23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਿੱਧੂ ਨੇ 6,178 ਮੀਟਰ ਦੀ ਉਚਾਈ ’ਤੇ ਸ਼ਿੰਕੁਨ ਈਸਟ ਚੋਟੀ ਸਰ ਕੀਤੀ

ਕੋਟਕਪੂਰਾ, 23 ਸਤੰਬਰ (ਮੋਹਰ ਸਿੰਘ ਗਿੱਲ)-ਮਾਊਂਟੇਨੀਅਰ ਅਤੇ ਟ੍ਰੈਕ ਲੀਡਰ ਗੁਰਪ੍ਰੀਤ ਸਿੰਘ ਸਿੱਧੂ ਵਾਸੀ ਪਿੰਡ ਹਰੀਨੌਂ, ਜ਼ਿਲ੍ਹਾ ਫ਼ਰੀਦਕੋਟ ਦੀ ਅਗਵਾਈ ਹੇਠ ਟੀਮ ਨੇ 6,178 ਮੀਟਰ ਉੱਚੀ ਸ਼ਿੰਕੁਨ ਈਸਟ ਚੋਟੀ ਨੂੰ ਸਫ਼ਲਤਾਪੂਰਵਕ ਸਰ ਕਰਕੇ ਇਕ ਹੋਰ ਪਹਾੜੀ ’ਤੇ ਫ਼ਤਹਿ ਆਪਣੇ ਨਾਮ ਕੀਤੀ ਹੈ । ਇਸ ਮੁਹਿੰਮ ਦੀ ਸ਼ੁਰੂਆਤ 17 ਸਤੰਬਰ ਨੂੰ ਮਨਾਲੀ ਬੇਸ ਕੈਂਪ ਤੋਂ ਕੀਤੀ ਗਈ ਸੀ।

Ad Position 21
No active advertisement
ਮਾਊਂਟੇਨੀਅਰ ਅਤੇ ਟਰੈਕ ਲੀਡਰ ਗੁਰਪ੍ਰੀਤ ਸਿੰਘ ਸਿੱਧੂ ਸ਼ਿੰਕੁਨ ਚੋਟੀ ’ਤੇ ਪੁੱਜ ਕੇ ਕੌਮੀ ਝੰਡੇ ਨੂੰ ਸਤਿਕਾਰ ਦਿੰਦਾ ਹੋਇਆ। ਅਜੀਤ ਤਸਵੀਰ 24-09-2026
ਕੋਟਕਪੂਰਾ, 23 ਸਤੰਬਰ (ਮੋਹਰ ਸਿੰਘ ਗਿੱਲ)-ਮਾਊਂਟੇਨੀਅਰ ਅਤੇ ਟ੍ਰੈਕ ਲੀਡਰ ਗੁਰਪ੍ਰੀਤ ਸਿੰਘ ਸਿੱਧੂ ਵਾਸੀ ਪਿੰਡ ਹਰੀਨੌਂ, ਜ਼ਿਲ੍ਹਾ ਫ਼ਰੀਦਕੋਟ ਦੀ ਅਗਵਾਈ ਹੇਠ ਟੀਮ ਨੇ 6,178 ਮੀਟਰ ਉੱਚੀ ਸ਼ਿੰਕੁਨ ਈਸਟ ਚੋਟੀ ਨੂੰ ਸਫ਼ਲਤਾਪੂਰਵਕ ਸਰ ਕਰਕੇ ਇਕ ਹੋਰ ਪਹਾੜੀ ’ਤੇ ਫ਼ਤਹਿ ਆਪਣੇ ਨਾਮ ਕੀਤੀ ਹੈ । ਇਸ ਮੁਹਿੰਮ ਦੀ ਸ਼ੁਰੂਆਤ 17 ਸਤੰਬਰ ਨੂੰ ਮਨਾਲੀ ਬੇਸ ਕੈਂਪ ਤੋਂ ਕੀਤੀ ਗਈ ਸੀ। 18 ਸਤੰਬਰ ਨੂੰ ਟੀਮ ਸ਼ਿੰਕੁਨ ਈਸਟ ਬੇਸ ਕੈਂਪ ਪਹੁੰਚੀ ਅਤੇ ਅਗਲੇ ਦਿਨ ਦੀ ਸਮਿੱਟ ਪੁਸ਼ ਲਈ ਤਿਆਰੀ ਕੀਤੀ । 