਼ਨ (ਰਾਸ਼ਟਰੀ ਸਕੱਤਰ ਮੰਡਲ ਮੈਂਬਰ), ਪ੍ਰੋ. ਦਿਨੇਸ਼ ਚੰਦ (ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਦਿੱਲੀ ਰਾਜ ਸਕੱਤਰ) ਨੇ ਆਪਣੇ ਸੰਬੋਧਨ ਵਿਚ ਦੇਸ਼ ਵਿਚ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਲੋਕਤੰਤਰਿਕ ਅਧਿਕਾਰਾਂ ਜਿਹੇ ਗੰਭੀਰ ਮੁੱਦਿਆਂ ’ਤੇ ਵਿਚਾਰ ਰੱਖੇ।