24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ਼੍ਰੋ:ਅ:ਦਲ (ਬ) ਦੀ ਛਪਾਰ ਕਾਨਫ਼ਰੰਸ ਨੂੰ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ-ਦਿਓਲ

ਅਹਿਮਦਗੜ੍ਹ, 24 ਸਤੰਬਰ (ਰਵਿੰਦਰ ਪੁਰੀ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਦਾਖਾ ’ਚ ਕੱਲ੍ਹ ਮੇਲਾ ਛਪਾਰ ’ਤੇ ਹੋ ਰਹੀ ਸਿਆਸੀ ਕਾਨਫ਼ਰੰਸ ਦੇ ਮੁੱਖ ਪ੍ਰਬੰਧਕ, ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ ਹਨ। ਅਕਾਲੀ ਦਲ (ਬ) ਦੀ ਛਪਾਰ ਕਾਨਫ਼ਰੰਸ ਤਿਆਰੀਆਂ ਵਿਚ ਲੱਗੇ ਜਸਕਰਨ ਸਿੰਘ ਦਿਓਲ ਵਲੋਂ ਸਰਕਲ ਪ੍ਰਧਾਨ, ਜ਼ੋਨ ਇੰਚਾਰਜਾਂ ਨੂੰ ਨਾਲ ਲੈ ਕਾਨਫ਼ਰੰਸ ਵਾਲੇ ਮੰਚ ’ਤੇ ਪੰਡਾਲ ਦਾ ਜਾਇਜ਼ਾ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 25-09-2026
ਅਹਿਮਦਗੜ੍ਹ, 24 ਸਤੰਬਰ (ਰਵਿੰਦਰ ਪੁਰੀ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਦਾਖਾ ’ਚ ਕੱਲ੍ਹ ਮੇਲਾ ਛਪਾਰ ’ਤੇ ਹੋ ਰਹੀ ਸਿਆਸੀ ਕਾਨਫ਼ਰੰਸ ਦੇ ਮੁੱਖ ਪ੍ਰਬੰਧਕ, ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ ਹਨ। ਅਕਾਲੀ ਦਲ (ਬ) ਦੀ ਛਪਾਰ ਕਾਨਫ਼ਰੰਸ ਤਿਆਰੀਆਂ ਵਿਚ ਲੱਗੇ ਜਸਕਰਨ ਸਿੰਘ ਦਿਓਲ ਵਲੋਂ ਸਰਕਲ ਪ੍ਰਧਾਨ, ਜ਼ੋਨ ਇੰਚਾਰਜਾਂ ਨੂੰ ਨਾਲ ਲੈ ਕਾਨਫ਼ਰੰਸ ਵਾਲੇ ਮੰਚ ’ਤੇ ਪੰਡਾਲ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਦਿਓਲ ਨੇ ਦੱਸਿਆ ਕਿ ਆਗਾਮੀ ਪੰਜਾਬ ਚੋਣਾਂ ਤੋਂ ਪਹਿਲਾਂ ਸਾਡੀ ਸਿਆਸੀ ਕਾਨਫ਼ਰੰਸ ਨਾਲ ਆਗਾਮੀ ਚੋਣਾਂ ਦਾ ਮੁੱਢ ਬੱਝੇਗਾ। ਉਨ੍ਹਾਂ ਦੱਸਿਆ ਕਿ ਮੇਲਾ ਛਪਾਰ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਿਆਸੀ ਕਾਨਫ਼ਰੰਸ ਵਿਚ ਹਜ਼ਾਰਾਂ ਦੀ ਤਾਆਦ ਵੱਡੇ ਇਕੱਠ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਂਸਦ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਪਾਰਟੀ ਦੇ ਜਨ: ਸਕੱਤਰ ਡਾ: ਦਲਜੀਤ ਸਿੰਘ ਚੀਮਾ, ਸਰਪ੍ਰਸਤ ਬਲਵਿੰਦਰ ਸਿੰਘ ਭੂੰਦੜ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਹੋਰ ਸੀਨੀਅਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਵੇਗਾ। ਮੇਲਾ ਛਪਾਰ ਕਾਨਫ਼ਰੰਸ ’ਤੇ ਪਹੁੰਚਣ ਲਈ ਹਲਕਾ ਦਾਖਾ ਦੇ ਹਰ ਪਿੰਡ ’ਚ ਪਾਰਟੀ ਨਾਲ ਜੁੜੇ ਵਲੰਟੀਅਰ, ਵੋਟਰਾਂ ਨੂੰ ਛਪਾਰ ਕਾਨਫਰੰਸ ’ਤੇ ਅਸਾਨੀ ਨਾਲ ਪਹੁੰਚਣ ਲਈ ਬੱਸਾਂ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ। ਕਾਰਾਂ, ਜੀਪਾਂ ਜਾਂ ਬੱਸਾਂ ਰਾਹੀਂ ਪਹੁੰਚ ਰਹੇ ਲੋਕਾਂ ਵਾਸਤੇ ਪੰਡਾਲ ਦੇ ਨੇੜੇ ਹੀ ਪਾਰਕਿੰਗ ਦਾ ਉਚਿਤ ਪ੍ਰਬੰਧ ਹੈ।
Ad Position 22
No active advertisement
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ਕਾਨਫ਼ਰੰਸ ਕੱਲ੍ਹ-ਇਯਾਲੀ ਅਗਲੀ ਖ਼ਬਰ ਪਾਕਿਸਤਾਨ ਤੋਂ ਆਈ 6 ਕਿਲੋ 255 ਗ੍ਰਾਮ ਹੈਰੋਇਨ ਸਮੇਤ 3 ਤਸਕਰ ਕਾਬੂ
Ad Position 24