24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹਿਬ ਦੇ ਸਨਅਤੀ ਕੰਪਲੈਕਸ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ-ਬਿੱਲਾ, ਔਲਖ, ਲਾਹੌਰੀਆ

ਗੋਇੰਦਵਾਲ ਸਾਹਿਬ, 24 ਸਤੰਬਰ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਸੀਨੀਅਰ ਅਕਾਲੀ ਆਗੂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋ, ਸ਼੍ਰੋਮਣੀ ਅਕਾਲੀ ਦਲ ਦੇ ਉਪ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਅਤੇ ਜਰਨਲ ਕੌਸਲ ਦੇ ਮੈਂਬਰ ਕੁਲਦੀਪ ਸਿੰਘ ਲਾਹੌਰੀਆ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਗੋਇੰਦਵਾਲ ਸਾਹਿਬ ਦੇ ਸਨਅਤੀ ਕੰਪਲੈਕਸ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਸਨਅਤੀ ਕੰਪਲੈਕਸ ਵਿਚ ਉਦਯੋਗਪਤੀਆਂ ਨੇ ਯੂਨਿਟ ਲਾਉਣ ਲਈ ਆਪਣੀਆਂ ਜ਼ਮੀਨ ਤੱਕ ਵੇਚ ਦਿਤੀਆਂ ਪਰ ਭਗਵੰਤ ਸਿੰਘ ਮਾਨ ਦੀ ਸਰਕਾਰ ਇਨ੍ਹਾਂ ਉਦਮੀਆਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਖਤਿਆਰ ਕੀਤੀ ਗਈ, ਜੋ ਬਹੁਤ ਨਿੰਦਣਯੋਗ ਹੈ।

Ad Position 21
No active advertisement
ਅਵਤਾਰ ਸਿੰਘ ਬਿੱਲਾ ਸੇਰੋ, ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਾਹੌਰੀਆ। 25-09-2026
ਗੋਇੰਦਵਾਲ ਸਾਹਿਬ, 24 ਸਤੰਬਰ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਸੀਨੀਅਰ ਅਕਾਲੀ ਆਗੂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋ, ਸ਼੍ਰੋਮਣੀ ਅਕਾਲੀ ਦਲ ਦੇ ਉਪ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਅਤੇ ਜਰਨਲ ਕੌਸਲ ਦੇ ਮੈਂਬਰ ਕੁਲਦੀਪ ਸਿੰਘ ਲਾਹੌਰੀਆ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਗੋਇੰਦਵਾਲ ਸਾਹਿਬ ਦੇ ਸਨਅਤੀ ਕੰਪਲੈਕਸ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਸਨਅਤੀ ਕੰਪਲੈਕਸ ਵਿਚ ਉਦਯੋਗਪਤੀਆਂ ਨੇ ਯੂਨਿਟ ਲਾਉਣ ਲਈ ਆਪਣੀਆਂ ਜ਼ਮੀਨ ਤੱਕ ਵੇਚ ਦਿਤੀਆਂ ਪਰ ਭਗਵੰਤ ਸਿੰਘ ਮਾਨ ਦੀ ਸਰਕਾਰ ਇਨ੍ਹਾਂ ਉਦਮੀਆਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਖਤਿਆਰ ਕੀਤੀ ਗਈ, ਜੋ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਨੇ 2012 ਵਿਚ ਪੰਜਾਬ ਵਿੱਤ ਨਿਗਮ ਦੇ 450 ਕਰੋੜ ਦੇ ਵਿਆਜ ਨੂੰ ਮੁਆਫ ਕਰਕੇ ਉਦਯੋਗਪਤੀਆ ਦੀ ਬਾਂਹ ਫੜੀ ਸੀ ਪਰ ਹੁਣ ਵਾਲੀ ‘ਆਪ’ ਸਰਕਾਰ ਨੇ ਸਨਅਤੀ ਅਤੇ ਰਿਹਾਇਸ਼ੀ ਪਲਾਟਾਂ ’ਤੇ ਜੁਰਮਾਨੇ ਪਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਨਅਤੀ ਪਲਾਟਾਂ ਦੀ ਐਕਸਟੈਂਸ਼ਨ ਸਮਾਂ ਜੋ 30 ਸਤੰਬਰ 2024 ਤੋ ਖਤਮ ਕੀਤਾ ਹੋਇਆ ਹੈ, ਉਸਦੀ ਮਿਆਦ 2030 ਤੱਕ ਐਕਸਟੈਂਸਨ ਦਿਤੀ ਜਾਵੇ, ਪਲਾਟਾਂ ’ਤੇ ਪਾਏ ਬੇਲੋੜੇ ਜੁਰਮਾਨੇ ਮੁਆਫ ਕੀਤੇ ਜਾਣ। ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਵਿਖੇ ਨੌਜਵਾਨਾਂ ਲਈ ਖੇਡ ਸਟੇਡੀਅਮ ਦਾ ਨਿਰਮਾਣ ਕਰਨ ਲਈ ਫੰਡ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪਹਿਲ ਦੇ ਅਧਾਰ ’ਤੇ ਪ੍ਰਵਾਨ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਕਾਰਨ ਸਕੂਲਾਂ ਵਿਚ ਹੋ ਰਿਹਾ ਹੈ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਅਗਲੀ ਖ਼ਬਰ ਫ਼ਰੀਦਕੋਟ ਦੇ ਪਸ਼ੂ ਮੇਲੇ ’ ਚ ਨੁਕਰੇ ਘੋੜਿਆਂ ਦੀ ਸਰਦਾਰੀ ਰਹੀ
Ad Position 24