01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮੈਟਰੋ ਰੇਲ ਦੀ ਬਲਿਊ ਲਾਈਨ ’ਤੇ ਆ ਰਹੀ ਖਰਾਬੀ ਦੇ ਕਾਰਨ ਯਾਤਰੀ ਹੋ ਰਹੇ ਪ੍ਰੇਸ਼ਾਨ

ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਲੋਕਾਂ ਲਈ ਮੈਟਰੋ ਰੇਲ ਦੀ ਬਲਿਊ ਲਾਈਨ ’ਤੇ ਕੋਈ ਨਾ ਕੋਈ ਸਮੱਸਿਆ ਬਣੀ ਰਹਿੰਦੀ ਹੈ, ਜਿਸ ਕਰਕੇ ਮੈਟਰੋ ਰੇਲ ਵਿਚ ਸਫ਼ਰ ਕਰਨ ਵਾਲੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਲੋਕਾਂ ਲਈ ਮੈਟਰੋ ਰੇਲ ਦੀ ਬਲਿਊ ਲਾਈਨ ’ਤੇ ਕੋਈ ਨਾ ਕੋਈ ਸਮੱਸਿਆ ਬਣੀ ਰਹਿੰਦੀ ਹੈ, ਜਿਸ ਕਰਕੇ ਮੈਟਰੋ ਰੇਲ ਵਿਚ ਸਫ਼ਰ ਕਰਨ ਵਾਲੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਇਹ ਜ਼ਰੂਰ ਹੈ ਕਿ ਇਸ ਰੂਟ ’ਤੇ ਯਾਤਰੀਆ ਦੀ ਅਕਸਰ ਭੀੜ ਰਹਿੰਦੀ ਹੈ ਪ੍ਰੰਤੂ ਵਾਰ-ਵਾਰ ਮੈਟਰੋ ਲਾਈਨ (ਬਲਿਊ ਲਾਈਨ) ’ਤੇ ਸਫ਼ਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਮੈਟਰੋ ਰੇਲ ਦੀ ਲੇਟ ਲਤੀਫ਼ੇ ’ਤੇ ਉਨ੍ਹਾਂ ਨੂੰ ਲੇਟ ਹੋਣਾ ਪੈਂਦਾ ਹੈ। ਮੈਟਰੋ ਰੇਲ ਦੀ ਖਰਾਬੀ ਦਾ ਅਕਸਰ ਤਕਨੀਕੀ ਨੁਕਸ ਦੱਸ ਕੇ ਮੈਟਰੋ ਰੇਲ ਪ੍ਰਸ਼ਾਸਨ ਆਪਣਾ ਖਹਿੜਾ ਛੁਡਾ ਰਿਹਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਇਹ ਤਕਨੀਕੀ ਖ਼ਰਾਬੀ ਕਦੋਂ ਤੱਕ ਚੱਲਦੀ ਰਹੇਗੀ ਅਤੇ ਜੇਕਰ ਤਕਨੀਕੀ ਖਰਾਬੀ ਹੈ ਤਾਂ ਉਸ ਨੂੰ ਕਿਉਂ ਨਹੀਂ ਦੂਰ ਕੀਤਾ ਜਾ ਰਿਹਾ। ਵਰਨਣਯੋਗ ਹੈ ਕਿ ਮੈਟਰੋ ਰੇਲ ਰਾਹੀਂ ਰੋਜ਼ਾਨਾ 64 ਲੱਖ ਤੋਂ ਲੈ ਕੇ 70 ਲੱਖ ਯਾਤਰੀ ਸਫ਼ਰ ਕਰਦੇ ਹਨ ਅਤੇ ਜੇਕਰ ਇਹ ਲੇਟ ਹੁੰਦੀ ਹੈ ਤਾਂ ਕਿਤਨੇ ਯਾਤਰੀ ਪ੍ਰੇਸ਼ਾਨ ਹੋਣਗੇ?
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ. ਦੇ ਵਰਕਰ ਪ੍ਰਦਰਸ਼ਨ ਕਰਦੇ ਹੋਏ। ਸੀ . ਪੀ . ਆਈ . ਨੇ ਰਾਮਲੀਲ੍ਹਾ ਮੈਦਾਨ ਵਿਖੇ ਕੀਤੀ ਵਿਸ਼ਾਲ ਰੈਲੀ ਅਗਲੀ ਖ਼ਬਰ ਦਿੱਲੀ ਦੇ ਮੁੱਖ ਪੰਜ ਹਸਪਤਾਲਾਂ ਵਿਚ ਮਰੀਜ਼ਾਂ ਦੀ ਦੇਖਭਾਲ ਲਈ ਬਲਾਕ ਤਿਆਰ ਹੋਣਗੇ
Ad Position 24