ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ
ਜ਼ੀਰਾ, 9 ਸਤੰਬਰ (ਰਜਨੀਸ਼ ਕਥੂਰੀਆ)- ਥਾਣਾ ਸਦਰ ਜ਼ੀਰਾ ਦੇ ਅਧੀਨ ਪੈਂਦੇ ਪਿੰਡ ਲੌਂਗੋਦੇਵਾ ਵਿਖੇ ਨਸ਼ੇ ਦੀ ਵੱਧ ਮਾਤਰਾ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ । ਇਸ ਸਬੰਧੀ ਮ੍ਰਿਤਕ ਲੜਕੇ ਸਾਜਨ (18) ਦੇ ਪਿਤਾ ਲਛਮਣ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਬੀਤੇ ਦਿਨ ਸ਼ਾਮ ਕਰੀਬ 5 ਵਜੇ ਮੋਟਰਸਾਈਕਲ ’ਤੇ ਘਰੋਂ ਗਿਆ, ਪਰ ਵਾਪਸ ਨਹੀਂ ਆਇਆ ।
ਜ਼ੀਰਾ, 9 ਸਤੰਬਰ (ਰਜਨੀਸ਼ ਕਥੂਰੀਆ)- ਥਾਣਾ ਸਦਰ ਜ਼ੀਰਾ ਦੇ ਅਧੀਨ ਪੈਂਦੇ ਪਿੰਡ ਲੌਂਗੋਦੇਵਾ ਵਿਖੇ ਨਸ਼ੇ ਦੀ ਵੱਧ ਮਾਤਰਾ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ । ਇਸ ਸਬੰਧੀ ਮ੍ਰਿਤਕ ਲੜਕੇ ਸਾਜਨ (18) ਦੇ ਪਿਤਾ ਲਛਮਣ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਬੀਤੇ ਦਿਨ ਸ਼ਾਮ ਕਰੀਬ 5 ਵਜੇ ਮੋਟਰਸਾਈਕਲ ’ਤੇ ਘਰੋਂ ਗਿਆ, ਪਰ ਵਾਪਸ ਨਹੀਂ ਆਇਆ । ਲਛਮਣ ਸਿੰਘ ਨੇ ਦੱਸਿਆ ਕਿ ਪਿੰਡ ਦੇ ਇਕ ਹੋਰ ਲੜਕੇ ਨੇ ਦੱਸਿਆ ਕਿ ਤੁਹਾਡਾ ਲੜਕਾ ਨਹਿਰ ਦੀ ਪਟੜੀ ’ਤੇ ਮ੍ਰਿਤਕ ਹਾਲਤ ਵਿਚ ਪਿਆ ਹੈ। ਉਨ੍ਹਾਂ ਦੇਖਿਆ ਕਿ ਸਾਜਨ ਦੀ ਮੌਤ ਨਸ਼ੇ ਦੀ ਵੱਧ ਮਾਤਰਾ ਕਾਰਨ ਹੋਈ ਹੈ । ਜਦੋਂ ਥਾਣਾ ਸਦਰ ਜ਼ੀਰਾ ਦੇ ਐਸ. ਐਚ.ਓ. ਗੁਰਪ੍ਰੀਤ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਲੌਂਗੋਦੇਵਾ ਵਿਖੇ ਨਸ਼ੇ ਦੀ ਵੱਧ ਮਾਤਰਾ ਨਾਲ ਹੋਈ ਮੌਤ ਦੀ ਉਨ੍ਹਾਂ ਨੂੰ ਅਜੇ ਤੱਕ ਕੋਈ ਇਤਲਾਹ ਪ੍ਰਾਪਤ ਨਹੀਂ ਹੋਈ, ਪਰ ਫਿਰ ਵੀ ਉਹ ਇਸ ਸਬੰਧ ਵਿਚ ਪਤਾ ਕਰ ਲੈਂਦੇ ਹਨ ।