ਪੀ.ਡੀ.ਐੱਫ.ਏ. ਨੇ ਬਰੀਡਿੰਗ ਪਾਲਿਸੀ ਰੱਦ ਕਰਨ ਲਈ ਪੰਜਾਬ ਸਰਕਾਰ ਨੂੰ 20 ਅਕਤੂਬਰ ਤੱਕ ਦਾ ਦਿੱਤਾ ਅਲਟੀਮੇਟਮ
ਜਗਰਾਉਂ, 23 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਦੇ ਬੋਵਾਈਨ ਐਕਟ ਬਰੀਡਿੰਗ ਪਾਲਿਸੀ ਖ਼ਿਲਾਫ਼ ਪੰਜਾਬ ਦੇ ਡੇਅਰੀ ਪਾਲਕਾਂ ਅਤੇ ਮਾਲਕਾਂ ਦੀ ਵੱਡੀ ਜਥੇਬੰਦੀ ਪੀ. ਡੀ.
ਜਗਰਾਉਂ, 23 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਦੇ ਬੋਵਾਈਨ ਐਕਟ ਬਰੀਡਿੰਗ ਪਾਲਿਸੀ ਖ਼ਿਲਾਫ਼ ਪੰਜਾਬ ਦੇ ਡੇਅਰੀ ਪਾਲਕਾਂ ਅਤੇ ਮਾਲਕਾਂ ਦੀ ਵੱਡੀ ਜਥੇਬੰਦੀ ਪੀ.ਡੀ.ਐੱਫ.ਏ. ਨੇ ਵਿਰੋਧ ਦੇ ਨਾਲ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ । ਪੀ.ਡੀ.ਐੱਫ.ਏ. ਨੇ ਪੰਜਾਬ ਸਰਕਾਰ ਨੂੰ 20 ਅਕਤੂਬਰ ਤੱਕ ਇਸ ਪਾਲਿਸੀ ਨੂੰ ਰੱਦ ਕਰਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਫ਼ੈਸਲੇ ਨੂੰ ਰੱਦ ਨਾ ਕੀਤਾ ਗਿਆ ਤਾਂ ਸੂਬੇ ਭਰ ਵਿਚ ਡੇਅਰੀ ਪਾਲਕ ਸੜਕਾਂ ’ਤੇ ਉੱਤਰਨਗੇ । ਇਸ ਸਬੰਧੀ ਜਗਰਾਉਂ ਵਿਖੇ ਹੋਈ ਪੀ.ਡੀ.ਐੱਫ.ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸੂਬੇ ਭਰ ਤੋਂ ਪੁੱਜੇ ਜਥੇਬੰਦੀ ਦੇ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਨੇ ਇਸ ਪਾਲਿਸੀ ਰਾਹੀਂ ਇੰਸਪੈਕਟਰੀ ਰਾਜ ਲਾਗੂ ਕਰਨ ਦੀ ਸਾਜਿਸ਼ ਦੱਸਿਆ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਮੰਗਾਂ ਨਾ ਮੰਨੀਆਂ ਜਾਣ ’ਤੇ ਡੇਅਰੀ ਮਾਲਕਾਂ ਤੇ ਪਾਲਕਾਂ ਨੂੰ ਲਾਮਬੰਦ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਰ ੇਸ਼ਮ ਸਿੰਘ ਭੁੱਲਰ ਜੀਰਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਡਾ. ਜੇ.ਐੱਸ. ਪੱਟੀ, ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ, ਅਵਤਾਰ ਸਿੰਘ ਥਾਪਲਾ, ਸੁਖਪਾਲ ਸਿੰਘ ਵਰਪਾਲ, ਬਲਵਿੰਦਰ ਸਿੰਘ ਚੌਤਰਾ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਗੁਰਬਖਸ਼ ਸਿੰਘ ਬਾਜੇਕੇ, ਕੁਲਦੀਪ ਸਿੰਘ ਚਾਹਲ, ਕੁਲਦੀਪ ਸਿੰਘ ਪਟਿਆਲਾ, ਨਿਰਮਲ ਸਿੰਘ ਔਲਖ, ਸਿਕੰਦਰ ਸਿੰਘ ਪਟਿਆਲਾ, ਅਮਰਿੰਦਰ ਸਿੰਘ ਬੱਲ, ਸੁਖਦੀਪ ਸਿੰਘ ਬਰਾੜ, ਦਰਸ਼ਨ ਸਿੰਘ ਸੌਂਦਾ, ਜਰਨੈਲ ਸਿੰਘ ਛੀਨੀਵਾਲ, ਬਲਵਿੰਦਰ ਸਿੰਘ ਰਾਣਵਾ, ਗੀਤਇੰਦਰ ਸਿੰਘ ਭੁੱਲਰ, ਸਤਵਿੰਦਰ ਸਿੰਘ ਲਾਲੀ, ਬਲਿਹਾਰ ਸਿੰਘ ਢੰਡਾ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਹਰਦੀਪ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਰਾਮਪਾਲ ਚੌਧਰੀ, ਹਰਪ੍ਰੀਤ ਸਿੰਘ ਮਾਂਗਟ ਆਦਿ ਹਾਜ਼ਰ ਸਨ।