04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਿੰਡ ਜਮਸ਼ੇਰ ’ਚ ਲੜਾਈ ਦੌਰਾਨ ਇਕ ਵਿਅਕਤੀ ਦਾ ਕਤਲ 4 ਵਿਅਕਤੀਆਂ ’ਤੇ ਕਤਲ ਦਾ ਮਾਮਲਾ ਦਰਜ

ਲੋਹੀਆਂ ਖਾਸ (ਜਲੰਧਰ), 4 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ ਨੇੜੇ ਪੈਂਦੇ ਪਿੰਡ ਜਮਸ਼ੇਰ ਵਿਖੇ ਅੱਜ ਪਿੰਡ ਦੇ ਹੀ ਮੁੰਡਿਆਂ ਦੇ ਦੋ ਧੜਿਆਂ ਵਿਚਕਾਰ ਹੋਈ ਲੜਾਈ ਵਿਚ ਇਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਲੋਹੀਆਂ ਦੇ ਮੁਖੀ ਸੁਖਜਿੰਦਰ ਸਿੰਘ ਖੈਹਿਰਾ ਨੇ ਦੱਸਿਆ ਕਿ ਮ੍ਰਿਤਕ ਸ਼ਿੰਗਾਰਾ ਸਿੰਘ ਵਾਸੀ ਪਿੰਡ ਜਮਸ਼ੇਰ ਥਾਣਾ ਲੋਹੀਆਂ ਦੀ ਪਤਨੀ ਕਮਲਜੀਤ ਕੌਰ ਦੇ ਬਿਆਨਾਂ ਅਨੁਸਾਰ ਉਨ੍ਹਾਂ ਦਾ ਛੋਟਾ ਲੜਕਾ ਜਸ਼ਨਪ੍ਰੀਤ ਸਿੰਘ ਕਰੀਬ ਸਵੇਰੇ 9:00 ਵਜੇ ਘਰ ਤੋਂ ਕੰਮ ’ਤੇ ਜਾ ਰਿਹਾ ਸੀ, ਕਿ ਸਾਹਮਣਿਓਂ ਸੋਮਨਾਥ ਉਰਫ ਸੋਮਾ ਪੁੱਤਰ ਸੁੱਚਾ ਸਿੰਘ ਵਾਸੀ ਜਮਸ਼ੇਰ ਆਪਣੇ ਮੋਟਰਸਾਈਕਲ ’ਤੇ ਆ ਰਿਹਾ ਸੀ, ਜਿਸ ਨੇ ਆਪਣਾ ਮੋਟਰਸਾਈਕਲ ਮੇਰੇ ਲੜਕੇ ਦੇ ਵਿਚ ਮਾਰਿਆ, ਜਿਸ ਨਾਲ ਮੇਰਾ ਲੜਕਾ ਸੜਕ ’ਤੇ ਡਿੱਗ ਪਿਆ ਅਤੇ ਸੋਮਨਾਥ ਉਰਫ ਸੋਮਾ ਨੇ ਮੇਰੇ ਲੜਕੇ ਦੇ ਚਪੇੜਾਂ ਮਾਰਨ ਲੱਗ ਪਿਆ ਅਤੇ ਨੇੜੇ ਹੀ ਛੋਟੇ ਹਾਥੀ ਵਿਚ ਸਾਡੇ ਪਿੰਡ ਦੇ ਲਵਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੁਰਦੇਵ ਸਿੰਘ ਉਰਫ ਕਾਲਾ ਅਤੇ ਰਾਮਦਾਸ ਪੁੱਤਰ ਸੁੱਲਖਣ ਸਿੰਘ ਵੀ ਹੇਠਾਂ ਉਤਰ ਕੇ ਆਏ, ਜਿਨ੍ਹਾਂ ਨੇ ਆਉਦਿਆਂ ਹੀ ਮੇਰੇ ਲੜਕੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

