ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਪਾਰਟੀ ਨੂੰ ਕਿਹਾ ‘ਅਲਵਿਦਾ’
ਫੜ ਸਕਦੇ ਹਨ ਆਮ ਆਦਮੀ ਪਾਰਟੀ ਦਾ ਪੱਲਾ
ਮਾਨਸਾ, 17 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।
ਪ
ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਡਾ. ਨਿਸ਼ਾਨ ਸਿੰਘ। ਤਸਵੀਰ : ਸੇਮੀ ਮਾਨਸਾ
18-09-2026
ਮਾਨਸਾ, 17 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਕਾਬਲੇ-ਗ਼ੌਰ ਰਹੇ ਕਿ ਡਾ. ਸਿੰਘ ਅਨੁਸੂਚਿਤ ਜਾਤੀ ਲਈ ਰਾਖਵੇਂ ਇਸ ਹਲਕੇ ਤੋਂ 2017 ਤੇ 2022 ’ਚ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ । ਉਨ੍ਹਾਂ ਨੂੰ 2 ਮਹੀਨੇ ਪਹਿਲਾਂ ਬੁਢਲਾਡਾ ਵਿਖੇ ਰੈਲੀ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਵੀ ਉਮੀਦਵਾਰ ਐਲਾਨਿਆ ਸੀ । ਅੱਜ ਇੱਥੇ ਮਹਿਕ ਰਿਜ਼ਾਰਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਸਤੀਫ਼ੇ ਦਾ ਕਾਰਨ ਸਿਹਤਯਾਬ ਨਾ ਹੋਣਾ ਤੇ ਆਰਥਿਕਤਾ ਦੱਸਿਆ। ਡਾ. ਨਿਸ਼ਾਨ ਸਿੰਘ ਸਰਜਨ ਹਨ। ਉਨ੍ਹਾਂ ਸਰਕਾਰੀ ਡਾਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ ਤੇ ਹੁਣ ਪਿਛਲੇ 10 ਸਾਲਾਂ ਤੋਂ ਮਾਨਸਾ ਵਿਖੇ ਨਿੱਜੀ ਹਸਪਤਾਲ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਦਲ ਦੇ ਪ੍ਰਧਾਨ ਪੱਤਰ ਭੇਜ ਦਿੱਤਾ ਗਿਆ ਹੈ ਤੇ ਇਸ ਦੀ ਸੂਚਨਾ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਵੀ ਦੇ ਦਿੱਤੀ ਹੈ । ਦੇਰ ਸ਼ਾਮ ‘ਅਜੀਤ’ ਵਲੋਂ ਆਪਣੇ ਤੌਰ ’ਤੇ ਇਹ ਪੁੱਛਣ ’ਤੇ ਕਿ ਉਹ ਭਵਿੱਖ ’ਚ ਕਿਸੇ ਪਾਰਟੀ ਵਿਚ ਸ਼ਾਮਿਲ ਹੋਣਗੇ, ਦਾ ਜਵਾਬ ਦਿੰਦਿਆਂ ਉਨ੍ਹਾਂ ਆਪਣੇ ਲਹਿਜ਼ੇ ’ਚ ਕਿਹਾ ਕਿ ਹਾਲ ਦੀ ਘੜੀ ਕੁਝ ਤੈਅ ਨਹੀਂ ਕੀਤਾ ਪਰ ਚਰਚਾਵਾਂ ਹਨ ਕਿ ਉਹ ਜਲਦ ਹੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ’ਚ ਦਾ ਪੱਲਾ ਫੜਨਗੇ । ਉੱਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਐਸ.ਜੀ.ਪੀ.ਸੀ. ਅੰਤਰਿੰਗ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਕਹਿਣਾ ਹੈ ਕਿ ਡਾ. ਨਿਸ਼ਾਨ ਸਿੰਘ ਨੇ ਪਾਰਟੀ ਦੀ ਪਿੱਠ ’ਚ ਛੁਰਾ ਮਾਰਿਆ ਹੈ।