24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, ਇਕ ਗ੍ਰਿਫਤਾਰ, ਬਾਕੀ ਫਰਾਰ

ਅੰਮ੍ਰਿਤਸਰ, 24 ਸਤੰਬਰ (ਰੇਸ਼ਮ ਸਿੰਘ)-ਦਾਣਾ ਮੰਡੀ ਭਗਤਾਂ ਵਾਲਾ ਵਿਖੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਗੁਰਸੇਵਕ ਸਿੰਘ (19) ਵਾਸੀ ਪਿੰਡ ਲੋਧੀ ਗੁਜ਼ਰ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।

Ad Position 21
No active advertisement
ਗੁਰਸੇਵਕ ਸਿੰਘ ਦੀ ਪੁਰਾਣੀ ਤਸਵੀਰ। 25-09-2026
ਅੰਮ੍ਰਿਤਸਰ, 24 ਸਤੰਬਰ (ਰੇਸ਼ਮ ਸਿੰਘ)-ਦਾਣਾ ਮੰਡੀ ਭਗਤਾਂ ਵਾਲਾ ਵਿਖੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਗੁਰਸੇਵਕ ਸਿੰਘ (19) ਵਾਸੀ ਪਿੰਡ ਲੋਧੀ ਗੁਜ਼ਰ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਥਾਣਾ ਗੇਟ ਹਕੀਮਾਂ ਦੀ ਪੁਲਿਸ ਅਨੁਸਾਰ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸਦੇ ਚਾਚੇ ਗੁਰਸੇਵਕ ਸਿਘ ਨੂੰ ਫੋਨ ਆਇਆ ਕਿ ਝੋਨਾ ਲੈ ਕੇ ਭਗਤਾਂਵਾਲਾ ਮੰਡੀ ਜਾਣਾ ਹੈ। ਉਹ ਆਪਣੇ ਨਾਲ ਚਾਚੇ ਨੂੰ ਮੰਡੀ ਲੈ ਗਏ ਤੇ ਉੱਥੇ ਜਾ ਕੇ ਉਨ੍ਹਾਂ ਗੋਲੀਆਂ ਮਾਰ ਦਿੱਤੀਆਂ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ। ਥਾਣਾ ਗੇਟ ਹਕੀਮਾਂ ਦੀ ਮੁਖੀ ਇੰਸ: ਮਨਜੀਤ ਕੌਰ ਨੇ ਇਸ ਮਾਮਲੇ ’ਚ ਪਾਲਮਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਸੁਰਜੀਤ ਸਿੰਘ, ਦਲਜੀਤ ਸਿੰਘ, ਕੁਲਜੀਤ ਸਿੰਘ ਵਾਸੀਆ ਪਿੰਡ ਰਾਣੀਆਂ, ਭਗਵਾਨ ਸਿੰਘ ਵਾਸੀ ਨੌਸ਼ਿਹਰਾ ਤਰਨ ਤਾਰਨ, ਹੁਸਨਦੀਪ ਸਿੰਘ ਕੋਹਾਲੀ ਲੋਪੋਕੇ, ਦਪਿੰਦਰ ਸਿੰਘ ਵਾਸੀ ਰੋਜ਼ ਐਵੀਨਿਊ ਤੇ 5-6 ਹੋਰ ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗੇਲਰੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਇੰਡੀਗੋ ਪਹਿਲੀ ਅਕਤੂਬਰ ਨੂੰ ਮੁੜ ਸ਼ੁਰੂ ਕਰੇਗੀ ਅੰਮ੍ਰਿਤਸਰ-ਕੋਲਕਾਤਾ ਸਿੱਧੀ ਉਡਾਣ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ਕਾਨਫ਼ਰੰਸ ਕੱਲ੍ਹ-ਇਯਾਲੀ
Ad Position 24