01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਦਿੱਲੀ ਦੇ ਮੁੱਖ ਪੰਜ ਹਸਪਤਾਲਾਂ ਵਿਚ ਮਰੀਜ਼ਾਂ ਦੀ ਦੇਖਭਾਲ ਲਈ ਬਲਾਕ ਤਿਆਰ ਹੋਣਗੇ

ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੋਰੋਨਾ ਮਹਾਂਮਾਰੀ ਵਿਚ ਹਸਪਤਾਲਾਂ ਵਿਚ ਕਈ ਕਮੀਆਂ ਹੋਣ ਕਰਕੇ ਮਰੀਜ਼ਾਂ ਨੂੰ ਠੀਕ ਢੰਗ ਨਾਲ ਇਲਾਜ ਨਹੀਂ ਮਿਲ ਸਕਿਆ ਸੀ, ਇਸ ਨੂੰ ਵੇਖਦੇ ਹੋਏ ਹੁਣ ਦਿੱਲੀ ਵਿਚ ਪੰਜ ਵੱਡੇ ਹਸਪਤਾਲਾਂ ਵਿਚ ਕ੍ਰਿਟੀਕਲ ਕੇਅਰ ਬਲਾਕ ਤਿਆਰ ਕੀਤੇ ਜਾਣਗੇ, ਜਿਨ੍ਹਾਂ ਵਿਚ ਜ਼ਿਆਦਾ ਬੈੱਡ ਦੀ ਵਿਵਸਥਾ ਕੀਤੀ ਜਾਵੇਗੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੋਰੋਨਾ ਮਹਾਂਮਾਰੀ ਵਿਚ ਹਸਪਤਾਲਾਂ ਵਿਚ ਕਈ ਕਮੀਆਂ ਹੋਣ ਕਰਕੇ ਮਰੀਜ਼ਾਂ ਨੂੰ ਠੀਕ ਢੰਗ ਨਾਲ ਇਲਾਜ ਨਹੀਂ ਮਿਲ ਸਕਿਆ ਸੀ, ਇਸ ਨੂੰ ਵੇਖਦੇ ਹੋਏ ਹੁਣ ਦਿੱਲੀ ਵਿਚ ਪੰਜ ਵੱਡੇ ਹਸਪਤਾਲਾਂ ਵਿਚ ਕ੍ਰਿਟੀਕਲ ਕੇਅਰ ਬਲਾਕ ਤਿਆਰ ਕੀਤੇ ਜਾਣਗੇ, ਜਿਨ੍ਹਾਂ ਵਿਚ ਜ਼ਿਆਦਾ ਬੈੱਡ ਦੀ ਵਿਵਸਥਾ ਕੀਤੀ ਜਾਵੇਗੀ। ਇਸ ਵਿਚ ਮਹਾਂਰਿਸ਼ੀ ਵਾਲਮੀਕੀ ਹਸਪਤਾਲ, ਭਗਵਾਨ ਮਹਾਂਵੀਰ ਹਸਪਤਾਲ, ਦੀਨ-ਦਿਆਲ ਉਪਾਧਿਆ ਹਸਪਤਾਲ, ਬਾਬਾ ਸਾਹਿਬ ਅੰਬੇਡਕਰ ਹਸਪਤਾਲ ਅਤੇ ਇੰਸਟੀਚਿਊਟ ਆਫ਼ ਹਿਊਮਨ, ਬਿਹੇਵੀਅਰ ਐਂਡ ਇਲਾਈਡ ਸਾਇੰਸਸ (ਇਬਹਾਸ) ਸ਼ਾਮਿਲ ਹਨ। ਇਸ ਵਿਚ ਭਗਵਾਨ ਮਹਾਂਬੀਰ, ਮਹਾਂਰਿਸ਼ੀ ਬਾਲਮੀਕੀ, ਦੀਨ ਦਿਆਲ ਉਪਾਧਿਆ ਹਸਪਤਾਲਾਂ ਵਿਚ 100-100 ਬੈੱਡ ਦੇ ਬਲਾਕ ਬਣਨਗੇ। ਬਾਬਾ ਸਾਹਿਬ ਅੰਬੇਡਕਰ ਅਤੇ ਇਬਹਾਸ ਹਸਪਤਾਲ ਵਿਚ 50-50 ਬੈੱਡ ਦੇ ਬਲਾਕ ਬਣਨਗੇ। ਇਸ ਸਮੁੱਚੀ ਵਿਵਸਥਾ ਦਾ ਉਦੇਸ਼ ਸੰਕਰਮਣ ਫੈਲਣ ਤੋਂ ਰੋਕਣਾ ਅਤੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੀ ਵੱਖਰੇ ਤੌਰ ’ਤੇ ਵਿਵਸਥਾ ਕਰਨਾ ਹੈ। ਮਹਾਂਮਾਰੀ ਜਾਂ ਹੋਰ ਐਮਰਜੈਂਸੀ ਦੇ ਮੌਕੇ ਇਨ੍ਹਾਂ ਹਸਪਤਾਲਾਂ ਨੂੰ ਮੁੱਖ ਹਸਪਤਾਲਾਂ ਤੋਂ ਵੱਖਰਾ ਕੀਤਾ ਜਾ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ਮੈਟਰੋ ਰੇਲ ਦੀ ਬਲਿਊ ਲਾਈਨ ’ਤੇ ਆ ਰਹੀ ਖਰਾਬੀ ਦੇ ਕਾਰਨ ਯਾਤਰੀ ਹੋ ਰਹੇ ਪ੍ਰੇਸ਼ਾਨ ਅਗਲੀ ਖ਼ਬਰ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਜਨ - ਸੁਣਵਾਈ ਦੀ ਆਮ ਲੋਕਾਂ ਨੇ ਕੀਤੀ ਸ਼ਲਾਘਾ
Ad Position 24