19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਾਈ ਚਾਵਲਾ ’ ਤੇ ਦੋਸ਼ ਲਾਉਣ ਵਾਲੀ ਔਰਤ ਅਕਾਲੀ ਦਲ ਦੇ ਪਲੇਟਫਾਰਮ ’ ਤੇ ਸੋਸ਼ਲ ਮੀਡੀਆ ’ ਤੇ ਆਈ ਸਾਹਮਣੇ

ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)- ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ’ਤੇ ਜਬਰ ਜਨਾਹ ਤੇ ਕਈ ਹੋਰਨਾਂ ’ਤੇ ਅਸ਼ਲੀਲ ਸੁਨੇਹੇ ਭੇਜਣ ਦਾ ਦੋਸ਼ ਲਗਾਉਣ ਤੇ ਉਨ੍ਹਾਂ ਖਿਲਾਫ ਐਫ. ਆਈ.

Ad Position 21
No active advertisement
ਵੀਡੀਓ ਵਿਚੋਂ ਲਈ ਗਈ ਤਸਵੀਰ ’ਚ ਪੀੜਤ ਔਰਤ ਤੇ ਨਾਲ ਸ਼੍ਰੋ. ਅਕਾਲੀ ਦਲ ਦੀ ਮਹਿਲਾ ਆਗੂ ਰੂਪ ਕੌਰ ਸੰਧੂ। 20-09-2026
ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)- ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ’ਤੇ ਜਬਰ ਜਨਾਹ ਤੇ ਕਈ ਹੋਰਨਾਂ ’ਤੇ ਅਸ਼ਲੀਲ ਸੁਨੇਹੇ ਭੇਜਣ ਦਾ ਦੋਸ਼ ਲਗਾਉਣ ਤੇ ਉਨ੍ਹਾਂ ਖਿਲਾਫ ਐਫ.ਆਈ.ਆਰ. ਦਰਜ ਕਰਾਉਣ ਵਾਲੀ ਬਹਿਰੀਨ ਤੋਂ ਆਈ ਪੰਜਾਬੀ ਔਰਤ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਸੀਨੀਅਰ ਮਹਿਲਾ ਆਗੂ ਰੂਪ ਕੌਰ ਸੰਧੂ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਰੂ-ਬਰੂ ਹੋਈ ਤੇ ਮੁੜ ਭਾਈ ਚਾਵਲਾ ਤੇ ਕਥਿਤ ਜਬਰ ਜਨਾਹ ਦੇ ਗੰਭੀਰ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਸਿੱਖ ਪੰਥ ’ਚੋਂ ਖਾਰਜ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਿੰਗ ਕਮੇਟੀ ਮੈਂਬਰ ਤੇ ਬੁਲਾਰੇ ਰੂਪ ਕੌਰ ਸੰਧੂ ਨਾਲ ਮੁਲਾਕਾਤ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਰੂ-ਬਰੂ ਹੁੰਦਿਆਂ ਦੋਸ਼ ਲਗਾਉਣ ਵਾਲੀ ਪੀੜਤ ਔਰਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨੂੰ ਇੱਕ ਤਰ੍ਹਾਂ ਨਾਲ ਦੋਸ਼ ਮੁਕਤ ਕਰਾਰ ਦਿੰਦਿਆਂ ਕਿਹਾ ਕਿ ਅਮਰਜੀਤ ਸਿੰਘ ਚਾਵਲਾ ਵਲੋਂ ਮੇਰੇ ਨਾਲ ਕੀਤੀ ਗਈ ਵਧੀਕੀ ਬਾਰੇ ਮੈਂ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ । ਉਨ੍ਹਾਂ ਨੇ ਮੇਰੀ ਗੱਲ ਜਰੂਰ ਸੁਣੀ ਪਰ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ। ਆਪਣਾ ਚਿਹਰਾ ਕੱਪੜੇ ਨਾਲ ਢੱਕ ਕੇ ਵੀਡੀਓ ਵਿਚ ਨਜ਼ਰ ਆਈ ਉਕਤ ਪੀੜਤ ਔਰਤ ਨੇ ਅਮਰਜੀਤ ਸਿੰਘ ਚਾਵਲਾ ’ਤੇ ਪਹਿਲਾਂ ਲਾਏ ਦੋਸ਼ਾਂ ਦੀ ਮੁੜ ਪਰੋੜਤਾ ਕੀਤੀ । ਇਸੇ ਦੌਰਾਨ ਅਕਾਲੀ ਮਹਿਲਾ ਆਗੂ ਰੂਪ ਕੌਰ ਸੰਧੂ ਨੇ ਕਿਹਾ ਕਿ ਪੀੜਤ ਨਾਲ ਚਾਵਲਾ ਨੇ ਨੀਵੇਂ ਪੱਧਰ ਦੀ ਕਥਿਤ ਹਰਕਤ ਕਰਦਿਆਂ ਪੰਥ ਤੇ ਸਰਵਉੱਚ ਸੰਸਥਾਵਾਂ ਨੂੰ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਪੀੜਿਤ ਔਰਤ ਦੇ ਬਿਆਨਾਂ ਅਤੇ ਉਸਨੂੰ ਸੋਸ਼ਲ ਮੀਡੀਆ ’ਤੇ ਪੇਸ਼ ਕਰਨ ਵਾਲੀ ਰੂਪ ਕੌਰ ਸੰਧੂ ਦੇ ਬਿਆਨਾਂ ਅਨੁਸਾਰ ਇਹ ਸਮਝਿਆ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਵਲੋਂ ਅਮਰਜੀਤ ਸਿੰਘ ਚਾਵਲਾ ਤੋਂ ਇਸ ਮਾਮਲੇ ਵਿਚ ਪੱਲਾ ਝਾੜ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਘਰਾਂ ’ਚੋਂ ਵਿਭਚਾਰੀਆਂ ਨੂੰ ਕੱਢਣ ਲਈ ਰਾਜਪਾਲ ਨੂੰ ਮਿਲਾਂਗੇ-ਭਾਈ ਗੁਰਪ੍ਰੀਤ ਸਿੰਘ ਅਗਲੀ ਖ਼ਬਰ ਸ਼ਿਵਰਾਜ ਸਿੰਘ ਚੌਹਾਨ ਵਲੋਂ ਪੰਜਾਬੀਆਂ ਨੂੰ ਨਸ਼ਿਆਂ ਖ਼ਿਲਾਫ਼ ਫ਼ੈਸਲਾਕੁੰਨ ਲੜਾਈ ਦਾ ਸੱਦਾ
Ad Position 24