17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਹਲਕਾ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਲੜਨਗੇ ਚੋਣ ਜਾਂ ਕੋਈ ਹੋਰ ? ਭਾਜਪਾ ਟਿਕਟ ਨੂੰ ਲੈ ਕੇ ਛਿੜੀ ਚਰਚਾ ਟਿਕਟ ਉੱਪਰ ਕਈ ਆਗੂਆਂ ਦੀ ਨਜ਼ਰ, ਸ਼ੁਰੂ ਕੀਤੀ ਜੋੜ-ਤੋੜ ਗੁਰਪ੍ਰੀਤ ਸਿੰਘ ਲਾਡੀ

ਬਰਨਾਲਾ, 17 ਸਤੰਬਰ- ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਨਾਲ ਹੀ ਸੂਬੇ ਦੀ ਰਾਜਨੀਤੀ ’ਚ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ ਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਸੰਭਾਵੀ ਉਮੀਦਵਾਰਾਂ ਵਲੋਂ ਆਪੋ-ਆਪਣੇ ਹਲਕਿਆਂ ’ਚ ਲੋਕ ਸੰਪਰਕ ਵਧਾਉਣ ਦੇ ਨਾਲ-ਨਾਲ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਆਉਣ ਵਾਲੇ ਸਮੇਂ ਵਿਚ ਸੂਬੇ ਦੀ ਰਾਜਨੀਤੀ ਕਿਹੜਾ ਮੋੜ ਲੈਂਦੀ ਹੈ, ਕਿਹੜੀਆਂ ਪਾਰਟੀਆਂ ਵਿਚਕਾਰ ਸਮਝੌਤੇ ਜਾਂ ਗੱਠਜੋੜ ਬਣਦੇ ਹਨ ਤੇ ਵੱਖ-ਵੱਖ ਹਲਕਿਆਂ ਵਿਚ ਟਿਕਟਾਂ ਦੀ ਵੰਡ ਕਿਸ ਤਰ੍ਹਾਂ ਹੁੰਦੀ ਹੈ, ਇਹ ਅਜੇ ਭਵਿੱਖ ਦੇ ਗਰਭ ਵਿਚ ਹੈ ਪਰ ਮੌਜੂਦਾ ਸਮੇਂ ਵਿਚ ਬਰਨਾਲਾ ਵਿਧਾਨ ਸਭਾ ਹਲਕੇ ਅੰਦਰ ਭਾਜਪਾ ਦੀ ਟਿਕਟ ਲਈ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਜ਼ਰੂਰ ਵੱਡੀ ਚਰਚਾ ਛਿੜ ਗਈ ਹੈ ।

Ad Position 21
No active advertisement
ਅਜੀਤ ਡੈਸਕ 18-09-2026
ਬਰਨਾਲਾ, 17 ਸਤੰਬਰ- ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਨਾਲ ਹੀ ਸੂਬੇ ਦੀ ਰਾਜਨੀਤੀ ’ਚ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ ਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਸੰਭਾਵੀ ਉਮੀਦਵਾਰਾਂ ਵਲੋਂ ਆਪੋ-ਆਪਣੇ ਹਲਕਿਆਂ ’ਚ ਲੋਕ ਸੰਪਰਕ ਵਧਾਉਣ ਦੇ ਨਾਲ-ਨਾਲ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਆਉਣ ਵਾਲੇ ਸਮੇਂ ਵਿਚ ਸੂਬੇ ਦੀ ਰਾਜਨੀਤੀ ਕਿਹੜਾ ਮੋੜ ਲੈਂਦੀ ਹੈ, ਕਿਹੜੀਆਂ ਪਾਰਟੀਆਂ ਵਿਚਕਾਰ ਸਮਝੌਤੇ ਜਾਂ ਗੱਠਜੋੜ ਬਣਦੇ ਹਨ ਤੇ ਵੱਖ-ਵੱਖ ਹਲਕਿਆਂ ਵਿਚ ਟਿਕਟਾਂ ਦੀ ਵੰਡ ਕਿਸ ਤਰ੍ਹਾਂ ਹੁੰਦੀ ਹੈ, ਇਹ ਅਜੇ ਭਵਿੱਖ ਦੇ ਗਰਭ ਵਿਚ ਹੈ ਪਰ ਮੌਜੂਦਾ ਸਮੇਂ ਵਿਚ ਬਰਨਾਲਾ ਵਿਧਾਨ ਸਭਾ ਹਲਕੇ ਅੰਦਰ ਭਾਜਪਾ ਦੀ ਟਿਕਟ ਲਈ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਜ਼ਰੂਰ ਵੱਡੀ ਚਰਚਾ ਛਿੜ ਗਈ ਹੈ । ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਹਲਕਾ ਹੋਣ ਕਾਰਨ ਬਰਨਾਲਾ ਤੋਂ ਚੋਣ ਲੜਨ ਲਈ ਸਭ ਤੋਂ ਪਹਿਲਾ ਨਾਮ ਸ: ਢਿੱਲੋਂ ਦਾ ਹੀ ਆ ਰਿਹਾ ਹੈ ਪਰ ਉਨ੍ਹਾਂ ਵਲੋਂ ਪ੍ਰਧਾਨ ਬਣਨ ਤੋਂ ਬਾਅਦ ਹਲਕੇ ਵਿਚ ਸਿਰਫ਼ ਇਕ ਵਾਰ ਹੀ ਆਉਣ, ਹਲਕੇ ਪ੍ਰਤੀ ਦਿਲਚਸਪੀ ਘਟਾਉਣ ਤੇ ਕੋਈ ਸਰਗਰਮੀ ਨਾ ਕਰਨ ਦੇ ਚੱਲਦਿਆਂ ਹੋਰ ਬਹੁਤ ਸਾਰੇ ਆਗੂਆਂ ਨੇ ਟਿਕਟ ਹਾਸਲ ਕਰਨ ਲਈ ਜੋੜ ਤੋੜ ਕਰਨਾ ਸ਼ੁਰੂ ਕਰ ਦਿੱਤਾ ਹੈ । ਪਿਛਲੇ ਦਿਨੀਂ ਬਰਨਾਲਾ ਵਿਖੇ ਪਹੁੰਚੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਵਲੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਵੱਲ ਇਸ਼ਾਰਾ ਕਰਦਿਆਂ ਕਿਹਾ ਗਿਆ ਸੀ ਕਿ ਇਹੋ ਜਿਹੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ । ਯਾਦਵਿੰਦਰ ਸ਼ੰਟੀ ਵਲੋਂ ਆਪਣੇ ਨਿੱਜੀ ਦਫ਼ਤਰ ਉੱਪਰ ਭਾਰਤੀ ਜਨਤਾ ਪਾਰਟੀ ਹਲਕਾ ਬਰਨਾਲਾ ਦਾ ਲਗਾਇਆ ਗਿਆ ਬੋਰਡ ਇਹ ਸਿੱਧੇ ਤੌਰ ’ਤੇ ਸੰਕੇਤ ਦਿੰਦਾ ਹੈ ਕਿ ਉਹ ਹਲਕਾ ਬਰਨਾਲਾ ਤੋਂ ਵਿਧਾਨ ਸਭਾ ਚੋਣ ਲੜਨ ਲਈ ਪੂਰੀ ਤਿਆਰੀ ਵਿਚ ਹਨ । ਇਸੇ ਤਰ੍ਹਾਂ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਵੀ ਹਲਕਾ ਬਰਨਾਲਾ ਤੋਂ ਚੋਣ ਲੜਨ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਹਨ । ਦਾਅਵੇਦਾਰਾਂ ਵਿਚ ਇਕ ਹੋਰ ਨਾਮ ਬਲਜਿੰਦਰ ਸਿੰਘ ਵੜਿੰਗ (ਰਜਵਾੜਾ ਢਾਬਾ) ਦਾ ਵੀ ਸਾਹਮਣੇ ਆ ਰਿਹਾ ਹੈ ਪਰ ਵੜਿੰਗ ਅਨੁਸਾਰ ਜੇਕਰ ਕੇਵਲ ਸਿੰਘ ਢਿੱਲੋ ਵਲੋਂ ਚੋਣ ਨਹੀਂ ਲੜੀ ਜਾਂਦੀ ਤਾਂ ਉਹ ਹਲਕਾ ਬਰਨਾਲਾ ਤੋਂ ਟਿਕਟ ਹਾਸਲ ਕਰਨ ਲਈ ਪੂਰੀ ਮਜ਼ਬੂਤੀ ਨਾਲ ਆਪਣੀ ਦਾਅਵੇਦਾਰੀ ਪੇਸ਼ ਕਰਨਗੇ । ਕੁਝ ਦਿਨ ਪਹਿਲਾਂ ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਗਈ ਮੁਲਾਕਾਤ ਨੇ ਵੀ ਹਲਕਾ ਬਰਨਾਲਾ ਵਾਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ । ਇਸ ਲਈ ਜੇਕਰ ਕੇਵਲ ਸਿੰਘ ਢਿੱਲੋਂ ਵਲੋਂ ਹਲਕਾ ਬਰਨਾਲਾ ਤੋਂ ਚੋਣ ਨਹੀਂ ਲੜੀ ਜਾਂਦੀ ਤਾਂ ਅਜਿਹੇ ਹਾਲਾਤਾਂ ਵਿਚ ਹਲਕੇ ਤੋਂ ਭਾਜਪਾ ਦੀ ਟਿਕਟ ਲਈ ਦਾਅਵੇਦਾਰਾਂ ਦੀ ਗਿਣਤੀ ਹੋਰ ਵਧਣ ਦੀ ਵੀ ਸੰਭਾਵਨਾ ਹੈ ਪਰ ਨਾਲ ਹੀ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਦੀ ਬਦਲ ਰਹੀ ਸਿਆਸੀ ਤਸਵੀਰ ਅਤੇ ਸੰਭਾਵੀ ਗਠਜੋੜਾਂ ਦਾ ਬਰਨਾਲਾ ਦੀ ਭਾਜਪਾ ਟਿਕਟ ’ਤੇ ਕੀ ਪ੍ਰਭਾਵ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਵਾਜ਼ ਸ਼ਰੀਫ਼ ਨੇ ਡਾ: ਨਕੀ ਨੂੰ ਐਲਾਨਿਆ ਮਕਬੂਜ਼ਾ ਕਸ਼ਮੀਰ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਅਗਲੀ ਖ਼ਬਰ ਪਾਕਿ - ਤਾਲਿਬਾਨ ਦਰਮਿਆਨ ਸੁਲ੍ਹਾ ਲਈ ਤੁਰਕੀ ਤੇ ਕਤਰ ਦੀ ਪਹਿਲ ਉੱਚ-ਪੱਧਰੀ ਸੁਰੱਖਿਆ ਵਫ਼ਦ ਪੁੱਜਾ ਕਾਬੁਲ
Ad Position 24