08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਿੱਖਿਆ ਬੋਰਡ ਵਲੋਂ ਅਨੁਪੂਰਕ ਪ੍ਰੀਖਿਆਵਾਂ ਦੀ ਰੀ ਚੈਕਿੰਗ/ਰੀ-ਵੈਲੂਏਸ਼ਨ ਕਰਵਾਉਣ ਲਈ , 21 ਸਤੰਬਰ ਅੰਤਿਮ ਮਿਤੀ

ਸਿੱਖਿਆ ਬੋਰਡ ਵਲੋਂ ਅਨੁਪੂਰਕ ਪ੍ਰੀਖਿਆਵਾਂ ਦੀ ਰੀ ਚੈਕਿੰਗ/ਰੀ-ਵੈਲੂਏਸ਼ਨ ਕਰਵਾਉਣ ਲਈ , 21 ਸਤੰਬਰ ਅੰਤਿਮ ਮਿਤੀ

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਐੱਸ. ਏ. ਐੱਸ. ਨਗਰ, 8  ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਬੋਰਡ ਵਲੋਂ ਜੁਲਾਈ 2026 ਦੀਆਂ ਅਨੁਪੂਰਕ ਪ੍ਰੀਖਿਆਵਾਂ (ਰੀ-ਅਪੀਅਰ/ਕੰਪਾਰਟਮੈਂਟ ਅਤੇ ਵਾਧੂ ਵਿਸ਼ਾ/ਵੋਕੇਸ਼ਨਲ ਵਿਸ਼ੇ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆਵਾਂ ਦਾ ਨਤੀਜਾ ਕ੍ਰਮਵਾਰ 12ਵੀਂ ਸ਼੍ਰੇਣੀ ਦਾ 25 ਅਗਸਤ ਅਤੇ 10ਵੀਂ ਸ਼੍ਰੇਣੀ ਦਾ 28 ਅਗਸਤ ਨੂੰ ਐਲਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਨਾਲ ਸੰਬੰਧਿਤ ਪ੍ਰੀਖਿਆਰਥੀ ਜੇਕਰ ਰੀ ਚੈਕਿੰਗ/ਰੀ-ਵੈਲੁਏਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਆਨ ਲਾਈਨ ਫਾਰਮ ਅਤੇ ਫ਼ੀਸ ਭਰਨ ਲਈ 7 ਸਤੰਬਰ ਤੋਂ 21 ਸਤੰਬਰ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ । ਇਸ ਸੰਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੇ ਉਪਲੱਬਧ ਹੈ।

Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਰੂਸ ਸਵਾਗਤ ਕਰੇਗਾ-ਪੇਸਕੋਵ ਅਗਲੀ ਖ਼ਬਰ ਪਿੰਡ ਤੂਰ ਬੰਜਾਰਾ (ਦਿੜ੍ਹਬਾ) ਘਟਨਾ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਖ਼ਜ਼ਾਨਾ ਮੰਤਰੀ-ਬਾਪੂ ਤਰਸੇਮ ਸਿੰਘ, ਇਯਾਲੀ
Ad Position 24