ਬਾਬਾ ਗੁਰਬਚਨ ਸਿੰਘ ਮਾਣੋਚਾਲ੍ਹ ਦੇ ਭਰਾ ਧਰਮੀ ਫ਼ੌਜੀ ਭਾਈ ਤਰਲੋਚਨ ਸਿੰਘ ਦਾ ਦਿਹਾਂਤ
ਤਰਨ ਤਾਰਨ, 9 ਸਤੰਬਰ (ਹਰਿੰਦਰ ਸਿੰਘ)-ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁਖੀ ਰਹੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਣੋਚਾਲ੍ਹ ਦੇ ਭਰਾਤਾ ਧਰਮੀ ਫ਼ੌਜੀ ਭਾਈ ਤਰਲੋਚਨ ਸਿੰਘ ਫ਼ੌਜੀ ਬੁੱਧਵਾਰ ਨੂੰ ਤੜ੍ਹਕੇ ਤਿੰਨ ਵਜੇ ਦੇ ਕਰੀਬ ਅਕਾਲ ਚਲਾਣਾ ਕਰ ਗਏ। ਉਹ ਸਿਹਤ ਠੀਕ ਨਾ ਹੋਣ ਕਾਰਨ ਬਿਮਾਰ ਚਲੇ ਆ ਰਹੇ ਸਨ ।
ਤਰਨ ਤਾਰਨ, 9 ਸਤੰਬਰ (ਹਰਿੰਦਰ ਸਿੰਘ)-ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁਖੀ ਰਹੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਣੋਚਾਲ੍ਹ ਦੇ ਭਰਾਤਾ ਧਰਮੀ ਫ਼ੌਜੀ ਭਾਈ ਤਰਲੋਚਨ ਸਿੰਘ ਫ਼ੌਜੀ ਬੁੱਧਵਾਰ ਨੂੰ ਤੜ੍ਹਕੇ ਤਿੰਨ ਵਜੇ ਦੇ ਕਰੀਬ ਅਕਾਲ ਚਲਾਣਾ ਕਰ ਗਏ। ਉਹ ਸਿਹਤ ਠੀਕ ਨਾ ਹੋਣ ਕਾਰਨ ਬਿਮਾਰ ਚਲੇ ਆ ਰਹੇ ਸਨ । ਭਾਈ ਤਰਲੋਚਨ ਸਿੰਘ ਫੌਜੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਾਣੋਚਾਲ੍ਹ ਦੇ ਸਮਸ਼ਾਨਘਾਟ ਵਿਚ ਕਰ ਦਿੱਤਾ ਗਿਆ । ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਅਤੇ ਭਾਈ ਅਮਰਜੀਤ ਸਿੰਘ ਵੰਨਝੜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਤਰਨ ਤਾਰਨ ਇੰਜੀ. ਹਰਜੀਤ ਸਿੰਘ ਮੀਆਂਪੁਰ, ਦਲਜੀਤ ਸਿੰਘ ਬਾਜਵਾ ਹਲਕਾ ਇੰਚਾਰਜ ਖਡੂਰ ਸਾਹਿਬ, ਰੋਬਿਨ ਸਿੰਘ ਗਿੱਲ ਅਤੇ ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਭਾਈ ਤਰਲੋਚਨ ਸਿੰਘ ਫ਼ੌਜੀ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।