17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪਾਕਿ - ਤਾਲਿਬਾਨ ਦਰਮਿਆਨ ਸੁਲ੍ਹਾ ਲਈ ਤੁਰਕੀ ਤੇ ਕਤਰ ਦੀ ਪਹਿਲ ਉੱਚ-ਪੱਧਰੀ ਸੁਰੱਖਿਆ ਵਫ਼ਦ ਪੁੱਜਾ ਕਾਬੁਲ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਸਾਊਦੀ ਅਰਬ ’ਤੇ ਹੂਤੀ ਬਾਗ਼ੀਆਂ ਦੇ ਹਮਲਿਆਂ ਦਰਮਿਆਨ ਤੁਰਕੀ ਦੇ ਖ਼ੁਫ਼ੀਆ ਮੁਖੀ ਇਬਰਾਹਿਮ ਕਾਲਿਨ ਅਤੇ ਕਤਰ ਦੇ ਸੀਨੀਅਰ ਸੁਰੱਖਿਆ ਅਧਿਕਾਰੀ ਅਲ-ਕੁਬੈਸੀ ਦੀ ਅਗਵਾਈ ’ਚ ਇਕ ਸਾਂਝਾ ਵਫ਼ਦ ਅਚਾਨਕ ਕਾਬੁਲ ਪਹੁੰਚਿਆ ਹੈ। ਇਸ ਦੌਰੇ ਦਾ ਮੁੱਖ ਮੰਤਵ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਵਧ ਰਹੇ ਤਣਾਅ ਨੂੰ ਘਟਾਉਣਾ ਅਤੇ ਦੋਵਾਂ ਧਿਰਾਂ ਦਰਮਿਆਨ ਸੁਲ੍ਹਾ ਕਰਵਾਉਣਾ ਹੈ।

Ad Position 21
No active advertisement
ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਸਾਊਦੀ ਅਰਬ ’ਤੇ ਹੂਤੀ ਬਾਗ਼ੀਆਂ ਦੇ ਹਮਲਿਆਂ ਦਰਮਿਆਨ ਤੁਰਕੀ ਦੇ ਖ਼ੁਫ਼ੀਆ ਮੁਖੀ ਇਬਰਾਹਿਮ ਕਾਲਿਨ ਅਤੇ ਕਤਰ ਦੇ ਸੀਨੀਅਰ ਸੁਰੱਖਿਆ ਅਧਿਕਾਰੀ ਅਲ-ਕੁਬੈਸੀ ਦੀ ਅਗਵਾਈ ’ਚ ਇਕ ਸਾਂਝਾ ਵਫ਼ਦ ਅਚਾਨਕ ਕਾਬੁਲ ਪਹੁੰਚਿਆ ਹੈ। ਇਸ ਦੌਰੇ ਦਾ ਮੁੱਖ ਮੰਤਵ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਵਧ ਰਹੇ ਤਣਾਅ ਨੂੰ ਘਟਾਉਣਾ ਅਤੇ ਦੋਵਾਂ ਧਿਰਾਂ ਦਰਮਿਆਨ ਸੁਲ੍ਹਾ ਕਰਵਾਉਣਾ ਹੈ। ਅੰਕਾਰਾ ਅਤੇ ਦੋਹਾ ਦੀ ਇਹ ਸਾਂਝੀ ਵਿਚੋਲਗੀ ਇਸਲਾਮਾਬਾਦ ਅਤੇ ਤਾਲਿਬਾਨ ਲੀਡਰਸ਼ਿਪ ਵਿਚਕਾਰਲੇ ਗੰਭੀਰ ਮਤਭੇਦਾਂ ਨੂੰ ਦੂਰ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਮੰਨੀ ਜਾ ਰਹੀ ਹੈ। ਅਫ਼ਗਾਨ ਮੀਡਿਆ ਰਿਪੋਰਟਾਂ ਅਨੁਸਾਰ ਇਸ ਦੌਰੇ ਰਾਹੀਂ ਅਫ਼ਗਾਨ-ਪਾਕਿ ਸਰਹੱਦ ’ਤੇ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਤਾਲਿਬਾਨ ਨਾਲ ਤਣਾਅ ਘਟਾ ਕੇ ਪਾਕਿ ਨੂੰ ਰਾਹਤ ਦੇਣ ਦੀ ਕੋਸ਼ਿਸ਼ ਹੈ ਤਾਂ ਜੋ ਉਹ ਸਾਊਦੀ ਅਰਬ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਡੇਢ ਸਾਲ ਦੌਰਾਨ ਸਰਹੱਦੀ ਵਿਵਾਦ ਕਾਰਨ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਕਈ ਵਾਰ ਹਿੰਸਕ ਝੜਪਾਂ ਹੋ ਚੁੱਕੀਆਂ ਹਨ। ਮਾਹਿਰਾਂ ਮੁਤਾਬਿਕ ਇਸ ਵਿਚੋਲਗੀ ਦਾ ਅਹਿਮ ਮਕਸਦ ਸਰਹੱਦੀ ਸੁਰੱਖਿਆ ’ਤੇ ਪੱਕੇ ਸਮਝੌਤੇ ਕਰਵਾਉਣਾ, ਸਰਹੱਦ ਪਾਰੋਂ ਹੋਣ ਵਾਲੀਆਂ ਅੱਤਵਾਦੀ ਗਤੀਵਿਧੀਆਂ ਨੂੰ ਰੋਕਣਾ ਅਤੇ ਦੋਵਾਂ ਮੁਲਕਾਂ ’ਚ ਲੰਮੇ ਸਮੇਂ ਦੀ ਸਥਿਰਤਾ ਕਾਇਮ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਲੜਨਗੇ ਚੋਣ ਜਾਂ ਕੋਈ ਹੋਰ ? ਭਾਜਪਾ ਟਿਕਟ ਨੂੰ ਲੈ ਕੇ ਛਿੜੀ ਚਰਚਾ ਟਿਕਟ ਉੱਪਰ ਕ... ਅਗਲੀ ਖ਼ਬਰ ਪੰਜਾਬ ਦੇ ਸਕੂਲੀ ਵਿਦਿਆਰਥੀ ਗੈਰ ਅਕਾਦਮਿਕ ਗਤੀਵਿਧੀਆਂ ਦੇ ਭਾਰ ਥੱਲੇ ਦੱਬੇ
Ad Position 24