24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ਕਾਨਫ਼ਰੰਸ ਕੱਲ੍ਹ-ਇਯਾਲੀ

ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮਾਲਵੇ ’ਚ ਪ੍ਰਸਿੱਧ ਮੇਲਾ ਛਪਾਰ ’ਤੇ ਕੱਲ੍ਹ 26 ਜਨਵਰੀ ਨੂੰ ਕੀਤੀ ਜਾਣ ਵਾਲੀ ਸਿਆਸੀ ਕਾਨਫ਼ਰੰਸ ਲਈ ਮੰਚ, ਪੰਡਾਲ, ਹੋਰ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਤਤਪਰ ਹਰਬੀਰ ਸਿੰਘ ਇਯਾਲੀ ਦੀ ਹਲਕਾ ਦਾਖਾ ਸਮੁੱਚੀ ਟੀਮ ਵਲੋਂ ਛਪਾਰ ਕਾਨਫ਼ਰੰਸ ਦੀ ਸਫ਼ਲਤਾ ਲਈ ਪਿੰਡ-ਪਿੰਡ ਸੁਨੇਹਾ ਘੱਲਿਆ ਗਿਆ ਹੈ। ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ’ਤੇ ਹੋ ਰਹੀ ਕਾਨਫ਼ਰੰਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਛਪਾਰ ਕਾਨਫ਼ਰੰਸ ਪ੍ਰਤੀ ਪਾਰਟੀ ਨਾਲ ਜੁੜੇ ਨੌਜਵਾਨਾਂ ਤੋਂ ਲੈ ਕੇ ਵਲੰਟੀਅਰ, ਵੋਟਰ, ਹਰ ਵਰਗ ’ਚ ਭਾਰੀ ਉਤਸ਼ਾਹ ਹੈ, ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੇਲਾ ਛਪਾਰ ਕਾਨਫ਼ਰੰਸ ਦਾ ਸਿਆਸੀ ਅਸਰ ਮਾਲਵਾ ਖੇਤਰ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਲਈ ਸਹਾਈ ਹੋਵੇਗਾ।

Ad Position 21
No active advertisement
ਅਜੀਤ ਡੈਸਕ 25-09-2026
ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮਾਲਵੇ ’ਚ ਪ੍ਰਸਿੱਧ ਮੇਲਾ ਛਪਾਰ ’ਤੇ ਕੱਲ੍ਹ 26 ਜਨਵਰੀ ਨੂੰ ਕੀਤੀ ਜਾਣ ਵਾਲੀ ਸਿਆਸੀ ਕਾਨਫ਼ਰੰਸ ਲਈ ਮੰਚ, ਪੰਡਾਲ, ਹੋਰ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਤਤਪਰ ਹਰਬੀਰ ਸਿੰਘ ਇਯਾਲੀ ਦੀ ਹਲਕਾ ਦਾਖਾ ਸਮੁੱਚੀ ਟੀਮ ਵਲੋਂ ਛਪਾਰ ਕਾਨਫ਼ਰੰਸ ਦੀ ਸਫ਼ਲਤਾ ਲਈ ਪਿੰਡ-ਪਿੰਡ ਸੁਨੇਹਾ ਘੱਲਿਆ ਗਿਆ ਹੈ। ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ’ਤੇ ਹੋ ਰਹੀ ਕਾਨਫ਼ਰੰਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਛਪਾਰ ਕਾਨਫ਼ਰੰਸ ਪ੍ਰਤੀ ਪਾਰਟੀ ਨਾਲ ਜੁੜੇ ਨੌਜਵਾਨਾਂ ਤੋਂ ਲੈ ਕੇ ਵਲੰਟੀਅਰ, ਵੋਟਰ, ਹਰ ਵਰਗ ’ਚ ਭਾਰੀ ਉਤਸ਼ਾਹ ਹੈ, ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੇਲਾ ਛਪਾਰ ਕਾਨਫ਼ਰੰਸ ਦਾ ਸਿਆਸੀ ਅਸਰ ਮਾਲਵਾ ਖੇਤਰ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਲਈ ਸਹਾਈ ਹੋਵੇਗਾ। ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੇ ਦੱਸਿਆ ਕਿ ਕੱਲ੍ਹ ਹੋਣ ਜਾ ਰਹੀ ਛਪਾਰ ਸਿਆਸੀ ਕਾਨਫ਼ਰੰਸ ਨੂੰ ਪਾਰਟੀ ਦੇ ਪ੍ਰਮੁੱਖ ਆਗੂ ਬਾਪੂ ਤਰਸੇਮ ਸਿੰਘ ਖ਼ਾਲਸਾ, ਸਾਂਸਦ ਸਰਬਜੀਤ ਸਿੰਘ ਖ਼ਾਲਸਾ, ਇਕਬਾਲ ਸਿੰਘ ਝੂੰਦਾਂ, ਦਰਸ਼ਨ ਸਿੰਘ ਸ਼ਿਵਾਲਿਕ, ਹੋਰ ਪ੍ਰਮੁੱਖ ਆਗੂਆਂ ਵਲੋਂ ਸੰਬੋਧਨ ਕੀਤਾ ਜਾਵੇਗਾ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਲਈ ਅੱਗੇ ਵਧ ਰਹੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਆਗਾਮੀ ਚੋਣਾਂ ’ਚ ਪੰਜਾਬ ਦੇ ਬਹਾਦਰ ਲੋਕ ਸਹਿਯੋਗ ਕਰਨਗੇਂ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, ਇਕ ਗ੍ਰਿਫਤਾਰ, ਬਾਕੀ ਫਰਾਰ ਅਗਲੀ ਖ਼ਬਰ ਸ਼੍ਰੋ:ਅ:ਦਲ (ਬ) ਦੀ ਛਪਾਰ ਕਾਨਫ਼ਰੰਸ ਨੂੰ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ-ਦਿਓਲ
Ad Position 24