02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਾਕਿ ਦੇ ਪਹਿਲੇ ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਸਟੂਡੀਓ ’ਤੇ ਪੁਲਿਸ ਦਾ ਛਾਪਾ , ਕੰਪਿਊਟਰ ਤੇ ਕੈਮਰੇ ਜ਼ਬਤ

ਅੰਮ੍ਰਿਤਸਰ, 2 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪਹਿਲੇ ਸਿੱਖ ਟੀ. ਵੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਅੰਮ੍ਰਿਤਸਰ, 2 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪਹਿਲੇ ਸਿੱਖ ਟੀ. ਵੀ. ਐਂਕਰ ਅਤੇ ਪੱਤਰਕਾਰ ਹਰਮੀਤ ਸਿੰਘ ਪੁੱਤਰ ਗੌਤਮ ਰਾਮ ਵਾਸੀ ਚੱਕੇਸਰ ਸਿਟੀ (ਇਸਲਾਮਾਬਾਦ) ਨੇ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਉਂਦਿਆਂ ਖ਼ੁਲਾਸਾ ਕੀਤਾ ਹੈ ਕਿ ਉਸ ਦੇ ਨਿੱਜੀ ਦਫ਼ਤਰ ਅਤੇ ਡਿਜ਼ੀਟਲ ਸਟੂਡੀਓ ’ਤੇ ਛਾਪਾ ਮਾਰ ਕੇ ਪੁਲਿਸ ਸਾਰਾ ਸਾਮਾਨ ਜ਼ਬਤ ਕਰਕੇ ਲੈ ਗਈ ਤੇ ਸਟਾਫ ਮੈਂਬਰਾਂ ਨਾਲ ਕੁੱਟਮਾਰ ਵੀ ਕੀਤੀ । ਇਕ ਵੀਡੀਓ ਸੰਦੇਸ਼ ਰਾਹੀਂ ਹਰਮੀਤ ਸਿੰਘ ਨੇ ਪਾਕਿ ’ਚ ਸੁਤੰਤਰ ਪੱਤਰਕਾਰੀ ਤੇ ਘੱਟ ਗਿਣਤੀਆਂ ਦੀ ਹਾਲਤ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ । ਹਰਮੀਤ ਸਿੰਘ ਖ਼ਿਲਾਫ਼ ਪਾਕਿ ਦੇ ਸਰਕਾਰੀ ਅਦਾਰਿਆਂ ਖ਼ਿਲਾਫ਼ ਬਿਆਨਬਾਜ਼ੀ ਕਰਨ ਦੇ ਦੋਸ਼ ’ਚ ਇਲੈਕਟ੍ਰਾਨਿਕ ਕ੍ਰਾਈਮ ਐਕਟ 2016 ਦੀ ਧਾਰਾ 11 ਦੇ ਅਧੀਨ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਵਲੋਂ ਪਹਿਲਾਂ ਵੀ ਐੱਫ. ਆਈ. ਆਰ. ਦਰਜ ਕੀਤੀ ਗਈ ਸੀ । ਪਾਕਿ ਦੇ ਪਬਲਿਕ ਨਿਊਜ਼ ਚੈਨਲ ਲਈ ਬਤੌਰ ਪੱਤਰਕਾਰ ਅਤੇ ਐਂਕਰ ਵਜੋਂ ਸੇਵਾਵਾਂ ਦੇਣ ਵਾਲੇ ਹਰਮੀਤ ਸਿੰਘ ਨੂੰ ਨੌਕਰੀ ਤੋਂ ਹਟਾਏ ਜਾਣ ਤੋਂ ਬਾਅਦ ਉਸ ਨੇ ਬਲੌਗਿੰਗ/ਪੋਡਕਾਸਟ ਲਈ ਦੋਸਤਾਂ ਨਾਲ ਮਿਲ ਕੇ ਇਕ ਛੋਟਾ ਜਿਹਾ ਦਫ਼ਤਰ ਬਣਾਇਆ ਸੀ । ਉਸ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਸ ਦੇ ਦਫ਼ਤਰ ’ਚੋਂ 5 ਕੰਪਿਊਟਰ ਸਿਸਟਮ, ਪ੍ਰੋਫੈਸ਼ਨਲ ਕੈਮਰੇ, ਪੋਡਕਾਸਟ ਮਾਈਕ, ਸਟੈਂਡ, ਬੈਟਰੀਆਂ ਅਤੇ ਪ੍ਰੌਂਪਟਰ ਸਮੇਤ ਲਗਭਗ ਸਾਰਾ ਸਾਮਾਨ ਚੁੱਕ ਲਿਆ ਹੈ। ਉਸ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਉਸ ਦਾ ਸਾਮਾਨ ਵਾਪਸ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਨਸ਼ਾ ਮਾਫ਼ੀਆ ਬੇਖ਼ੌਫ-ਰੰਧਾਵਾ ਅਗਲੀ ਖ਼ਬਰ ਸੱਜਣ ਕੁਮਾਰ ਦੀ ਸ਼ੋਕ ਸਭਾ ’ਚ ‘ਆਪ’ ਵਿਧਾਇਕ ਦੀ ਸ਼ਮੂਲੀਅਤ ਨੇ ਪਾਰਟੀ ’ਤੇ ਖੜ੍ਹੇ ਕੀਤੇ ਸਵਾਲ–ਐਡ. ਫ਼ੂਲਕਾ
Ad Position 24