ਪੰਜਾਬ ਵਿਚ ਕ੍ਰੈਡਿਟ ਕਾਰਡ ਦੇ ਨਾਂਅ ֹ ’ਤੇ ਹੋ ਰਿਹੈ ਵੱਡਾ ਧੋਖਾ-ਮਿੰਟਾਂ ਵਿਚ ਖਾਲੀ ਹੋ ਰਹੇ ਨੇ ਖਾਤੇ
ਸੁਖਵਿੰਦਰ ਸਿੰਘ ਫੁੱਲ
ਸੰਗਰੂਰ, 24 ਸਤੰਬਰ- ਫੇਸਬੁੱਕ ਫੀਡ ’ਤੇ ਅਚਾਨਕ ਇੱਕ ਚਮਕਦਾਰ ਇਸ਼ਤਿਹਾਰ ਆਉਂਦਾ ਹੈ। ਲਿਖਿਆ ਹੁੰਦਾ ਹੈ-“ਫਲਾਣੇ ਬੈਂਕ ਦਾ ਪ੍ਰੀਮੀਅਮ ਕ੍ਰੈਡਿਟ ਕਾਰਡ ਬਣਵਾਓ, ਸਾਲ ਭਰ ਏਅਰਪੋਰਟ ਲੌਂਜ ਫ੍ਰੀ, ਸਿਨੇਮਾ ਫ੍ਰੀ, ਹਜ਼ਾਰਾਂ ਦੇ ਇਨਾਮ।
ਸੰਗਰੂਰ, 24 ਸਤੰਬਰ- ਫੇਸਬੁੱਕ ਫੀਡ ’ਤੇ ਅਚਾਨਕ ਇੱਕ ਚਮਕਦਾਰ ਇਸ਼ਤਿਹਾਰ ਆਉਂਦਾ ਹੈ। ਲਿਖਿਆ ਹੁੰਦਾ ਹੈ-“ਫਲਾਣੇ ਬੈਂਕ ਦਾ ਪ੍ਰੀਮੀਅਮ ਕ੍ਰੈਡਿਟ ਕਾਰਡ ਬਣਵਾਓ, ਸਾਲ ਭਰ ਏਅਰਪੋਰਟ ਲੌਂਜ ਫ੍ਰੀ, ਸਿਨੇਮਾ ਫ੍ਰੀ, ਹਜ਼ਾਰਾਂ ਦੇ ਇਨਾਮ। ਜੇ ਤੁਹਾਡੇ ਕੋਲ ਪਹਿਲਾਂ ਹੀ ਕਿਸੇ ਬੈਂਕ ਦਾ ਕਾਰਡ ਹੈ ਤਾਂ ਤੁਹਾਨੂੰ ਉਮਰ ਭਰ ਲਈ ਇਹ ਕਾਰਡ ਮੁਫਤ ਮਿਲੇਗਾ । ਹੁਣੇ ਅਪਲਾਈ ਕਰੋ।” ਥੱਲੇ ਅਪਲਾਈ ਦਾ ਨੀਲਾ ਬਟਨ । ਮੈਸੇਜ ਪੜ੍ਹਨ ਵਾਲੇ ਨੂੰ ਲੱਗਦਾ ਹੈ ਕਿ ਇਹ ਬੈਂਕ ਦਾ ਅਸਲੀ ਆਫਰ ਹੈ। ਉਹ ਕਲਿੱਕ ਕਰਦਾ ਹੈ, ਇੱਕ ਫਾਰਮ ਖੁੱਲ੍ਹਦਾ ਹੈ, ਉਹ ਆਪਣਾ ਨਾਮ, ਪੈਨ ਕਾਰਡ, ਆਧਾਰ, ਮੌਜੂਦਾ ਕਾਰਡ ਦਾ ਨੰਬਰ ਪਾ ਦਿੰਦੇ ਹੋ। ਫਿਰ ਫੋਨ ’ਤੇ ਇੱਕ ਓ.ਟੀ.