01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੰਜਾਬ 18.77 ਫ਼ੀਸਦੀ ਐਸ . ਜੀ . ਐਸ . ਟੀ . ਨਕਦ ਵਾਧੇ ਨਾਲ ਪ੍ਰਮੁੱਖ ਸੂਬਿਆਂ ਵਿਚ ਬਣਿਆ ਮੋਹਰੀ - ਚੀਮਾ

ਚੰਡੀਗੜ੍ਹ, 1 ਸਤੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਨੇ ਨਾ ਸਿਰਫ਼ ਸ਼ੁੱਧ ਜੀ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਚੰਡੀਗੜ੍ਹ, 1 ਸਤੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਨੇ ਨਾ ਸਿਰਫ਼ ਸ਼ੁੱਧ ਜੀ.ਐਸ.ਟੀ. ਮਾਲੀਏ ਵਿਚ ਸਾਲ-ਦਰ-ਸਾਲ 11.84 ਫੀਸਦੀ ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ, ਸਗੋਂ ਸਟੇਟ ਜੀ.ਐਸ.ਟੀ. ਨਕਦ ਉਗਰਾਹੀ ਵਿਚ 18.77 ਫੀਸਦੀ ਦੇ ਸ਼ਾਨਦਾਰ ਵਾਧੇ ਨਾਲ ਭਾਰਤ ਦੇ ਪ੍ਰਮੁੱਖ ਸੂਬਿਆਂ ਦੀ ਅਗਵਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਨੇ ਅਗਸਤ 2026 ਵਿਚ 2,406.33 ਕਰੋੜ ਰੁਪਏ ਦਾ ਸ਼ੁੱਧ ਜੀ.ਐਸ.ਟੀ. ਮਾਲੀਆ ਦਰਜ ਕੀਤਾ ਹੈ, ਜੋ ਕਿ ਅਗਸਤ 2025 ਵਿਚ ਇਕੱਠੇ ਕੀਤੇ 2,151.63 ਕਰੋੜ ਰੁਪਏ ਤੋਂ ਕਾਫ਼ੀ ਵੱਧ ਰਿਹਾ। 254.70 ਕਰੋੜ ਰੁਪਏ ਦਾ ਇਹ ਵਾਧਾ 11.84 ਫੀਸਦੀ ਦੇ ਠੋਸ ਵਾਧੇ ਨੂੰ ਦਰਸਾਉਂਦਾ ਹੈ। ਐਸ.ਜੀ.ਐਸ.ਟੀ. ਨਕਦ ਉਗਰਾਹੀ ਦੇ ਯੋਗਦਾਨ ਨੂੰ ਉਜ਼ਾਗਰ ਕਰਦਿਆਂ ਉਨ੍ਹਾਂ ਕਿਹਾ, “ਐਸ.ਜੀ.ਐਸ.ਟੀ. ਦੀ ਨਕਦ ਉਗਰਾਹੀ 750.37 ਕਰੋੜ ਰੁਪਏ ਤੋਂ ਵੱਧ ਕੇ 891.24 ਕਰੋੜ ਰੁਪਏ ਹੋ ਗਈ ਹੈ । 140.87 ਕਰੋੜ ਰੁਪਏ ਦਾ ਇਹ ਉਛਾਲ 18.77 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਇਸ ਮਹੀਨੇ ਲਈ ਦੇਸ਼ ਦੇ ਕਿਸੇ ਵੀ ਪ੍ਰਮੁੱਖ ਸੂਬੇ ਦੁਆਰਾ ਦਰਜ ਕੀਤਾ ਗਿਆ ਸਭ ਤੋਂ ਵੱਧ ਐਸ.ਜੀ.ਐਸ.