08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਇਮਾਰਤ ’ ਚ ਕੰਮ ਕਰਵਾ ਰਿਹਾ ਠੇਕੇਦਾਰ ਗ੍ਰਿਫ਼ਤਾਰ

ਨਵੀਂ ਦਿੱਲੀ, 8 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਨਵੀਂ ਦਿੱਲੀ, 8 ਸਤੰਬਰ (ਪੀ.ਟੀ.ਆਈ.)-ਦਿੱਲੀ ਦੇ ਸਤਿਆ ਨਿਕੇਤਨ ਵਿਚ ਪੀ.ਜੀ. ਰਿਹਾਇਸ਼ ਦੀ ਇਮਾਰਤ ਢਹਿਣ ਦੇ ਮਾਮਲੇ ਵਿਚ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਕਾਸਗੰਜ ਤੋਂ ਇੱਕ ਲੇਬਰ ਠੇਕੇਦਾਰ ਨੂੰ ਹਿਰਾਸਤ ਵਿਚ ਲਿਆ ਹੈ, ਜੋ ਇਮਾਰਤ ’ਚ ਕੰਮ ਕਰਵਾ ਰਿਹਾ ਸੀ। ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਠੇਕੇਦਾਰ ਸਨੋਜ ਇਮਾਰਤ ਵਿਚ ਚੱਲ ਰਹੇ ਉਸਾਰੀ ਅਤੇ ਮੁਰੰਮਤ ਦੇ ਕੰਮ ਦੀ ਜਾਂਚ ਦੇ ਸਿਲਸਿਲੇ ਵਿਚ ਪੁੱਛਗਿੱਛ ਲਈ ਦਿੱਲੀ ਆ ਰਿਹਾ ਸੀ। ਪੁਲਿਸ ਮੁਤਾਬਿਕ ਪਿਛਲੇ 8 ਤੋਂ 10 ਦਿਨਾਂ ਤੋਂ ਇਮਾਰਤ ਦੇ ਬੇਸਮੈਂਟ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਕਿਉਂਕਿ ਕਈ ਦਿਨਾਂ ਦੀ ਬਾਰਿਸ਼ ਕਾਰਨ ਉਥੇ ਕੂੜਾ ਅਤੇ ਪਾਣੀ ਇਕੱਠਾ ਹੋ ਗਿਆ ਸੀ। ਕਥਿਤ ਤੌਰ ’ਤੇ ਵਪਾਰਕ ਉਦੇਸ਼ਾਂ ਲਈ ਵਿਸਥਾਰ ਕਰਨ ਵਾਸਤੇ ਗਰਾਊਂਡ ਫਲੋਰ ’ਤੇ ਵੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਨਵੀਂ ਉਸਾਰੀ ਕਾਰਨ ਇਮਾਰਤ ਦੇ ਢਾਂਚੇ ’ਤੇ ਵਾਧੂ ਦਬਾਅ ਪਿਆ।ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਮਾਲਕਾਂ ਨੂੰ ਪਤਾ ਸੀ ਕਿ ਇਮਾਰਤ ਦੀ ਮੌਜੂਦਾ ਨੀਂਹ ਵਾਧੂ ਭਾਰ ਝੱਲਣ ਦੇ ਯੋਗ ਨਹੀਂ ਸੀ। ਜਾਂਚ ਦੌਰਾਨ ਇਮਾਰਤ ਦੇ ਵਸਨੀਕਾਂ ਨਾਲ ਕੀਤੇ ਕਿਰਾਇਆ ਸਮਝੌਤੇ ਦੀ ਸ਼ਰਤ ਵੀ ਜਾਂਚ ਦੇ ਘੇਰੇ ਵਿਚ ਆ ਗਈ ਹੈ।
Ad Position 22
No active advertisement
ਪਿਛਲੀ ਖ਼ਬਰ 100 ਦਿਨਾਂ ਬਾਅਦ ਕੈਬ ਚਾਲਕਾਂ ਦਾ ਧਰਨਾ ਖ਼ਤਮ , ਚੰਡੀਗੜ੍ਹ ਦੀਆਂ ਚਾਰੋਂ ਕੈਬ ਕੰਪਨੀਆਂ ਦੇ ਲਾਇਸੰਸ ਮੁਅੱਤਲ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਫਿਨਟੈਕ ਖੇਤਰ ਨੂੰ ਯੂ.ਪੀ.ਆਈ. ਦੀ ਵਿਸ਼ਵਵਿਆਪੀ ਪਹੁੰਚ ਵਧਾਉਣ, ਰਕਮ ਭੇਜਣ ਦੀ ਲਾਗਤ ਬਚਾਉਣ ਲਈ...
Ad Position 24