ਪੀ. ਆਉਂਦਾ ਹੈ, ਉਹ ਵੀ ਦੱਸ ਦਿੱਤਾ ਜਾਂਦਾ ਹੈ । ਬਸ, ਅਗਲੇ 5 ਮਿੰਟ ’ਚ ਤੁਹਾਡੇ ਖਾਤੇ ’ਚੋਂ ਪੈਸੇ ਨਿਕਲਣ ਲਗਦੇ ਹਨ। ਪੁਲਿਸ ਦੇ ਸਾਈਬਰ ਸੈੱਲ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਸਾਰੇ ਇਸ਼ਤਿਹਾਰ ਵਿਦੇਸ਼ੀ ਸਰਵਰਾਂ ਤੋਂ ਚਲਾਏ ਜਾਂਦੇ ਹਨ । ਇੱਕ ਇਸ਼ਤਿਹਾਰ ’ਤੇ ਫੇਸਬੁੱਕ 500 ਰੁਪਏ ਲੈਂਦਾ ਹੈ ਤੇ ਉਹ ਇਸ਼ਤਿਹਾਰ 10 ਹਜ਼ਾਰ ਲੋਕਾਂ ਤੱਕ ਪਹੁੰਚ ਜਾਂਦਾ ਹੈ । ਜੇ 10 ਹਜ਼ਾਰ ’ਚੋਂ 10 ਲੋਕ ਵੀ ਫਸ ਗਏ ਤਾਂ 5-10 ਲੱਖ ਦੀ ਠੱਗੀ ਇੱਕ ਦਿਨ ’ਚ ਹੋ ਜਾਂਦੀ ਹੈ। ਸੰਗਰੂਰ ਦੇ 27 ਸਾਲਾ ਗੁਰਪ੍ਰੀਤ ਸਿੰਘ (ਨਾਮ ਬਦਲਿਆ ਹੋਇਆ) ਨੇ ਦੱਸਿਆ ਕਿ ਉਸਨੂੰ ਫੇਸਬੁੱਕ ’ਤੇ ਐਚ.ਐਸ.ਬੀ.ਸੀ ਦਾ ਇਸ਼ਤਿਹਾਰ ਦਿਖਿਆ। ਉਸ ਨੇ ਸੋਚਿਆ ਚਲੋ ਲੌਂਜ ਵਾਲਾ ਕਾਰਡ ਲੈ ਲੈਂਦੇ ਹਾਂ । ਲਿੰਕ ’ਤੇ ਕਲਿੱਕ ਕੀਤਾ, ਉਨ੍ਹਾਂ ਨੇ ਕਿਹਾ ਤੁਹਾਡਾ ਸਿਬਲ ਚੈੱਕ ਕਰਨਾ ਹੈ, ਆਪਣੇ ਪੁਰਾਣੇ ਐਚ.ਡੀ.ਐਫ.ਸੀ ਕਾਰਡ ਦੇ ਆਖਰੀ 4 ਅੰਕ ਅਤੇ ਮਿਆਦ ਮੁੱਕਣ ਦੀ ਤਾਰੀਖ ਪਾਓ। ਉਸ ਨੇ ਪਾ ਦਿੱਤੇ। ਫਿਰ ਕਿਹਾ ਤੁਹਾਡੇ ਨੰਬਰ ’ਤੇ ਓ.ਟੀ.ਪੀ. ਆਇਆ ਹੈ, ਵੈਰੀਫਿਕੇਸ਼ਨ ਲਈ ਪਾਓ । ਇਹ ਕੁਝ ਪਾਉਂਦਿਆਂ ਹੀ ਮੇਰੇ ਐਚ.ਡੀ.ਐਫ.ਸੀ ਕਾਰਡ ’ਚੋਂ 85,000 ਰੁਪਏ ਦੀ ਟਰਾਂਜ਼ੈਕਸ਼ਨ ਹੋ ਗਈ ਇਸੇ ਤਰ੍ਹਾਂ ਸੰਗਰੂਰ ਦੀ ਇੱਕ ਅਧਿਆਪਕਾ ਦੇ ਖਾਤੇ ’ਚੋਂ 1.20 ਲੱਖ ਰੁਪਏ ਕੱਢ ਲਏ ਗਏ । ਉਸ ਨੂੰ ਲੱਗਿਆ ਕਿ ਉਹ ਐਸ.ਬੀ.ਆਈ. ਦਾ ਕਾਰਡ ਅਪਲਾਈ ਕਰ ਰਹੀ ਹੈ । ਰਿਜ਼ਰਵ ਬੈਂਕ ਆਫ ਇੰਡੀਆ ਵੀ ਕਹਿ ਚੁੱਕਾ ਹੈ ਕਿ ਪਿਛਲੇ ਸਾਲ ਕ੍ਰੈਡਿਟ ਕਾਰਡ ਫਰਾਡ ’ਚ 40 ਫੀਸਦੀ ਵਾਧਾ ਹੋਇਆ ਹੈ ।