19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

‘ ਮੈਂ ਮਰਾਂ ਪੰਥ ਜੀਵੇ ’ ਦੇ ਪਹਿਰੇਦਾਰ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ 12 ਵੀਂ ਬਰਸੀ ਮਨਾਈ

ਰਾਏਕੋਟ, 19 ਸਤੰਬਰ (ਬਲਵਿੰਦਰ ਸਿੰਘ ਲਿੱਤਰ)-‘ਮੈਂ ਮਰਾਂ ਪੰਥ ਜੀਵੇ’ ਦੇ ਨਾਅਰੇ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਉਣ ਵਾਲੇ, ਸਿੱਖ ਪੰਥ ਦੇ ਨਿਧੜਕ ਜਰਨੈਲ, ਟਕਸਾਲੀ ਅਕਾਲੀ ਸੋਚ ਦੇ ਪ੍ਰਤੀਕ ਅਤੇ ਪੰਥਕ ਹਿੱਤਾਂ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕਰਨ ਵਾਲੇ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ 12ਵੀਂ ਬਰਸੀ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਹ ਸਮਾਗਮ ਉਨ੍ਹਾਂ ਦੇ ਸਪੁੱਤਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਰਾਏਕੋਟ ਦੀ ਅਗਵਾਈ ਹੇਠ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 20-09-2026
ਰਾਏਕੋਟ, 19 ਸਤੰਬਰ (ਬਲਵਿੰਦਰ ਸਿੰਘ ਲਿੱਤਰ)-‘ਮੈਂ ਮਰਾਂ ਪੰਥ ਜੀਵੇ’ ਦੇ ਨਾਅਰੇ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਉਣ ਵਾਲੇ, ਸਿੱਖ ਪੰਥ ਦੇ ਨਿਧੜਕ ਜਰਨੈਲ, ਟਕਸਾਲੀ ਅਕਾਲੀ ਸੋਚ ਦੇ ਪ੍ਰਤੀਕ ਅਤੇ ਪੰਥਕ ਹਿੱਤਾਂ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕਰਨ ਵਾਲੇ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ 12ਵੀਂ ਬਰਸੀ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਹ ਸਮਾਗਮ ਉਨ੍ਹਾਂ ਦੇ ਸਪੁੱਤਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਰਾਏਕੋਟ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾ, ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ, ਬਲਵਿੰਦਰ ਸਿੰਘ ਸੰਧੂ ਇੰਚਾਰਜ ਸ਼੍ਰੋ.ਅ. ਦਲ ਹਲਕਾ ਰਾਏਕੋਟ, ਨਾਥ ਸਿੰਘ ਹਮੀਦੀ ਇੰਚਾਰਜ ਹਲਕਾ ਮਹਿਲ ਕਲਾਂ ਤੇ ਚੰਦ ਸਿੰਘ ਡੱਲਾ ਜ਼ਿਲ੍ਹਾ ਪ੍ਰਧਾਨ ਸ਼੍ਰੋ.ਅ.ਦਲ ਲੁਧਿਆਣਾ ਦਿਹਾਤੀ ਨੇ ਆਖਿਆ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪੂਰੀ ਜ਼ਿੰਦਗੀ ਸਿੱਖ ਪੰਥ, ਕੌਮ, ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸੰਘਰਸ਼ ਨੂੰ ਸਮਰਪਿਤ ਰਹੀ । ਆਗੂਆਂ ਨੇ ਕਿਹਾ ਕਿ ਜਥੇਦਾਰ ਤਲਵੰਡੀ ਨੇ ਕਹਿਣੀ ਅਤੇ ਕਥਨੀ ਵਿਚ ਕੋਈ ਫ਼ਰਕ ਨਹੀਂ ਰੱਖਿਆ। ਪੰਥਕ ਹਿੱਤਾਂ ਲਈ ਕੀਤੇ ਸੰਘਰਸ਼ ਦੌਰਾਨ ਉਨ੍ਹਾਂ ਨੇ ਕਈ ਵਾਰ ਜੇਲ੍ਹਾਂ ਕੱਟੀਆਂ ਤੇ ਕੁਰਬਾਨੀਆਂ ਦਿੱਤੀਆਂ ਪਰ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟੇ। ਬੁਲਾਰਿਆਂ ਨੇ ਕਿਹਾ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਰਾਜਨੀਤੀ ਉੱਪਰ ਧਰਮ ਦੇ ਕੁੰਡੇ ਦੇ ਜਾਗਰੂਕ ਪਹਿਰੇਦਾਰ ਸਨ। ਉਨ੍ਹਾਂ ਦੀ ਸ਼ਖ਼ਸੀਅਤ ਨੂੰ ਯਾਦ ਕਰਦਿਆਂ ਆਗੂਆਂ ਨੇ ਕਿਹਾ ਕਿ ਜਥੇਦਾਰ ਤਲਵੰਡੀ ਵਰਗੇ ਪੰਥਕ ਆਗੂਆਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਸ਼ਾਮਿਲ ਹੋਈਆਂ ਸੰਗਤਾਂ, ਪੰਥਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਵਲੋਂ ਪੰਥ ਅਤੇ ਪੰਜਾਬ ਲਈ ਕੀਤੇ ਸੰਘਰਸ਼ ਅਤੇ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਦਾ ਜਥੇਦਾਰ ਜਗਜੀਤ ਸਿੰਘ ਤਲਵੰਡੀ ਵਲੋਂ ਹਾਜ਼ਰੀਆਂ ਭਰਨ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਪ੍ਰੋ: ਗੁਰਬਖਸ਼ ਸਿੰਘ ਬੀਜਾ, ਬਿੰਦਰ ਸਿੰਘ ਮਨੀਲਾ, ਜਥੇਦਾਰ ਬਾਬਾ ਗੁਰਜੀਤ ਸਿੰਘ ਕਾਰਸੇਵਾ ਵਾਲੇ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜਪੁਰਾ, ਜਥੇਦਾਰ ਗੁਰਮੇਲ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਅਵਤਾਰ ਸਿੰਘ ਬੁਰਜ ਹਰੀ ਸਿੰਘ, ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਕੌਮੀ ਮੁੱਖ ਬੁਲਾਰਾ ਯੂਥ ਅਕਾਲੀ ਦਲ ਪ੍ਰਭਜੋਤ ਸਿੰਘ ਧਾਲੀਵਾਲ, ਜਗਰੂਪ ਸਿੰਘ ਖ਼ਾਲਸਾ ਇੰਚਾਰਜ ਹਲਕਾ ਰਾਏਕੋਟ ਅਕਾਲੀ ਦਲ ‘ਵਾਰਿਸ ਪੰਜਾਬ’, ਸਾਬਕਾ ਕੌਂਸਲਰ ਡਾ: ਹਰਪਾਲ ਸਿੰਘ ਗਰੇਵਾਲ, ਡਾ: ਅਸ਼ੋਕ ਸ਼ਰਮਾ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਚੇਅਰਮੈਨ ਬਲਵੰਤ ਸਿੰਘ ਬੁਰਜ ਲਿੱਟਾਂ, ਜਥੇਦਾਰ ਗੁਰਦੀਪ ਸਿੰਘ ਬਸਰਾਉਂ, ਪ੍ਰਧਾਨ ਸੁਖਰਾਜ ਸਿੰਘ ਮਹੇਰਨਾਂ, ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ, ਜਗਰਾਜ ਸਿੰਘ ਰਾਜਾ ਭੈਣੀ ਦਰੇੜਾ, ਜਥੇਦਾਰ ਗੁਰਚੀਨ ਸਿੰਘ ਰੱਤੋਵਾਲ, ਡਾਇਰੈਕਟਰ ਜਗਤਾਰ ਸਿੰਘ ਭੈਣੀ ਬੜਿੰਗਾ, ਜਥੇਦਾਰ ਅਮਰ ਸਿੰਘ ਭੋਲਾ ਭੈਣੀ ਦਰੇੜਾ, ਪ੍ਰਿਤਪਾਲ ਸਿੰਘ ਬਾਘਾ, ਪ੍ਰਿੰਸੀਪਲ ਹਰਜੀਤ ਸਿੰਘ ਜਲਾਲਦੀਵਾਲ ਆਦਿ ਵਲੋਂ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰੀ ਭਰੀ ਗਈ।
Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ ਨੇ ਘੜਿਆ ‘ ਮਿਸ਼ਨ 2027’ ਦਾ ਖ਼ਾਕਾ , ਵਿਰੋਧੀ ਧਿਰਾਂ ਦੇ ਨਾਰਾਜ਼ ਆਗੂਆਂ ’ ਤੇ ਕਾਂਗਰਸ ਦੀ ਨਜ਼ਰ ! ਅਗਲੀ ਖ਼ਬਰ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇ ਰਹੀ ਹੈ ਪੰਜਾਬ ਸਰਕਾਰ-ਭਗਵੰਤ ਮਾਨ ਮੁਹਾਲੀ ਵਿਖੇ ਆਈ.ਐਸ.ਬੀ. ਲੀਡਰਸ਼ਿਪ ਸੰਮੇਲਨ ਦ...
Ad Position 24