24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਫ਼ਰੀਦਕੋਟ ਦੇ ਪਸ਼ੂ ਮੇਲੇ ’ ਚ ਨੁਕਰੇ ਘੋੜਿਆਂ ਦੀ ਸਰਦਾਰੀ ਰਹੀ

ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਆਗਮਨ ਪੁਰਬ ’ਤੇ ਜਿੱਥੇ ਫ਼ਰੀਦਕੋਟ ਸ਼ਹਿਰ ਅੰਦਰ ਵੱਖ ਵੱਖ ਪ੍ਰੋਗਰਾਮ ਹੋਏ ਉੱਥੇ ਪਸ਼ੂ ਮੇਲੇ ਵਿਚ ਵੀ ਲੋਕਾਂ ਨੇ ਗਹਿਰੀ ਦਿਲਚਸਪੀ ਲਈ। ਇਹ ਮੇਲਾ ਵਿਸ਼ੇਸ਼ ਤੌਰ ’ਤੇ ਪੰਜਾਬ ਸਰਕਾਰ ਵਲੋਂ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 25-09-2026
ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਆਗਮਨ ਪੁਰਬ ’ਤੇ ਜਿੱਥੇ ਫ਼ਰੀਦਕੋਟ ਸ਼ਹਿਰ ਅੰਦਰ ਵੱਖ ਵੱਖ ਪ੍ਰੋਗਰਾਮ ਹੋਏ ਉੱਥੇ ਪਸ਼ੂ ਮੇਲੇ ਵਿਚ ਵੀ ਲੋਕਾਂ ਨੇ ਗਹਿਰੀ ਦਿਲਚਸਪੀ ਲਈ। ਇਹ ਮੇਲਾ ਵਿਸ਼ੇਸ਼ ਤੌਰ ’ਤੇ ਪੰਜਾਬ ਸਰਕਾਰ ਵਲੋਂ ਕਰਵਾਇਆ ਗਿਆ। ਮੇਲੇ ਵਿਚ ਹਰ ਤਰ੍ਹਾਂ ਦੇ ਪਸ਼ੂ ਪਾਲਕ ਪਸ਼ੂ ਲੈ ਕੇ ਆਏ। ਇਸ ਮੇਲੇ ’ਚ ਖਿੱਚ ਦਾ ਕੇਂਦਰ ਘੋੜਿਆਂ ਦਾ ਮੇਲਾ ਰਿਹਾ। ਘੋੜੇ ਘੋੜੀਆਂ ਦੇ ਇਸ ਮੇਲੇ ਵਿਚ ਨੁਕਰੇ ਘੋੜਿਆਂ ਦੀ ਸਰਦਾਰੀ ਰਹੀ। ਲੱਖਾਂ ਦੀਆਂ ਕੀਮਤਾਂ ਵਾਲੇ ਇਨ੍ਹਾਂ ਘੋੜਿਆਂ ਦੀ ਖੂਬਸੂਰਤੀ ਦੇਖਣ ਵਾਲੀ ਸੀ। ਇਸ ਮੇਲੇ ਵਿਚ ਪੰਜਾਬ ਤੇ ਬਾਹਰਲੇ ਰਾਜਾਂ ਤੋਂ ਪਸ਼ੂ ਪਾਲਕ ਆਪਣੇ ਘੋੜੇ ਲੈ ਕੇ ਆਏ ਸਨ। ਇਨ੍ਹਾਂ ਪਸ਼ੂ ਪਾਲਕਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਈ ਦਿਲਚਸਪ ਪਹਿਲੂ ਜਾਨਣ ਦਾ ਮੌਕਾ ਮਿਲਿਆ। ਉਨ੍ਹਾਂ ਅਨੁਸਾਰ ਉਹ ਘੋੜਿਆਂ ਦਾ ਵਪਾਰ ਕਰਦੇ ਹਨ, ਜਿੰਨ੍ਹੀ ਦੇਰ ਤੱਕ ਘੋੜਾ ਉਨ੍ਹਾਂ ਦੇ ਕੋਲ ਰਹਿੰਦਾ ਹੈ ਉਹ ਇਕ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਹੀ ਹੁੰਦਾ ਹੈ। ਕਈ ਘੋੜਾ ਪਾਲਕਾਂ ਅਤੇ ਘੋੜਿਆਂ ਦੇ ਸ਼ੌਕੀਨਾਂ ਨੇ ਇੱਥੋਂ ਤੱਕ ਵੀ ਆਖਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਘੋੜੇ ਦੀ ਵਿਕਰੀ ਕਰਨੀ ਨਹੀਂ ਤਾਂ ਫ਼ਿਰ ਉਸ ਦਾ ਮੁੱਲ ਕਾਹਦਾ। ਇਹ ਪਸ਼ੂ ਮੇਲਾ ਬਾਬਾ ਫ਼ਰੀਦ ਮੇਲੇ ’ਤੇ ਪਹਿਲੀ ਵਾਰ ਹੋਇਆ ਹੈ। ਕੁਝ ਕਮੀਆਂ ਵੀ ਰਹਿ ਗਈਆਂ ਹਨ। ਇਸ ਦੇ ਬਾਵਜੂਦ ਵੀ ਪਸ਼ੂ ਪਾਲਕਾਂ ਨੇ ਪ੍ਰਸੰਸਨਤਾਂ ਜ਼ਾਹਿਰ ਕਰਦਿਆਂ ਸਰਕਾਰ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਇੱਥੇ ਘੋੜਿਆਂ ਦੇ ਮੁਕਾਬਲੇ ਕਰਵਾਏ ਗਏ। ਮਾਹਿਰਾਂ ਨੇ ਬਰੀਕੀ ਨਾਲ ਜੱਜਮੈਂਟ ਕਰਕੇ ਨਤੀਜੇ ਐਲਾਨੇ। ਮੇਲੇ ਦੇ ਇਨਾਮ ਵੰਡ ਸਮਾਗਮ ਵਿਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼ਿਰਕਤ ਕੀਤੀ ਤੇ ਐਲਾਨ ਕੀਤਾ ਕਿ ਆਉਂਦੇ ਮੇਲੇ ਵਿਚ ਇਹ ਮੇਲਾ ਹੋਰ ਵੀ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਇਸ ਮੇਲੇ ਵਿਚ ਨੁਕਰੇ ਘੋੜਿਆਂ ਦੀ ਖੂਬਸੂਰਤੀ ਨੇ ਲੋਕਾਂ ਦਾ ਮਨ ਮੋਹ ਲਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹਿਬ ਦੇ ਸਨਅਤੀ ਕੰਪਲੈਕਸ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ-ਬਿੱਲਾ, ਔਲਖ, ਲਾਹੌਰੀਆ ਅਗਲੀ ਖ਼ਬਰ ਹਾਈ ਪ੍ਰੋਫ਼ਾਈਲ ਮਾਮਲਾ, ਵਾਰ-ਵਾਰ ਮੁਲਤਵੀ ’ਤੇ ਹਾਈ ਕੋਰਟ ਨਾਰਾਜ਼
Ad Position 24