Ad Position 21
repet_subhas-goyals [Copy P29]
ਸ਼ਿੰਗਾਰਾ ਸਿੰਘ ਦੀ ਪੁਰਾਣੀ ਤਸਵੀਰ| 05-09-2026
ਲੋਹੀਆਂ ਖਾਸ (ਜਲੰਧਰ), 4 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ ਨੇੜੇ ਪੈਂਦੇ ਪਿੰਡ ਜਮਸ਼ੇਰ ਵਿਖੇ ਅੱਜ ਪਿੰਡ ਦੇ ਹੀ ਮੁੰਡਿਆਂ ਦੇ ਦੋ ਧੜਿਆਂ ਵਿਚਕਾਰ ਹੋਈ ਲੜਾਈ ਵਿਚ ਇਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਲੋਹੀਆਂ ਦੇ ਮੁਖੀ ਸੁਖਜਿੰਦਰ ਸਿੰਘ ਖੈਹਿਰਾ ਨੇ ਦੱਸਿਆ ਕਿ ਮ੍ਰਿਤਕ ਸ਼ਿੰਗਾਰਾ ਸਿੰਘ ਵਾਸੀ ਪਿੰਡ ਜਮਸ਼ੇਰ ਥਾਣਾ ਲੋਹੀਆਂ ਦੀ ਪਤਨੀ ਕਮਲਜੀਤ ਕੌਰ ਦੇ ਬਿਆਨਾਂ ਅਨੁਸਾਰ ਉਨ੍ਹਾਂ ਦਾ ਛੋਟਾ ਲੜਕਾ ਜਸ਼ਨਪ੍ਰੀਤ ਸਿੰਘ ਕਰੀਬ ਸਵੇਰੇ 9:00 ਵਜੇ ਘਰ ਤੋਂ ਕੰਮ ’ਤੇ ਜਾ ਰਿਹਾ ਸੀ, ਕਿ ਸਾਹਮਣਿਓਂ ਸੋਮਨਾਥ ਉਰਫ ਸੋਮਾ ਪੁੱਤਰ ਸੁੱਚਾ ਸਿੰਘ ਵਾਸੀ ਜਮਸ਼ੇਰ ਆਪਣੇ ਮੋਟਰਸਾਈਕਲ ’ਤੇ ਆ ਰਿਹਾ ਸੀ, ਜਿਸ ਨੇ ਆਪਣਾ ਮੋਟਰਸਾਈਕਲ ਮੇਰੇ ਲੜਕੇ ਦੇ ਵਿਚ ਮਾਰਿਆ, ਜਿਸ ਨਾਲ ਮੇਰਾ ਲੜਕਾ ਸੜਕ ’ਤੇ ਡਿੱਗ ਪਿਆ ਅਤੇ ਸੋਮਨਾਥ ਉਰਫ ਸੋਮਾ ਨੇ ਮੇਰੇ ਲੜਕੇ ਦੇ ਚਪੇੜਾਂ ਮਾਰਨ ਲੱਗ ਪਿਆ ਅਤੇ ਨੇੜੇ ਹੀ ਛੋਟੇ ਹਾਥੀ ਵਿਚ ਸਾਡੇ ਪਿੰਡ ਦੇ ਲਵਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੁਰਦੇਵ ਸਿੰਘ ਉਰਫ ਕਾਲਾ ਅਤੇ ਰਾਮਦਾਸ ਪੁੱਤਰ ਸੁੱਲਖਣ ਸਿੰਘ ਵੀ ਹੇਠਾਂ ਉਤਰ ਕੇ ਆਏ, ਜਿਨ੍ਹਾਂ ਨੇ ਆਉਦਿਆਂ ਹੀ ਮੇਰੇ ਲੜਕੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਰੌਲਾ ਸੁਣ ਕੇ ਮੈਂ ਅਤੇ ਮੇਰਾ ਪਤੀ ਸ਼ਿੰਗਾਰਾ ਸਿੰਘ ਵੀ ਮੌਕੇ ’ਤੇ ਪੁੱਜੇ, ਇਨੇ ਚਿਰ ਨੂੰ ਸੋਮਨਾਥ ਦਾ ਭਰਾ ਸਤਪਾਲ ਉਰਫ ਕਾਲੂ ਪੁੱਤਰ ਸੁੱਚਾ ਸਿੰਘ ਆਪਣੇ ਹੱਥ ਵਿਚ ਲੋਹਾ ਦੇ ਖੰਡਾ ਫੜੀ ਵੀ ਉਥੇ ਆ ਗਿਆ, ਜੋ ਆਉਂਦੇ ਸਾਰ ਹੀ ਮੇਰੇ ਲੜਕੇ ਨੂੰ ਗਾਲੀ ਗਲੋਚ ਕਰਨ ਲੱਗ ਪਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਸਾਰਿਆਂ ਨੂੰ ਛੁਡਾ ਦਿੱਤਾ, ਪਰ ਸੋਮਨਾਥ ਉਰਫ ਸੋਮਾ, ਸਤਪਾਲ ਉਰਫ ਕਾਲੂ, ਲਵਪ੍ਰੀਤ ਸਿੰਘ ਉਰਫ ਹੈਪੀ ਅਤੇ ਰਾਮਦਾਸ ਸਾਡੇ ਮਗਰ ਹੀ ਸਾਡੇ ਘਰ ਆ ਗਏ। ਇਸ ਮੌਕੇ ਲਵਪ੍ਰੀਤ ਸਿੰਘ ਉਰਫ ਹੈਪੀ ਅਤੇ ਰਾਮਦਾਸ ਹੋਰਾਂ ਨੇ ਮੇਰੇ ਪਤੀ ਦੀਆਂ ਬਾਂਹਾ ਫੜ ਲਈਆ ਅਤੇ ਸੋਮਨਾਥ ਉਰਫ ਸੋਮਾ ਉਕਤ ਨੇ ਮੇਰੇ ਪਤੀ ਨੂੰ ਗਲ ਤੋਂ ਫੜ ਕੇ ਗੇਟ ਦੇ ਕੌਲੇ (ਪਿੱਲਰ) ਵਿਚ ਮਾਰਿਆ ਤੇ ਕੌਲੇ ਵਿਚ ਵਜਣ ਤੋਂ ਬਾਅਦ ਮੇਰਾ ਪਤੀ ਜਮੀਨ ’ਤੇ ਡਿੱਗ ਪਿਆ, ਜਿਸ ਨੂੰ ਚੁੱਕ ਕੇ ਅਸੀਂ ਸਿਵਲ ਹਸਪਤਾਲ ਲੋਹੀਆਂ ਵਿਖੇ ਲੈ ਆਏ ਅਤੇ ਉਥੇ ਹਾਜਰ ਡਾਕਟਰੀ ਟੀਮ ਨੂੰ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਥਾਣਾ ਮੁਖੀ ਸੁਖਜਿੰਦਰ ਸਿੰਘ ਖੈਹਿਰਾ ਨੇ ਦੱਸਿਆ ਕਿ ਕਥਿਤ 4 ਦੋੋਸ਼ੀ ਵਿਅਕਤੀਆਂ ਖਿਲਾਫ਼ ਥਾਣਾ ਲੋਹੀਆਂ ਵਿਖੇ ਜੁਰਮ 103, 333, 3(5) ਬੀ.ਐੱਨ.ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਤਸ਼ੱਦਦ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ-ਰਾਜਾ ਵੜਿੰਗ ਅਗਲੀ ਖ਼ਬਰ ਪਰਿਵਾਰ ਵਲੋਂ ਸਸਕਾਰ ਕਰਨ ਤੇ ਭੋਗ ਪਾਉਣ ਤੋਂ ਬਾਅਦ ਲੜਕਾ ਜਿਉਂਦਾ ਨਿਕਲਿਆ
Ad Position 24