ਬੇਲੋੜਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਨੂੰ ਲੈ ਕੇ ਉਪਜਿਆ ਵਿਵਾਦ-ਅਸ਼ਵਨੀ ਕੁਮਾਰ
ਨਵੀਂ ਦਿੱਲੀ , 7 ਸਤੰਬਰ ( ਉਪਮਾ ਡਾਗਾ ਪਾਰਥ )- ਭਾਰਤ ਦੇ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਨੂੰ ਲੈ ਕੇ ਉੱਠੇ ਵਿਵਾਦ ਨੂੰ ਬੇਲੋੜਾ ਦੱਸਦਿਆਂ ਕਿਹਾ ਕਿ ਅਜਿਹੇ ਵਿਵਾਦਾਂ ਨਾਲ ਸੰਸਥਾਵਾਂ ਦੇ ਅਤੇ ਕੇਂਦਰ ਤੇ ਰਾਜਾਂ ਦੇ ਸੰਬੰਧਾਂ ’ ਚ ਨਾ - ਪੱਖੀ ਪ੍ਰਭਾਵ ਪੈਂਦਾ ਹੈ । ਅਸ਼ਵਨੀ ਕੁਮਾਰ ਨੇ ਕਿਹਾ ਕਿ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਅਤੇ ਸੰਵਿਧਾਨਕ ਪੁਜ਼ੀਸ਼ਨ ਸੰਬੰਧੀ ਇਕ ਨਿਰਧਾਰਿਤ ਅਮਲ ਦੀ ਪਾਲਣਾ ਕੀਤੀ ਜਾਂਦੀ ਹੈ ।
ਨਵੀਂ ਦਿੱਲੀ , 7 ਸਤੰਬਰ ( ਉਪਮਾ ਡਾਗਾ ਪਾਰਥ )- ਭਾਰਤ ਦੇ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਨੂੰ ਲੈ ਕੇ ਉੱਠੇ ਵਿਵਾਦ ਨੂੰ ਬੇਲੋੜਾ ਦੱਸਦਿਆਂ ਕਿਹਾ ਕਿ ਅਜਿਹੇ ਵਿਵਾਦਾਂ ਨਾਲ ਸੰਸਥਾਵਾਂ ਦੇ ਅਤੇ ਕੇਂਦਰ ਤੇ ਰਾਜਾਂ ਦੇ ਸੰਬੰਧਾਂ ’ ਚ ਨਾ - ਪੱਖੀ ਪ੍ਰਭਾਵ ਪੈਂਦਾ ਹੈ । ਅਸ਼ਵਨੀ ਕੁਮਾਰ ਨੇ ਕਿਹਾ ਕਿ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਅਤੇ ਸੰਵਿਧਾਨਕ ਪੁਜ਼ੀਸ਼ਨ ਸੰਬੰਧੀ ਇਕ ਨਿਰਧਾਰਿਤ ਅਮਲ ਦੀ ਪਾਲਣਾ ਕੀਤੀ ਜਾਂਦੀ ਹੈ । ਹਾਲਾਂਕਿ ਸੂਬਾ ਸਰਕਾਰਾਂ ਤੋਂ ਹਾਈ ਕੋਰਟ ਦੇ ਜੱਜਾਂ ਦੀਆਂ ਪ੍ਰਸਤਾਵਿਤ ਨਿਯੁਕਤੀਆਂ ਨੂੰ ਲੈ ਕੇ ਉਨ੍ਹਾਂ ਦੀ ਰਾਇ ਪੁੱਛੀ ਜਾਂਦੀ ਹੈ ਪਰ ਉਹ ਰਾਇ ਨੂੰ ਪ੍ਰਵਾਨ ਕਰਨਾ ਕੇਂਦਰ ਸਰਕਾਰ ਜਾਂ ਰਾਸ਼ਟਰਪਤੀ ਵਲੋਂ ਮੰਨਣਾ ਲਾਜ਼ਮੀ ਨਹੀਂ ਹੈ । ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸੂਬਾ ਸਰਕਾਰਾਂ ਵਲੋਂ ਆਪਣੇ ਵਿਚਾਰਾਂ ਨੂੰ ਫੜੀ ਰੱਖਣ ਨਾਲ ਹੀ ਜੱਜਾਂ ਦਰਮਿਆਨ ਅਦਾਲਤਾਂ ’ ਚ ਸੀਨੀਆਰਤਾ ਦੇ ਮੁੱਦੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ।