01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਜਨ - ਸੁਣਵਾਈ ਦੀ ਆਮ ਲੋਕਾਂ ਨੇ ਕੀਤੀ ਸ਼ਲਾਘਾ

ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੇ 15 ਜ਼ਿਲ੍ਹਿਆਂ ਵਿਚ ਹਫ਼ਤਾਵਾਰੀ ‘ਥਾਣਾ ਦਿਵਸ-ਜਨ ਸੁਣਵਾਈ’ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਤੋਂ ਕਾਫੀ ਰਾਹਤ ਮਿਲ ਰਹੀ ਹੈ, ਕਿਉਂਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਹੋ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੇ 15 ਜ਼ਿਲ੍ਹਿਆਂ ਵਿਚ ਹਫ਼ਤਾਵਾਰੀ ‘ਥਾਣਾ ਦਿਵਸ-ਜਨ ਸੁਣਵਾਈ’ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਤੋਂ ਕਾਫੀ ਰਾਹਤ ਮਿਲ ਰਹੀ ਹੈ, ਕਿਉਂਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਹੋ ਰਿਹਾ ਹੈ। ਪੁਲਿਸ ਨੇ ਥਾਣਾ ਦਿਵਸ-ਜਨ ਸੁਣਵਾਈ ਵਿਚ 1561 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। ਇਸ ਜਨ-ਸੁਣਵਾਈ ਪ੍ਰਤੀ ਸਪੈਸ਼ਲ ਸੀ.ਪੀ. ਤੋਂ ਲੈ ਕੇ ਏ.ਸੀ.ਪੀ. ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਇਸ ਪ੍ਰੋਗਰਾਮ ਦਾ ਦੌਰਾ ਕਰਕੇ ਸਮੁੱਚੀ ਸਥਿਤੀ ਦਾ ਜਾਇਜ਼ਾ ਵੀ ਲੈ ਰਹੇ ਹਨ। ਇਸ ਸੁਣਵਾਈ ਵਿਚ ਲੋਕ ਸਿੱਧੇ ਤੌਰ ’ਤੇ ਪੁਲਿਸ ਕੋਲ ਆਪਣੀ ਸ਼ਿਕਾਇਤ ਕਰ ਸਕਦੇ ਹਨ ਅਤੇ ਪੁਲਿਸ ਉਨ੍ਹਾਂ ਨੂੰ ਗਹੁ ਨਾਲ ਸੁਣ ਕੇ ਸੁਝਾਅ ਵੀ ਦੇ ਰਹੀ ਹੈ। ਇਹ ਸੁਣਵਾਈ ਉਪਰੋਕਤ ਜ਼ਿਲ੍ਹਿਆਂ ਦੇ ਥਾਣਿਆਂ ਵਿਚ ਹਰ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕੀਤੀ ਜਾ ਰਹੀ ਹੈ। ਆਮ ਲੋਕਾਂ ਨੇ ਪੁਲਿਸ ਦੁਆਰਾ ਇਸ ਕੀਤੀ ਜਾ ਰਹੀ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਮੁੱਖ ਪੰਜ ਹਸਪਤਾਲਾਂ ਵਿਚ ਮਰੀਜ਼ਾਂ ਦੀ ਦੇਖਭਾਲ ਲਈ ਬਲਾਕ ਤਿਆਰ ਹੋਣਗੇ ਅਗਲੀ ਖ਼ਬਰ ਔਰਤਾਂ ਦਾ ਆਰਥਿਕ ਸਸ਼ਕਤੀਕਰਨ ਹੀ ਦੇਸ਼ ਦੀ ਤਰੱਕੀ ਨੂੰ ਨਵੀਂ ਗਤੀ ਦੇਵੇਗਾ: ਐਸ.ਡੀ.ਐਮ. ਮਨੀਸ਼ ਕੁਮਾਰ ਯਾਦਵ
Ad Position 24