ਟੀ. ਨਕਦ ਵਾਧਾ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ ਤੋਂ ਅਗਸਤ 2026 ਦੇ ਸਮੇਂ ਬਾਰੇ ਗੱਲ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 12,861.42 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦੋਂ ਕਿ 2025 ਦੀ ਇਸੇ ਮਿਆਦ ਦੌਰਾਨ ਇਹ 10,971.62 ਕਰੋੜ ਰੁਪਏ ਸੀ। ਇਹ 1,889.80 ਕਰੋੜ ਰੁਪਏ ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ 17 ਫੀਸਦੀ ਦੀ ਸਥਿਰ ਵਿਕਾਸ ਦਰ ਹੈ। ਸਾਂਝੀ ਉਗਰਾਹੀ ਵਿਚ 15.74 ਫੀਸਦੀ ਦਾ ਵਾਧਾ ਹੋਇਆ ਹੈ, ਜੋ ਅਗਸਤ 2025 ਦੇ 619.18 ਕਰੋੜ ਰੁਪਏ ਤੋਂ ਵੱਧ ਕੇ ਅਗਸਤ 2026 ਵਿਚ 716.66 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਟੈਕਸ ਚੋਰੀ ਨੂੰ ਸ਼ੁਰੂ ਵਿਚ ਹੀ ਨੱਥ ਪਾਉਣ ਲਈ, ਵਿਭਾਗ ਨੇ ਆਪਣੀਆਂ ਇਨਫੋਰਸਮੈਂਟ ਕਾਰਵਾਈਆਂ ਵਿੱਚ ਕਾਫ਼ੀ ਤੇਜ਼ੀ ਲਿਆਂਦੀ ਹੈ। ਜਿਸ ਤਹਿਤ 20 ਅਗਸਤ, 2026 ਨੂੰ, ਜੀ.ਐਸ.ਟੀ. ਚੋਰੀ ਲਈ ਭਾਰਤੀ ਨਿਆਏ ਸੰਹਿਤਾ ਦੀ ਧਾਰਾ 318(4) ਤਹਿਤ ਮੰਡੀ ਗੋਬਿੰਦਗੜ੍ਹ ਵਿਖੇ ਤਿੰਨ ਮਾਮਲੇ ਦਰਜ ਕੀਤੇ ਗਏ। ਸਾਹਮਣੇ ਆਏ ਅਪਰਾਧੀਆਂ ਵਿੱਚ ਮੋਤੀਆ ਖਾਨ, ਗੋਬਿੰਦਗੜ੍ਹ ਸਥਿਤ ਮੈਸਰਜ਼ ਐਨ.ਕੇ. ਟਰੇਡਰਜ਼ ਦੇ ਮਾਲਕ ਨਰਿੰਦਰ ਸਿੰਘ (ਐਫ ਆਈ ਆਰ ਨੰਬਰ 277); ਗੋਬਿੰਦਗੜ੍ਹ ਸਥਿਤ ਮੈਸਰਜ਼ ਕੇ.ਐਚ. ਟਰੇਡਰਜ਼ ਦੇ ਮਾਲਕ ਅਤੇ ਮੂਲ ਰੂਪ ਵਿਚ ਪੱਤਰੇਵਾਲਾ (ਫਾਜ਼ਿਲਕਾ) ਦੇ ਵਸਨੀਕ ਕਿੰਗਰਾਜ (ਐਫ ਆਈ ਆਰ ਨੰਬਰ 278); ਅਤੇ ਪਿੰਜੌਰ (ਪੰਚਕੂਲਾ) ਦੇ ਰਹਿਣ ਵਾਲੇ ਅਤੇ ਗੋਬਿੰਦਗੜ੍ਹ ਸਥਿਤ ਮੈਸਰਜ਼ ਹਨੀਸ਼ ਐਂਟਰਪ੍ਰਾਈਜ਼ਿਜ਼ ਦੇ ਮਾਲਕ ਹਨੀਸ਼ (ਐਫ ਆਈ ਆਰ ਨੰਬਰ 279) ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਅਮਨ ਅਰੋੜਾ ਵਲੋਂ 300 ਸਰਕਾਰੀ ਸੇਵਾਵਾਂ ਲਈ ਏਕੀਕ੍ਰਿਤ ਪੋਰਟਲ ‘ਡਿਜੀ ਪੰਜਾਬ’ ਲਾਂਚ 800 ਤੋਂ ਵੱਧ ਸਰਕਾਰੀ ਸੇਵਾਵਾਂ ਇਸ... ਅਗਲੀ ਖ਼ਬਰ ਬਿਜਲੀ ਦੀ ਮੰਗ 16162 ਮੈਗਾਵਾਟ ਹੋਣ ਨਾਲ ਪਾਵਰਕਾਮ ਹੋਇਆ ਬੇਹਾਲ
Ad Position 24