17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅੰਮ੍ਰਿਤਸਰ - ਦਿੱਲੀ ਰੇਲ ਮਾਰਗ ਕਈ ਰੇਲ ਗੱਡੀਆਂ ਰੱਦ, ਕਈ ਦੇਰੀ ਨਾਲ ਚੱਲੀਆਂ, ਯਾਤਰੀ ਹੋਏ ਪ੍ਰੇਸ਼ਾਨ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ । ਇਸ ਦੌਰਾਨ ਚਾਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਸੱਤ ਰੇਲ ਗੱਡੀਆਂ ਨੂੰ ਇਕ ਤੋਂ ਚਾਰ ਘੰਟੇ ਦੀ ਦੇਰੀ ਨਾਲ ਬਿਆਸ-ਤਰਨਤਾਰਨ ਰਾਹੀਂ ਚਲਾਇਆ ਗਿਆ, ਜਦੋਂ ਕਿ ਸੱਤ ਰੇਲ ਗੱਡੀਆਂ ਦੂਜੇ ਸਟੇਸ਼ਨਾਂ ਤੋਂ ਰਵਾਨਾ ਹੋਈਆਂ ਤੇ ਪਹੁੰਚੀਆਂ ।

Ad Position 21
No active advertisement
ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿਖੇ ਰੇਲ ਗੱਡੀਆਂ ਦੀ ਉਡੀਕ ’ਚ ਬੈਠੇ ਪ੍ਰੇਸ਼ਾਨ ਯਾਤਰੀ। ਤਸਵੀਰ : ਹਰਜੀਤ ਸਿੰਘ 18-09-2026
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ । ਇਸ ਦੌਰਾਨ ਚਾਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਸੱਤ ਰੇਲ ਗੱਡੀਆਂ ਨੂੰ ਇਕ ਤੋਂ ਚਾਰ ਘੰਟੇ ਦੀ ਦੇਰੀ ਨਾਲ ਬਿਆਸ-ਤਰਨਤਾਰਨ ਰਾਹੀਂ ਚਲਾਇਆ ਗਿਆ, ਜਦੋਂ ਕਿ ਸੱਤ ਰੇਲ ਗੱਡੀਆਂ ਦੂਜੇ ਸਟੇਸ਼ਨਾਂ ਤੋਂ ਰਵਾਨਾ ਹੋਈਆਂ ਤੇ ਪਹੁੰਚੀਆਂ । ਉਥੇ ਹੀ ਦੂਜੇ ਪਾਸੇ ਯਾਤਰੀ ਦੁਪਹਿਰ 12 ਵਜੇ ਤੋਂ ਸ਼ਾਮ ਤੱਕ ਪ੍ਰੇਸ਼ਾਨ ਹੁੰਦੇ ਰਹੇ ਤੇ ਰੇਲਾਂ ਚੱਲਣ ਸੰਬੰਧੀ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਪੁੱਛਗਿੱਛ ਕੇਂਦਰਾਂ ਦੇ ਬਾਹਰ ਭੀੜ ਇਕੱਠੀ ਹੋ ਗਈ। ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਗੱਡੀ ਨੰਬਰ (64551/52) ਲੁਧਿਆਣਾ-ਛੇਹਰਟਾ ਪੈਸੇਂਜਰ, (74605/06) ਬਿਆਸ-ਤਰਨ ਤਾਰਨ, (74936/37) ਫਿਰੋਜ਼ਪੁਰ ਕੈਂਟ-ਜਲੰਧਰ ਸ਼ਹਿਰ ਵੀਰਵਾਰ ਨੂੰ ਰੱਦ ਕਰ ਦਿੱਤੀਆਂ ਗਈਆਂ । ਰੇਲ ਗੱਡੀ ਨੰਬਰ (14664) ਅੰਮ੍ਰਿਤਸਰ-ਨਵੀਂ ਜਲਪਾਈਗੁੜੀ (ਹਫਤਾਵਾਰੀ), (14674) ਅੰਮ੍ਰਿਤਸਰ-ਜੈਨਗਰ, (19612) ਅੰਮ੍ਰਿਤਸਰ-ਅਜਮੇਰ, (14505/06) ਨੰਗਲ ਡੈਮ ਐਕਸਪ੍ਰੈਸ, (14804) ਜੰਮੂ ਤਵੀ ਤੋਂ ਭਗਤ ਕੀ ਕੋਠੀ ਲਈ ਅੰਮ੍ਰਿਤਸਰ ਰਾਹੀਂ ਜਾਣ ਵਾਲੀ ਭਗਤ ਕੀ ਕੋਠੀ ਐਕਸਪ੍ਰੈਸ ਅਤੇ (12031) ਨਵੀਂ ਦਿੱਲੀ-ਅੰਮ੍ਰਿਤਸਰ ਨੂੰ ਬਿਆਸ-ਤਰਨਤਾਰਨ ਰੂਟ ਰਾਹੀਂ ਮੋੜਿਆ ਗਿਆ, ਜਦੋਂ ਕਿ (64551) ਲੁਧਿਆਣਾ-ਛੇਹਰਟਾ ਯਾਤਰਾ ਨੂੰ ਜੰਡਿਆਲਾ ਵਿਖੇ ਸਮਾਪਤ ਕੀਤਾ ਗਿਆ, (12497) ਨਵੀਂ ਦਿੱਲੀ-ਅੰਮ੍ਰਿਤਸਰ ਸ਼ਾਨ-ਏ-ਪੰਜਾਬ ਐਕਸਪ੍ਰੈਸ ਨੂੰ ਜਲੰਧਰ ਸ਼ਹਿਰ ਅਤੇ (54051) ਲੁਧਿਆਣਾ-ਫਿਰੋਜ਼ਪੁਰ ਕੈਂਟ ਐਮ.ਕਿਊ.ਐਫ. ਵਿਖੇ ਸਮਾਪਤ ਕੀਤਾ ਗਿਆ । ਇਸੇ ਤਰ੍ਹਾਂ (64552) ਛੇਹਰਟਾ-ਲੁਧਿਆਣਾ ਨੂੰ ਅੰਮ੍ਰਿਤਸਰ ਰਾਹੀਂ ਰੱਦ ਕੀਤਾ ਗਿਆ ਤੇ ਜੰਡਿਆਲਾ ਤੋਂ ਚਲਾਇਆ। (12032) ਅੰਮ੍ਰਿਤਸਰ-ਨਵੀਂ ਦਿੱਲੀ 2.05 ਘੰਟੇ ਦੀ ਦੇਰੀ ਨਾਲ ਚੱਲੀ। (12498) ਸ਼ਾਨ-ਏ-ਪੰਜਾਬ ਐਕਸਪ੍ਰੈਸ ਨੂੰ ਅੰਮ੍ਰਿਤਸਰ ਤੋਂ ਰੱਦ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਜਲੰਧਰ ਸਿਟੀ ਰਾਹੀਂ ਨਵੀਂ ਦਿੱਲੀ ਵੱਲ ਰਵਾਨਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੂਰਦਰਸ਼ਨ ਨੇ ਮਨਾਇਆ 67ਵਾਂ ਸਥਾਪਨਾ ਦਿਵਸ ਅਗਲੀ ਖ਼ਬਰ ਨਸ਼ਿਆਂ ਨਾਲ ਉੱਜੜੇ ਘਰਾਂ ਦਾ ਦਰਦ ਮੀਡੀਆ ਸਾਹਮਣੇ ਲਿਆਈ ਭਾਜਪਾ
Ad Position 24