ਨਵੀਂ ਦਿੱਲੀ, 8 ਸਤੰਬਰ (ਜਗਤਾਰ ਸਿੰਘ)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ 9 ਅਤੇ 10 ਸਤੰਬਰ ਨੂੰ ਦਿੱਲੀ ਵਿਚ ਯੂ.ਜੀ.ਸੀ ਨੈੱਟ ਮੁੜ-ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਇੱਕ ਮਹੱਤਵਪੂਰਨ ਟਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ ਵਿਚ ਹੋਣ ਜਾ ਰਹੇ 18ਵੇਂ ਬ੍ਰਿਕਸ ਸੰਮੇਲਨ ਦੇ ਮੱਦੇਨਜ਼ਰ ਲਗਾਈਆਂ ਗਈਆਂ ਸੁਰੱਖਿਆ ਪਾਬੰਦੀਆਂ ਅਤੇ ਰੂਟ ਡਾਇਵਰਸ਼ਨ ਕਾਰਨ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ’ਤੇ ਸਮੇਂ ਸਿਰ ਪਹੁੰਚਣ ਲਈ ਵਾਧੂ ਸਮਾਂ ਲੈ ਕੇ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਐਨ.ਟੀ.ਏ ਦੀ ਅਧਿਕਾਰਤ ਐਡਵਾਈਜ਼ਰੀ ਮੁਤਾਬਿਕ ਭਾਵੇਂ ਪ੍ਰੀਖਿਆ ਕੇਂਦਰ ਮੁੱਖ ਪਾਬੰਦੀਆਂ ਵਾਲੇ ਵੀ.ਆਈ.ਪੀ. ਇਲਾਕਿਆਂ ਵਿਚ ਨਹੀਂ ਹਨ, ਫਿਰ ਵੀ ਰੂਟ ਡਾਇਵਰਸ਼ਨ ਕਾਰਨ ਰਸਤਿਆਂ ਵਿਚ ਜਾਮ ਲੱਗ ਸਕਦਾ ਹੈ। ਇਸ ਲਈ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਤੋਂ ਆਮ ਦਿਨਾਂ ਨਾਲੋਂ ਵਧੇਰੇ ਸਮਾਂ ਰੱਖ ਕੇ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਦਿੱਲੀ ਟਰੈਫ਼ਿਕ ਪੁਲਿਸ ਅਤੇ ਐਨ.ਟੀ.ਏ ਨੇ ਉਮੀਦਵਾਰਾਂ ਨੂੰ ਨਿੱਜੀ ਵਾਹਨਾਂ ਜਾਂ ਬੱਸਾਂ ਦੀ ਬਜਾਏ ਮੈਟਰੋ ਸੇਵਾ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਕਿਉਂਕਿ ਮੈਟਰੋ ਸੇਵਾਵਾਂ ਪੂਰੀ ਤਰ੍ਹਾਂ ਆਮ ਵਾਂਗ ਚੱਲਣਗੀਆਂ।
ਬ੍ਰਿਕਸ ਸੰਮੇਲਨ ਦੇ ਮੱਦੇਨਜ਼ਰ ਐਨ.ਟੀ.ਏ. ਵਲੋਂ ਪ੍ਰੀਖਿਆਰਥੀਆਂ ਲਈ ਟਰੈਫ਼ਿਕ ਸੰਬੰਧੀ ਸਲਾਹ ਜਾਰੀ
ਬ੍ਰਿਕਸ ਸੰਮੇਲਨ ਦੇ ਮੱਦੇਨਜ਼ਰ ਐਨ.ਟੀ.ਏ. ਵਲੋਂ ਪ੍ਰੀਖਿਆਰਥੀਆਂ ਲਈ ਟਰੈਫ਼ਿਕ ਸੰਬੰਧੀ ਸਲਾਹ ਜਾਰੀ
ਅਜੀਤ ਡੈਸਕ
09-09-2026