19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਵੀਂ ਪੀੜ੍ਹੀ ਲਈ ਅਣਜਾਣ ਬਣਿਆ ‘ਪਰਚੀਆਂ ਵਾਲਾ ਜਹਾਜ਼’ ਸੁਰਿੰਦਰ ਕੋਛੜ

ਅੰਮ੍ਰਿਤਸਰ, 19 ਸਤੰਬਰ-ਅੱਜ ਦੇ ਡਿਜੀਟਲ ਯੁੱਗ ’ਚ ਜਿੱਥੇ ਕੋਈ ਵੀ ਸਰਕਾਰੀ ਆਦੇਸ਼, ਖ਼ਬਰ ਜਾਂ ਵਪਾਰਕ ਇਸ਼ਤਿਹਾਰ ਇਕ ਕਲਿੱਕ ਨਾਲ ਸਕਿੰਟਾਂ ’ਚ ਮੋਬਾਈਲ ਸਕ੍ਰੀਨ ’ਤੇ ਆ ਜਾਂਦਾ ਡਿਜੀਟਲ ਕ੍ਰਾਂਤੀ ਦੇ ਸਮੇਂ ’ਚ ਅਲੋਪ ਹੋਈ ਵਿਰਾਸਤ ਹੈ, ਉੱਥੇ ਹੀ ਇਹ ਕਲਪਨਾ ਕਰਨਾ ਵੀ ਅਜੀਬ ਲੱਗਦਾ ਹੈ ਕਿ ਕਦੇ ਇਹੀ ਜਾਣਕਾਰੀਆਂ ਅਸਮਾਨ ’ਚੋਂ ਕਾਗ਼ਜ਼ ਬਣ ਕੇ ਘਰਾਂ ਦੀਆਂ ਛੱਤਾਂ ’ਤੇ ਡਿੱਗਿਆ ਕਰਦੀਆਂ ਸਨ। ਸਾਲ 1970 ਤੋਂ 1990 ਤੱਕ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ’ਚ ਇਸ ਵਿਵਸਥਾ ਨੂੰ ਆਮ ਬੋਲਚਾਲ ’ਚ ‘ਪਰਚੀਆਂ ਵਾਲਾ ਜਹਾਜ਼’ ਕਿਹਾ ਜਾਂਦਾ ਸੀ ।

Ad Position 21
No active advertisement
ਪਰਚੀਆਂ ਵਾਲੇ ਜਹਾਜ਼ ਦੀ ਕੰਪਿਊਟਰ ’ਤੇ ਤਿਆਰ ਕੀਤੀ ਗਈ ਸੰਕੇਤਕ ਤਸਵੀਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 20-09-2026
ਅੰਮ੍ਰਿਤਸਰ, 19 ਸਤੰਬਰ-ਅੱਜ ਦੇ ਡਿਜੀਟਲ ਯੁੱਗ ’ਚ ਜਿੱਥੇ ਕੋਈ ਵੀ ਸਰਕਾਰੀ ਆਦੇਸ਼, ਖ਼ਬਰ ਜਾਂ ਵਪਾਰਕ ਇਸ਼ਤਿਹਾਰ ਇਕ ਕਲਿੱਕ ਨਾਲ ਸਕਿੰਟਾਂ ’ਚ ਮੋਬਾਈਲ ਸਕ੍ਰੀਨ ’ਤੇ ਆ ਜਾਂਦਾ ਡਿਜੀਟਲ ਕ੍ਰਾਂਤੀ ਦੇ ਸਮੇਂ ’ਚ ਅਲੋਪ ਹੋਈ ਵਿਰਾਸਤ ਹੈ, ਉੱਥੇ ਹੀ ਇਹ ਕਲਪਨਾ ਕਰਨਾ ਵੀ ਅਜੀਬ ਲੱਗਦਾ ਹੈ ਕਿ ਕਦੇ ਇਹੀ ਜਾਣਕਾਰੀਆਂ ਅਸਮਾਨ ’ਚੋਂ ਕਾਗ਼ਜ਼ ਬਣ ਕੇ ਘਰਾਂ ਦੀਆਂ ਛੱਤਾਂ ’ਤੇ ਡਿੱਗਿਆ ਕਰਦੀਆਂ ਸਨ। ਸਾਲ 1970 ਤੋਂ 1990 ਤੱਕ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ’ਚ ਇਸ ਵਿਵਸਥਾ ਨੂੰ ਆਮ ਬੋਲਚਾਲ ’ਚ ‘ਪਰਚੀਆਂ ਵਾਲਾ ਜਹਾਜ਼’ ਕਿਹਾ ਜਾਂਦਾ ਸੀ । ਅੱਜ ਦੀ ਸਮਾਰਟ ਫ਼ੋਨ ਪੀੜ੍ਹੀ ਲਈ ਇਹ ਗੱਲ ਕਿਸੇ ਕਲਪਨਾ ਵਰਗੀ ਜਾਪਦੀ ਹੈ, ਪਰ ਇਹ ਉਸ ਸਮੇਂ ਵੱਡੇ ਪੱਧਰ ’ਤੇ ਲੋਕਾਂ ਤੱਕ ਪਹੁੰਚ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਜ਼ਰੀਆ ਸੀ। ਉਸ ਦੌਰ ’ਚ ਜਿਉਂ ਹੀ ਅਸਮਾਨ ’ਚ ਕਿਸੇ ਛੋਟੇ ਹਲਕੇ ਹਵਾਈ ਜਹਾਜ਼ ਦੀ ਘੂੰ-ਘੂੰ ਸੁਣਾਈ ਦਿੰਦੀ ਤਾਂ ਗਲੀਆਂ ’ਚ ਖੇਡਦੇ ਬੱਚੇ ਉੱਚੀ-ਉੱਚੀ ਰੌਲਾ ਪਾਉਣ ਲੱਗ ਪੈਂਦੇ-‘ਆ ਗਿਆ, ਪਰਚੀਆਂ ਵਾਲਾ ਜਹਾਜ਼ ਆ ਗਿਆ।’ ਪਲਕ ਝਪਕਦਿਆਂ ਹੀ ਬੱਚੇ, ਨੌਜਵਾਨ ਅਤੇ ਸਿਆਣੇ ਘਰਾਂ ਦੇ ਕੋਠਿਆਂ (ਛੱਤਾਂ) ਅਤੇ ਖੁੱਲ੍ਹੇ ਵਿਹੜਿਆਂ ਵੱਲ ਦੌੜ ਪੈਂਦੇ ਸਨ। ਹਵਾ ’ਚ ਤਰਦੀਆਂ ਹੋਈਆਂ ਰੰਗ-ਬਰੰਗੀਆਂ ਪਰਚੀਆਂ ਨੂੰ ਜ਼ਮੀਨ ’ਤੇ ਡਿੱਗਣ ਤੋਂ ਪਹਿਲਾਂ ਹੀ ਹੱਥਾਂ ’ਚ ਬੋਚਣ ਦਾ ਮੁਕਾਬਲਾ ਹੁੰਦਾ ਸੀ। ਜ਼ਿਕਰਯੋਗ ਹੈ ਕਿ ਉਨ੍ਹੀਂ ਦਿਨੀਂ ਮੋਬਾਈਲ ਨੈੱਟਵਰਕ, ਇੰਟਰਨੈੱਟ ਅਤੇ ਘਰ-ਘਰ ਟੈਲੀਵਿਜ਼ਨ ਨਾ ਹੋਣ ਕਰਕੇ ਸਰਕਾਰ ਅਤੇ ਵੱਡੇ ਕਾਰੋਬਾਰੀਆਂ ਕੋਲ ਜਨਤਕ ਸੁਨੇਹਾ ਪਹੁੰਚਾਉਣ ਦੇ ਸੀਮਤ ਸਾਧਨ ਸਨ। ਮਲੇਰੀਆ ਜਾਂ ਹੈਜ਼ੇ ਦੀ ਰੋਕਥਾਮ, ਨਸਬੰਦੀ-ਪਰਿਵਾਰ ਨਿਯੋਜਨ, ਟੀਕਾਕਰਨ ਦੀਆਂ ਤਾਰੀਖ਼ਾਂ, ਖੇਤੀਬਾੜੀ ਮੇਲਿਆਂ ਦੇ ਸੱਦੇ ਜਾਂ ਨਵੀਆਂ ਸਰਕਾਰੀ ਯੋਜਨਾਵਾਂ ਦੇ ਵੇਰਵੇ ਇਨ੍ਹਾਂ ਪਰਚਿਆਂ ਰਾਹੀਂ ਵੰਡੇ ਜਾਂਦੇ ਸਨ। ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵੇਲੇ ਵੱਡੇ ਸਿਆਸੀ ਆਗੂ ਤੇ ਪਾਰਟੀਆਂ ਆਪਣੇ ਚੋਣ ਨਿਸ਼ਾਨ, ਉਮੀਦਵਾਰ ਦਾ ਨਾਂ ਅਤੇ ਚੋਣ ਮੈਨੀਫੈਸਟੋ ਘਰ-ਘਰ ਪਹੁੰਚਾਉਣ ਲਈ ਵਿਸ਼ੇਸ਼ ਤੌਰ ’ਤੇ ਜਹਾਜ਼ ਕਿਰਾਏ ’ਤੇ ਲੈਂਦੇ ਸਨ। ਇਸ ਕੰਮ ਲਈ ਆਮ ਤੌਰ ’ਤੇ ‘ਪੁਸ਼ਪਕ’ ਜਾਂ ‘ਸੈਸਨਾ’ ਵਰਗੇ ਛੋਟੇ ਦੋ-ਸੀਟਰ ਜਾਂ ਚਾਰ-ਸੀਟਰ ਹਲਕੇ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ। ਸਮੇਂ ਦੇ ਬਦਲਾਅ ਨਾਲ ਅੱਜ ਕੱਲ੍ਹ ਸਿਰਫ਼ ਕੁਝ ਖ਼ਾਸ ਧਾਰਮਿਕ ਸਮਾਗਮਾਂ ’ਤੇ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਹੀ ਵੇਖਣ ਨੂੰ ਮਿਲਦੀ ਹੈ, ਪਰ ਜਾਣਕਾਰੀ ਵੰਡਣ ਵਾਲਾ ‘ਪਰਚੀਆਂ ਵਾਲਾ ਜਹਾਜ਼’ ਹੁਣ ਸਿਰਫ਼ ਲੋਕਾਂ ਦੀਆਂ ਯਾਦਾਂ ਤੇ ਜਾਂ ਸੱਥਾਂ ਦੀਆਂ ਗੱਲਾਂ ’ਚ ਹੀ ਜਿਊਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕਮਜ਼ੋਰ ਮੌਨਸੂਨ ਕਾਰਨ ਦੇਸ਼ ਦੇ ਅੱਧੇ ਤੋਂ ਵੱਧ ਖੇਤੀ ਖੇਤਰ ’ਤੇ ਸੋਕੇ ਦਾ ਸੰਕਟ ਹਰਪ੍ਰੀਤ ਸਿੰਘ ਗਿੱਲ ਅਗਲੀ ਖ਼ਬਰ ਸਚਿਨ ਪਾਇਲਟ ਨੇ ਘੜਿਆ ‘ ਮਿਸ਼ਨ 2027’ ਦਾ ਖ਼ਾਕਾ , ਵਿਰੋਧੀ ਧਿਰਾਂ ਦੇ ਨਾਰਾਜ਼ ਆਗੂਆਂ ’ ਤੇ ਕਾਂਗਰਸ ਦੀ ਨਜ਼ਰ !
Ad Position 24