19 ਸਤੰਬਰ ਦੀ ਸਵੇਰ ਟੀਮ ਨੇ ਬਹੁਤ ਜਲਦੀ ਚੜ੍ਹਾਈ ਸ਼ੁਰੂ ਕੀਤੀ ਤੇ ਲਗਪਗ 12 ਘੰਟਿਆਂ ਦੀ ਲੰਬੀ ਅਤੇ ਚੁਣੌਤੀਪੂਰਨ ਚੜ੍ਹਾਈ ਤੋਂ ਬਾਅਦ 6,178 ਮੀਟਰ ਦੀ ਉਚਾਈ ’ਤੇ ਸ਼ਿੰਕੁਨ ਈਸਟ ਦੀ ਚੋਟੀ ਨੂੰ ਸਫ਼ਲਤਾ ਪੂਰਵਕ ਸਰ ਕੀਤਾ ਅਤੇ ਵਾਪਸ ਬੇਸ ਕੈਂਪ ਪਹੁੰਚੀ। ਇਸ ਮੁਹਿੰਮ ਵਿਚ ਟੀਮ ਦੇ ਮੈਂਬਰ ਪਰਵਿੰਦਰ ਸਿੰਘ ਉਤਰਾਖੰਡ ਅਤੇ ਤਰੁਣ ਦੇਵ ਸਿੰਘ, ਜੋਧਪੁਰ (ਰਾਜਸਥਾਨ) ਨੇ ਵੀ ਹਿੱਸਾ ਲਿਆ। ਗੁਰਪ੍ਰੀਤ ਸਿੰਘ ਸਿੱਧੂ ਇਸ ਤੋਂ ਪਹਿਲਾਂ ਐਵਰੈਸਟ ਬੇਸ ਕੈਂਪ ਦੀ ਯਾਤਰਾ ਕਈ ਵਾਰ ਕਰ ਚੁੱਕੇ ਹਨ ਤੇ ਅਫ਼ਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲਿਮੰਜਾਰੋ ਅਤੇ ਯੂਰਪ ਮਹਾਂਦੀਪ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਲਬਰੁਸ ਨੂੰ ਵੀ ਸਫ਼ਲਤਾਪੂਰਵਕ ਸਰ ਕਰ ਚੁੱਕੇ ਹਨ। ਸ਼ਿੰਕੁਨ ਈਸਟ ਦੀ ਇਹ ਸਫ਼ਲਤਾ ਗੁਰਪ੍ਰੀਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪੂਰੀ ਟੀਮ ਲਈ ਇਕ ਹੋਰ ਯਾਦਗਾਰ ਪ੍ਰਾਪਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੀ.ਡੀ.ਐੱਫ.ਏ. ਨੇ ਬਰੀਡਿੰਗ ਪਾਲਿਸੀ ਰੱਦ ਕਰਨ ਲਈ ਪੰਜਾਬ ਸਰਕਾਰ ਨੂੰ 20 ਅਕਤੂਬਰ ਤੱਕ ਦਾ ਦਿੱਤਾ ਅਲਟੀਮੇਟਮ ਅਗਲੀ ਖ਼ਬਰ ਜਸਵਿੰਦਰ ਸਿੰਘ ਖ਼ਾਲਸਾ ਬਾਬਾ ਫ਼ਰੀਦ ਅਤੇ ਸੰਤ ਰਿਸ਼ੀ ਰਾਮ ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ
Ad Position 24